ਲੰਡਨ (ਬਿਊਰੋ): ਬ੍ਰਿਟੇਨ ਦੇ ਰਾਜਕੁਮਾਰ ਪ੍ਰਿੰਸ ਹੈਰੀ ਬੀਤੇ ਦਿਨੀਂ ਸੈਂਟਾ ਕਲਾਜ਼ ਦੇ ਪਹਿਰਾਵੇ ਵਿਚ ਨਜ਼ਰ ਆਏ। ਅਸਲ ਵਿਚ ਪ੍ਰਿੰਸ ਹੈਰੀ ਕ੍ਰਿਸਮਸ ਦੀਆਂ ਛੁੱਟੀਆਂ ਦੇ ਮੌਕੇ 'ਤੇ ਆਰਮਡ ਫੋਰਸਿਜ ਦੇ ਸ਼ਹੀਦ ਫੌਜੀਆਂ ਦੇ ਬੱਚਿਆਂ ਨੂੰ ਖਾਸ ਸੰਦੇਸ਼ ਭੇਜ ਰਹੇ ਸਨ। ਪ੍ਰਿੰਸ ਹੈਰੀ ਇਸ ਸਮੇਂ ਸ਼ਾਹੀ ਕੰਮਕਾਜ਼ਾਂ ਤੋਂ 6 ਹਫਤੇ ਦੀ ਛੁੱਟੀ 'ਤੇ ਹਨ। ਇਸ ਸਬੰਧੀ ਪ੍ਰਿੰਸ ਹੈਰੀ ਨੇ ਇਕ ਮਿੰਟ ਦਾ ਵੀਡੀਓ ਵੀ ਜਾਰੀ ਕੀਤਾ, ਜਿਸ ਵਿਚ ਉਹ ਸ਼ੁੱਕਰਵਾਰ ਨੂੰ ਸੈਂਟਾ ਵਾਂਗ ਸਫੇਦ ਅਤੇ ਲਾਲ ਟੋਪੀ ਪਹਿਨੇ ਅਤੇ ਦਾੜ੍ਹੀ ਲਗਾਏ ਦਿਸੇ। ਬੱਚਿਆਂ ਲਈ ਕਿਸ਼ਤੀ 'ਤੇ ਰੱਖੀ ਗਈ ਇਕ ਪਾਰਟੀ ਵਿਚ ਇਸ ਵੀਡੀਓ ਨੂੰ ਦਿਖਾਇਆ ਗਿਆ।
ਪਾਰਟੀ ਵਿਚ ਉਹ ਬੱਚੇ ਸ਼ਾਮਲ ਸਨ ਜਿਹਨਾਂ ਦੇ ਪਿਤਾ ਬ੍ਰਿਟਿਸ਼ ਆਰਮਡ ਫੋਰਸਿਜ਼ ਵਿਚ ਕੰਮ ਕਰਦੇ ਸਨ ਅਤੇ ਜੋ ਹੁਣ ਦੁਨੀਆ ਵਿਚ ਹਨ। ਵੀਡੀਓ ਦੇ ਸ਼ੁਰੂ ਵਿਚ ਪ੍ਰਿੰਸ ਹੈਰੀ ਸੈਂਟਾ ਵਾਂਗ ਠਹਾਕੇ ਲਗਾਉਂਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਦਿੱਤੇ ਸੰਦੇਸ਼ ਵਿਚ ਹੈਰੀ ਕਹਿੰਦੇ ਹਨ,''ਹਾਂ, ਮਾਤਾ-ਪਿਤਾ ਨੂੰ ਗਵਾ ਦੇਣਾ ਅਸਲ ਵਿਚ ਬਹੁਤ ਮੁਸ਼ਕਲ ਹੈ ਪਰ ਮੈਂ ਜਾਣਦਾ ਹਾਂ ਕਿ ਤੁਹਾਡੇ ਵਿਚੋਂ ਹਰ ਕੋਈ ਇਕ-ਦੂਜੇ ਦੀ ਮਦਦ ਕਰ ਕੇ ਆਪਣੇ ਲਈ ਇਕ ਬਿਹਤਰ ਭਵਿੱਖ ਬਣਾਵੇਗਾ ਅਤੇ ਠੀਕ ਇਸੇ ਤਰ੍ਹਾਂ ਤੁਹਾਡਾ ਇਹ ਕ੍ਰਿਸਮਸ ਵੀ ਬਹੁਤ ਸ਼ਾਨਦਾਰ ਹੋਵੇਗਾ।''
ਉਹਨਾਂ ਨੇ ਅੱਗੇ ਕਿਹਾ,''ਮੈਂ ਤੁਹਾਨੂੰ ਆਪਣੇ ਚਾਰੇ ਪਾਸੀਂ ਦੇਖਣ ਲਈ ਉਤਸ਼ਾਹਿਤ ਕਰਦਾ ਹਾਂ ਅਤੇ ਇਹ ਚਾਹੁੰਦਾ ਹਾਂ ਕਿ ਤੁਸੀਂ ਇਹ ਮਹਿਸੂਸ ਕਰੋ ਕਿ ਤੁਸੀਂ ਵੀ ਪਰਿਵਾਰ ਦਾ ਇਕ ਹਿੱਸਾ ਹੋ। ਕੁਝ ਸਾਲ ਪਹਿਲਾਂ ਮੈਂ ਤੁਹਾਡੇ ਵਿਚੋਂ ਕਈਆਂ ਨਾਲ ਮੁਲਾਕਾਤ ਕੀਤੀ ਸੀ ਅਤੇ ਜਾਣਿਆ ਕਿ ਤੁਸੀਂ ਕਿੰਨੇ ਦਿੜ੍ਹ ਅਤੇ ਮਜ਼ਬੂਤ ਹੋ।'' ਪ੍ਰਿੰਸ ਨੇ ਇਹ ਵੀ ਕਿਹਾ,''ਤੁਹਾਡੇ ਪਿਤਾ ਕਦੇ ਭੁਲਾਏ ਨਹੀਂ ਜਾ ਸਕਣਗੇ ਅਤੇ ਤੁਸੀਂ ਵੀ ਨਹੀਂ।'' ਇਸ ਮਗਰੋਂ ਉਹ ਆਪਣੀ ਨਕਲੀ ਦਾੜ੍ਹੀ ਕੱਢ ਦਿੰਦੇ ਹਨ ਅਤੇ ਕਹਿੰਦੇ ਹਨ,''ਤੁਹਾਨੂੰ ਸਾਰਿਆਂ ਨੂੰ ਕ੍ਰਿਸਮਸ ਅਤੇ ਨਵੇਂ ਸਾਲ ਦੀ ਵਧਾਈ ਹੋਵੇ।''
ਗਵਾਟੇਮਾਲਾ 'ਚ ਹੋਏ ਭਿਆਨਕ ਹਾਦਸੇ 'ਚ 20 ਦੀ ਮੌਤ ਤੇ ਕਈ ਜ਼ਖਮੀ
NEXT STORY