ਮੋਗਾਦਿਸ਼ੂ (ਏਜੰਸੀ)—ਸੋਮਾਲੀਆ 'ਚ ਰਾਸ਼ਟਰਪਤੀ ਭਵਨ ਕੋਲ ਇਕ ਫੌਜੀ ਚੌਕੀ ਨੇੜੇ ਧਮਾਕਾਖੇਜ਼ ਪਦਾਰਥਾਂ ਨਾਲ ਭਰੀ ਇਕ ਗੱਡੀ 'ਚ ਧਮਾਕਾ ਹੋ ਗਿਆ, ਜਿਸ 'ਚ 16 ਲੋਕਾਂ ਦੀ ਮੌਤ ਹੋ ਗਈ ਜਦਕਿ 20 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ। ਮੋਗਾਦਿਸ਼ੂ ਨੂੰ ਅਕਸਰ ਨਿਸ਼ਾਨਾ ਬਣਾਉਣ ਵਾਲੇ ਅਲ-ਕਾਇਦਾ ਨਾਲ ਜੁੜੇ ਅੱਤਵਾਦੀ ਸਮੂਹ ਅਲ-ਸ਼ਬਾਬ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਪੁਲਸ ਕਪਤਾਨ ਮੁਹੰਮਦ ਹੁਸੈਨ ਨੇ ਜ਼ਖਮੀਆਂ ਦਾ ਅੰਕੜਾ ਦਿੰਦੇ ਹੋਏ ਦੱਸਿਆ ਕਿ ਮ੍ਰਿਤਕਾਂ 'ਚ ਲੰਡਨ ਸਥਿਤ ਯੂਨੀਵਰਸਲ ਟੀ.ਵੀ. ਸਟੇਸ਼ਨ ਦੇ 3 ਕਰਮਚਾਰੀ ਵੀ ਹਨ, ਜਿਨ੍ਹਾਂ 'ਚ ਮੁੱਖ ਪੱਤਰਕਾਰ ਅਵਿਲ ਦਾਹਿਰ ਵੀ ਸ਼ਾਮਲ ਹੈ। ਜ਼ਖਮੀਆਂ 'ਚ ਮੋਗਾਦਿਸ਼ੂ ਦੇ ਇਕ ਸੰਸਦ ਮੈਂਬਰ ਅਤੇ ਡਿਪਟੀ ਮੇਅਰ ਵੀ ਸ਼ਾਮਲ ਹੈ। ਕਰਨਲ ਅਹਿਮਦ ਮਹਿਮੂਦ ਨੇ ਕਿਹਾ ਕਿ ਮ੍ਰਿਤਕਾਂ 'ਚ ਫੌਜੀ ਵੀ ਸ਼ਾਮਲ ਹਨ।
ਇਸ ਧਮਾਕੇ ਮਗਰੋਂ ਇਕ ਹੋਰ ਛੋਟਾ ਧਮਾਕਾ ਹੋਇਆ ਅਤੇ ਦੂਜੇ ਧਮਾਕੇ ਦਾ ਉਦੇਸ਼ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਸੀ ਜੋ ਕੰਮ ਕਰਨ ਲਈ ਜਾ ਰਹੇ ਸਨ। ਘਟਨਾ ਵਾਲੇ ਥਾਂ ਤੋਂ ਧੂੰਆਂ ਉੱਠ ਰਿਹਾ ਸੀ ਅਤੇ ਮੌਕੇ 'ਤੇ ਕਈ ਐਂਬੂਲੈਂਸ ਖੜੀਆਂ ਸਨ।
ਇੰਡੋਨੇਸ਼ੀਆ 'ਚ ਸੁਨਾਮੀ ਨੇ ਮਚਾਈ ਤਬਾਹੀ, 168 ਲੋਕਾਂ ਦੀ ਮੌਤ ਤੇ 745 ਜ਼ਖਮੀ
NEXT STORY