ਰੀਓ ਡੀ ਜਨੇਰੀਓ- ਕੋਰੋਨਾ ਵਾਇਰਸ ਨਾਲ ਜੂਝ ਰਹੇ ਬ੍ਰਾਜ਼ੀਲ ਵਿਚ ਕੋਰੋਨਾ ਵਾਇਰਸ ਦਾ ਬਹੁਤ ਜਾਨਲੇਵਾ ਰੂਪ ਸਾਹਮਣੇ ਆਇਆ ਹੈ। ਇਕ ਤਾਜ਼ਾ ਸੋਧ ਵਿਚ ਪਤਾ ਲੱਗਾ ਹੈ ਕਿ ਸਾਲ 2020 ਵਿਚ ਹਸਪਤਾਲ ਵਿਚ ਭਰਤੀ 40 ਫ਼ੀਸਦੀ ਮਰੀਜ਼ਾਂ ਦੀ ਮੌਤ ਹੋਈ। ਹੁਣ ਇਸ ਸੁਪਰ ਕੋਵਿਡ ਵਾਇਰਸ ਦਾ ਇਸ ਤੋਂ ਵੀ ਜ਼ਿਆਦਾ ਸੰਕਰਮਣ ਫੈਲਾਉਣ ਵਾਲਾ ਨਵਾਂ ਸਟ੍ਰੇਨ ਫੈਲਣਾ ਸ਼ੁਰੂ ਹੋ ਗਿਆ ਹੈ।
ਕਿਹਾ ਜਾ ਰਿਹਾ ਹੈ ਕਿ ਇਹ ਵਾਇਰਸ ਪਹਿਲਾਂ ਹੀ ਅਮਰੀਕਾ ਪੁੱਜ ਚੁੱਕਾ ਹੈ, ਜਿਸ ਨਾਲ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਬਣਦਾ ਜਾ ਰਿਹਾ ਹੈ। ਓਧਰ, ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਸੁਪਰ ਕੋਵਿਡ ਵਾਇਰਸ ਦਾ ਇਹ ਸਟ੍ਰੇਨ ਕੋਰੋਨਾ ਵੈਕਸੀਨ ਨੂੰ ਵੀ ਮਾਤ ਦੇ ਸਕਦਾ ਹੈ। ਇਸ ਖ਼ਤਰੇ ਨਾਲ ਜੂਝ ਰਹੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਭਾਰਤ ਤੋਂ ਜਲਦ ਤੋਂ ਜਲਦ ਵੈਕਸੀਨ ਮੰਗਵਾਏ ਹਨ। ਕੋਰੋਨਾ ਦਾ ਇਹ ਨਵਾਂ ਰੂਪ ਬ੍ਰਾਜ਼ੀਲ ਦੇ ਇਕ ਸੂਬੇ ਅਮੇਜੋਨਾਸ ਤੋਂ ਦੁਨੀਆ ਭਰ ਵਿਚ ਫੈਲਣਾ ਸ਼ੁਰੂ ਹੋਇਆ ਹੈ। ਵਿਗਿਆਨੀਆਂ ਨੂੰ ਖ਼ਦਸ਼ਾ ਹੈ ਕਿ ਇਹ ਵਾਇਰਸ ਬ੍ਰਾਜ਼ੀਲ ਵਿਚ ਪਿਛਲੇ ਸਾਲ ਜੁਲਾਈ ਤੋਂ ਹੀ ਫੈਲ ਰਿਹਾ ਹੈ। ਇੱਥੇ ਆਕਸੀਜਨ ਖਰੀਦਣ ਲਈ ਲੋਕ ਲੰਬੀਆਂ-ਲੰਬੀਆਂ ਲਾਈਨਾਂ ਲਗਾ ਕੇ ਖੜ੍ਹੇ ਰਹਿੰਦੇ ਹਨ।
'ਬ੍ਰਾਸੀਲੋਨਾ ਇੰਸਟੀਚਿਊਟ ਫਾਰ ਗਲੋਬਲ ਹੈਲਥ' ਦੀ ਤਾਜ਼ਾ ਸੋਧ ਤੋਂ ਪਤਾ ਲੱਗਾ ਹੈ ਕਿ ਦੇਸ਼ ਦੇ ਉੱਤਰੀ ਤੇ ਉੱਤਰ-ਪੱਛਮੀ ਇਲਾਕੇ ਵਿਚ ਸਿਹਤ ਸੁਵਿਧਾਵਾਂ ਬੇਹੱਦ ਕਮਜ਼ੋਰ ਹਨ ਅਤੇ ਬਹੁਤ ਘੱਟ ਲੋਕਾਂ ਤੱਕ ਹੀ ਸਿਹਤ ਸੁਵਿਧਾਵਾਂ ਦੀ ਪਹੁੰਚ ਹੈ। ਇਸ ਕਾਰਨ ਮੌਤਾਂ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ।
ਬ੍ਰਾਜ਼ੀਲ ਦਾ ਸੁਪਰ ਕੋਰੋਨਾ ਵਾਇਰਸ ਸਟ੍ਰੇਨ ਬ੍ਰਿਟੇਨ ਪਹੁੰਚ ਚੁੱਕਾ ਹੈ, ਜੋ ਪਹਿਲਾਂ ਹੀ ਕੋਰੋਨਾ ਦੇ ਨਵੇਂ ਸਟ੍ਰੇਨ ਨਾਲ ਬੇਹਾਲ ਹੈ। ਹੁਣ ਤੱਕ ਬ੍ਰਾਜ਼ੀਲ ਵਿਚ 83 ਲੱਖ ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ। ਤਕਰੀਬਨ ਦੋ ਲੱਖ ਤੋਂ ਵੱਧ ਲੋਕਾਂ ਦੀ ਇਸ ਕਾਰਨ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ- ਨਿਊਯਾਰਕ "ਚ ਯਾਤਰੀ ਬੱਸ ਹੋਈ ਹਾਦਸਾਗ੍ਰਸਤ, 8 ਵਿਅਕਤੀ ਜ਼ਖ਼ਮੀ
ਸੋਧ ਮੁਤਾਬਕ ਸਾਲ 2020 ਵਿਚ ਫਰਵਰੀ ਤੋਂ ਅਗਸਤ ਵਿਚਕਾਰ ਢਾਈ ਲੱਖ ਕੋਰੋਨਾ ਮਰੀਜ਼ ਹਸਪਤਾਲਾਂ ਵਿਚ ਭਰਤੀ ਕੀਤੇ ਗਏ। ਹਸਪਤਾਲਾਂ ਵਿਚ ਭਰਤੀ 38 ਫ਼ੀਸਦੀ ਲੋਕਾਂ ਦੀ ਮੌਤ ਹੋ ਗਈ।
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ
ਅਮਰੀਕੀ ਨਹੀਂ ਹੈ ਕਬੂਤਰ 'ਜੋਅ', ਆਸਟ੍ਰੇਲੀਆ ਨੇ ਬਖ਼ਸ਼ ਦਿੱਤੀ ਬੇਜ਼ੁਬਾਨ ਦੀ ਜਾਨ
NEXT STORY