ਟੋਰਾਂਟੋ— ਸੋਮਵਾਰ ਸਵੇਰੇ ਮਿਸੀਸਾਗਾ 'ਚ ਇਕ 25 ਸਾਲਾਂ ਲੜਕੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਦੇ ਸਬੰਧ 'ਚ ਟੋਰਾਂਟੋ ਪੁਲਸ ਨੇ 39 ਸਾਲਾਂ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਘਟਨਾ ਨੂੰ ਅੰਜਾਮ ਦੇਣ ਵਾਲਾ ਪੀੜਤਾ ਦਾ ਹੀ ਪ੍ਰੇਮੀ ਦੱਸਿਆ ਜਾ ਰਿਹਾ ਹੈ।
ਟੋਰਾਂਟੋ ਪੁਲਸ ਨੇ ਸੋਮਵਾਰ ਸ਼ਾਮ 8 ਵਜੇ ਦੇ ਕਰੀਬ ਇਕ ਸ਼ੱਕੀ ਨੂੰ ਕਿੰਗ ਤੇ ਡੱਫਰਿਨ ਸਟ੍ਰੀਟ ਦੇ ਮੈਕਡੋਨਲਡ 'ਚੋਂ ਗ੍ਰਿਫਤਾਰ ਕੀਤਾ, ਜਿਸ ਦੀ ਪਛਾਣ ਪੁਲਸ ਨੇ ਜੋਸਫ ਚੇਂਗ ਵਜੋਂ ਕੀਤੀ ਹੈ। ਪੁਲਸ ਨੇ ਕਤਲ ਤੋਂ ਬਾਅਦ ਇਕ ਵਾਹਨ ਸਬੰਧੀ ਜਾਣਕਾਰੀ ਦਿੱਤੀ ਸੀ ਤੇ ਪੁਲਸ ਨੂੰ ਸ਼ੱਕ ਸੀ ਕਿ ਚੇਂਗ ਨੇ ਉਸ ਵਾਹਨ ਦੀ ਵਰਤੋਂ ਕੀਤੀ ਸੀ।
ਪੁਲਸ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਸਵੇਰੇ ਪੰਜ ਵਜੇ ਦੇ ਕਰੀਬ ਰਾਥਬਰਨ ਤੇ ਡਾਈਕਸਾਈ ਰੋਡ 'ਤੇ ਗੋਲੀਬਾਰੀ ਦੀ ਘਟਨਾ ਹੋਈ ਸੀ, ਜਿਸ 'ਚ ਇਕ 25 ਸਾਲਾਂ ਲੜਕੀ ਦੀ ਮੌਤ ਹੋ ਗਈ। ਪੁਲਸ ਨੇ ਮੌਕੇ ਤੋਂ ਇਕ ਕਾਲੇ ਰੰਗ ਦੀ ਗੱਡੀ ਬਰਾਮਦ ਕੀਤੀ, ਜਿਸ ਦਾ ਸਬੰਧ ਚੇਂਗ ਨਾਲ ਦੱਸਿਆ ਜਾ ਰਿਹਾ ਹੈ। ਪੁਲਸ ਨੇ ਪੀੜਤਾ ਦੀ ਪਛਾਣ ਐਲੀਸੀਆ ਲਾਂਡੋਵਾਸਕੀ ਵਜੋਂ ਕੀਤੀ ਹੈ।
ਐਲੀਸੀਆ ਦੀ ਇਕ ਦੋਸਤ ਨੇ ਟੋਰਾਂਟੋ ਪੁਲਸ ਨੂੰ ਦੱਸਿਆ ਕਿ ਚੇਂਗ ਐਲੀਸੀਆ ਦਾ ਪ੍ਰੇਮੀ ਹੈ ਤੇ ਉਹ ਬੀਤੇ ਚਾਰ ਸਾਲਾਂ ਤੋਂ ਇਕ-ਦੂਜੇ ਨੂੰ ਜਾਣਦੇ ਹਨ। ਚੇਂਗ ਤੇ ਐਲੀਸੀਆ 'ਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਪੁਲਸ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਤੇ ਪੀੜਤ ਤੇ ਦੋਸ਼ੀ ਇਕ-ਦੂਜੇ ਨੂੰ ਜਾਣਦੇ ਸਨ। ਚੇਂਗ ਦੀ ਇਸ ਸਬੰਧ 'ਚ ਮੰਗਲਵਾਰ ਨੂੰ ਬਰੈਂਪਟਨ ਦੀ ਅਦਾਲਤ 'ਚ ਸੁਣਵਾਈ ਹੈ।
ਫਰਾਂਸ ਸਰਕਾਰ ਨੌਜਵਾਨਾਂ ਨੂੰ ਇਹ ਖਾਸ ਅਧਿਕਾਰ ਦੇਣ 'ਤੇ ਕਰ ਰਹੀ ਹੈ ਵਿਚਾਰ
NEXT STORY