ਲੰਡਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀਰਵਾਰ ਨੂੰ ਕਿਹਾ ਕਿ ਕਾਬੁਲ ਹਵਾਈ ਅੱਡੇ ਤੋਂ ਨਿਕਾਸੀ ਦੀ ਪਾਤਰਤਾ ਰੱਖਣ ਵਾਲੇ ਵੱਡੀ ਗਿਣਤੀ 'ਚ ਲੋਕ ਅਫਗਾਨਿਸਤਾਨ ਤੋਂ ਰਵਾਨਾ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਬ੍ਰਿਟਿਸ਼ ਸਰਕਾਰ ਨੇ ਵੀਰਵਾਰ ਨੂੰ ਚਿਤਾਵਨੀ ਦਿੱਤੀ ਕਿ ਇਸਲਾਮਿਕ ਸਟੇਟ (ਆਈ.ਐੱਸ. ਜਾਂ ਆਈ.ਐੱਸ.ਆਈ.ਐੱਸ.) ਦੇ ਅੱਤਵਾਦੀਆਂ ਵੱਲੋਂ ਅਫਗਾਨਿਸਤਾਨ 'ਚ ਕਾਬੁਲ ਹਵਾਈ ਅੱਡੇ 'ਤੇ ਇਕੱਠੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਨਜ਼ਦੀਕੀ ਹਮਲੇ ਕੀਤੇ ਜਾਣ ਦੀ ਬਹੁਤ ਭਰੋਸੇਯੋਗ ਖੁਫੀਆ ਰਿਪੋਰਟ ਹੈ।
ਇਹ ਵੀ ਪੜ੍ਹੋ : ਤਾਲਿਬਾਨ ਨੇ ਕਾਬੁਲ ਹਵਾਈ ਅੱਡੇ ਦੇ ਬਾਹਰ ਹੋਏ ਹਮਲੇ ਦੀ ਕੀਤੀ ਨਿੰਦਾ
ਇਸ ਪਿਛੋਕੜ 'ਚ ਜਾਨਸਨ ਨੇ ਕਿਹਾ ਕਿ ਬ੍ਰਿਟੇਨ ਦੀ ਸਰਕਾਰ ਅਫਗਾਨਿਸਤਾਨ ਤੋਂ ਬਚੇ ਹੋਏ ਲੋਕਾਂ ਨੂੰ ਕੱਢਣ ਲਈ 'ਹਰ ਸੰਭਵ ਕੋਸ਼ਿਸ਼' ਕਰੇਗੀ। ਉੱਤਰ ਲੰਡਨ 'ਚ ਬ੍ਰਿਟਿਸ਼ ਫੌਜ ਦੇ ਸਥਾਈ ਸੰਯੁਕਤ ਮੁੱਖ ਦਫਤਰ ਦੇ ਆਪਣੇ ਦੌਰੇ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਜਾਨਸਨ ਨੇ ਇਹ ਕਿਹਾ। ਇਥੇ ਉਨ੍ਹਾਂ ਨੇ ਅਫਗਾਨਿਸਤਾਨ 'ਚ ਬਚਾਅ ਮੁਹਿੰਮਾਂ 'ਚ ਸ਼ਾਮਲ ਫੌਜੀਆਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਬ੍ਰਿਟੇਨ ਦੇ ਫੌਜੀ ਕਰੀਬ 15,000 ਲੋਕਾਂ ਨੂੰ ਉਥੋਂ ਕੱਢ ਚੁੱਕੇ ਹਨ।
ਇਹ ਵੀ ਪੜ੍ਹੋ : ਓਰੇਗਨ 'ਚ ਕੋਵਿਡ ਮਰੀਜ਼ਾਂ ਨਾਲ ਭਰੇ ਹਸਪਤਾਲਾਂ 'ਚ ਤਾਇਨਾਤ ਕੀਤੇ ਨੈਸ਼ਨਲ ਗਾਰਡ ਮੈਂਬਰ
ਉਨ੍ਹਾਂ ਨੇ ਕਿਹਾ ਕਿ ਅਸੀਂ ਅਜਿਹੇ ਜ਼ਿਆਦਾਤਰ ਲੋਕਾਂ ਨੂੰ ਅਫਗਾਨਿਸਤਾਨ ਤੋਂ ਕੱਢ ਲਿਆ ਹੈ ਜਿਨ੍ਹਾਂ ਦੇ ਅਸੀਂ ਸ਼ੁਕਰਗੁਜ਼ਾਰ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਬਹੁਤ ਘੱਟ ਸਮੇਂ 'ਚ ਲੋਕਾਂ ਨੂੰ ਉਥੋਂ ਕੱਢਣਾ ਹੈ ਅਤੇ ਮੈਂ ਮੰਨਦਾ ਹਾਂ ਕਿ ਇਸ ਦੀ ਸਾਰੇ ਪ੍ਰਸ਼ੰਸਾ ਕਰ ਰਹੇ ਹੋਣਗੇ। ਅਸੀਂ ਹੋਰ ਲੋਕਾਂ ਨੂੰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਅਮਰੀਕੀ ਬਲਾਂ ਦੇ ਕਾਬੁਲ ਹਵਾਈ ਅੱਡਾ ਛੱਡਣ ਦੀ ਸਮੇਂ-ਸੀਮਾ 31 ਅਗਸਤ ਹੈ ਅਤੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਜਾਨਸਨ ਸਮੇਤ ਹੋਰ ਸਹਿਯੋਗੀਆਂ ਦੀ ਸਮੇਂ-ਸੀਮਾ ਵਧਾਉਣ ਦੀ ਬੇਨਤੀ ਨੂੰ ਅਸਵੀਕਾਰ ਕਰ ਦਿੱਤਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਤਾਲਿਬਾਨ ਨੇ ਮੰਨੀ ਪਾਕਿਸਤਾਨ ਨਾਲ ਯਾਰੀ, ਬੁਲਾਰੇ ਮੁਜਾਹਿਦ ਬੋਲਿਆ-ਦੂਸਰੇ ਘਰ ਵਰਗਾ
NEXT STORY