ਢਾਕਾ-ਬੰਗਾਲਾਦੇਸ਼ ਨੇ ਕੋਰੋਨਾ ਵਾਇਰਸ ਦੇ ਬੀ1.617.2 ਵੈਰੀਐਂਟ ਦੇ ਤੇਜ਼ੀ ਨਾਲ ਫੈਲਣ ਦੇ ਖਦਸ਼ੇ ਦਰਮਿਆਨ ਟੀਕੇ ਹਾਸਲ ਕਰਨ ਲਈ ਕੂਟਨੀਤਕ ਮੁਹਿੰਮ ਤੇਜ਼ ਕਰ ਦਿੱਤੀ ਹੈ। ਵਾਇਰਸ ਦਾ ਇਹ ਵੈਰੀਐਂਟ ਸਭ ਤੋਂ ਪਹਿਲਾਂ ਭਾਰਤ 'ਚ ਸਾਹਮਣੇ ਆਇਆ ਸੀ। ਵਿਦੇਸ਼ ਮੰਤਰੀ ਏ.ਕੇ. ਅਬਦੁੱਲ ਮੋਮੇਨ ਨੇ ਦੇਸ਼ 'ਚ ਟੀਕਿਆਂ ਦੀ ਕਮੀ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਬੰਗਲਾਦੇਸ਼, ਭਾਰਤ ਤੋਂ ਇਲਾਵਾ ਅਮਰੀਕਾ, ਚੀਨ, ਕੈਨੇਡਾ, ਰੂਸ ਅਤੇ ਬ੍ਰਿਟੇਨ ਤੋਂ ਜਲਦ ਤੋਂ ਜਲਦ ਟੀਕੇ ਲੈਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ-ਤਾਲਿਬਾਨ ਨੇ ਅਫਗਾਨਿਸਤਾਨ ਦੇ ਉੱਤਰ ਪੂਰਬ 'ਚ ਕੀਤਾ ਹਮਲਾ, 8 ਫੌਜੀਆਂ ਦੀ ਮੌਤ
ਮੋਮੇਨ ਨੇ ਸ਼ਨੀਵਾਰ ਨੂੰ ਬ੍ਰਿਟੇਨ ਦੇ ਟੀ.ਵੀ. ਚੈਨਲ ਆਈ.ਟੀ.ਵੀ. ਨਿਊਜ਼ 'ਤੇ ਅਪੀਲ ਕੀਤੀ। ਬੰਗਲਾਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਇਨਫੈਕਸ਼ਨ ਕਾਰਣ 38 ਲੋਕਾਂ ਦੀ ਮੌਤ ਹੋ ਗਈ। ਦੇਸ਼ 'ਚ ਇਨਫੈਕਸ਼ਨ ਨਾਲ ਹੁਣ ਤੱਕ 12,348 ਲੋਕਾਂ ਦੀ ਜਾਨ ਜਾ ਚੁੱਕੀ ਹੈ। ਉਥੇ, 1028 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇਨਫੈਕਟਿਡਾਂ ਦੀ ਗਿਣਤੀ 7,87,726 ਹੋ ਗਈ ਹੈ।
ਇਹ ਵੀ ਪੜ੍ਹੋ-ਨੇਪਾਲ 'ਚ ਕੋਰੋਨਾ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਹੋਈ 5 ਲੱਖ ਤੋਂ ਪਾਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
'60 ਫੀਸਦੀ ਆਬਾਦੀ ਲਈ ਦੇਸ਼ ਨੂੰ 100 ਕਰੋੜ ਟੀਕਿਆਂ ਦੀ ਜ਼ਰੂਰਤ'
NEXT STORY