ਲੰਡਨ— ਸਰਹੱਦਾਂ ਤੋੜ ਕੇ ਜਦੋਂ ਵੀ ਪਿਆਰ ਪਰਵਾਨ ਚੜ੍ਹਦਾ ਹੈ ਤਾਂ ਇਹ ਨਹੀਂ ਦੇਖਿਆ ਜਾਂਦਾ ਕਿ ਉਸ ਵਿਅਕਤੀ ਕੋਲ ਦੇਸ਼ ਦੀ ਨਾਗਰਿਕਤਾ ਹੈ ਜਾਂ ਫਿਰ ਉਹ ਗੈਰ ਕਾਨੂੰਨੀ ਤਰੀਕੇ ਨਾਲ ਦੇਸ਼ ਵਿਚ ਰਹਿ ਰਿਹਾ ਹੈ। ਇਸ ਨਾਲ ਪਿਆਰ ਕਰਨ ਵਾਲਿਆਂ ਦੀਆਂ ਭਾਵਨਾਵਾਂ 'ਚ ਕੋਈ ਫਰਕ ਨਹੀਂ ਆਉਂਦਾ ਅਤੇ ਇਸ ਦੀ ਉਦਾਹਰਣ ਪੇਸ਼ ਕੀਤੀ ਹੈ ਇੰਗਲੈਂਡ ਦੀ ਗੋਰੀ ਨੇ। ਅਣੂੰਵੰਸ਼ਿਕ ਵਿਕਾਰ ਨਾਲ ਪੀੜਤ ਇੰਗਲੈਂਡ ਦੀ ਔਰਤ ਆਪਣੇ ਭਾਰਤੀ ਮੰਗੇਤਰ ਨੂੰ ਵਾਪਸ ਇੰਗਲੈਂਡ ਮੰਗਵਾਉਣ ਲਈ ਕਾਫੀ ਮਸ਼ੱਕਤ ਕਰ ਰਹੀ ਹੈ। ਇਸ ਭਾਰਤੀ ਨੂੰ ਦੇਸ਼ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿਣ ਕਾਰਨ ਪਿਛਲੇ ਹਫਤੇ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ।
34 ਸਾਲਾ ਕਲੇਅਰ ਮੇ ਨਾਂ ਦੀ ਇਹ ਔਰਤ 27 ਸਾਲਾ ਅਮਿਤ ਚਾਵਲਾ ਨਾਲ ਉਸ ਸਮੇਂ ਮਿਲੀ ਸੀ ਜਦੋਂ ਉਹ ਬ੍ਰਿਟੇਨ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਿਹਾ ਸੀ। ਇਸ ਸਾਲ ਉਸ ਨੇ ਅਮਿਤ ਦੀ ਬੇਟੀ ਨੂੰ ਜਨਮ ਦਿੱਤਾ। ਅਮਿਤ ਨੂੰ ਇਸ ਮਹੀਨੇ ਭਾਰਤ ਹਵਾਲਗੀ ਦੇ ਦਿੱਤੀ ਗਈ, ਜਿਸ ਦੇ ਬਾਅਦ ਤੋਂ ਕਲੇਅਰ ਉਸ ਨੂੰ ਵਾਪਸ ਇੰਗਲੈਂਡ ਲਿਆਉਣ ਦੀਆਂ ਕੋਸ਼ਿਸ਼ਾਂ ਵਿਚ ਆਪਣਾ ਸਭ ਕੁਝ ਨੌਛਾਵਰ ਕਰ ਰਹੀ ਹੈ। ਇਸ ਲਈ ਕਲੇਅਰ ਨੇ ਖੁਦ ਨੂੰ ਮਿਲਣ ਵਾਲਾ ਗੁਜ਼ਾਰਾ ਭੱਤਾ ਤੇ ਬੀਮਾਰੀ ਦੇ ਇਲਾਜ ਲਈ ਮਿਲਣ ਵਾਲੀ ਰਕਮ ਵੀ ਖਰਚ ਕਰ ਦਿੱਤੀ ਹੈ।
ਕਲੇਅਰ ਨੇ ਕਿਹਾ ਉਸ ਨੂੰ ਜੋ ਵੀ ਭੱਤਾ ਤੇ ਲਾਭ ਮਿਲਦਾ ਹੈ, ਉਹ ਉਸ ਦਾ ਹੈ ਅਤੇ ਕਿਸੇ ਹੋਰ ਦੇ ਸੋਚਣ ਦਾ ਵਿਸ਼ਾ ਨਹੀਂ ਹੈ ਕਿ ਉਹ ਉਸ ਰਕਮ ਨੂੰ ਕਿਵੇਂ ਖਰਚ ਕਰੇ। ਇਸ ਲਈ ਉਸ ਨੇ ਆਪਣੇ ਹਿੱਸੇ ਲਈ ਮਿਲਣ ਵਾਲੀ ਰਕਮ ਨੂੰ ਆਪਣੇ ਭਾਰਤੀ ਪਿਆਰ ਨੂੰ ਵਾਪਸ ਲਿਆਉਣ ਲਈ ਖਰਚ ਕਰਨ ਦਾ ਮਨ ਬਣਾਇਆ ਹੈ।
ਕਲੇਅਰ ਨੇ ਕਿਹਾ ਕਿ ਅਮਿਤ ਉਨ੍ਹਾਂ ਦੇ ਦੇਸ਼ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿੰਦਾ ਸੀ, ਇਸ ਨਾਲ ਦੋਹਾਂ ਦੇ ਰਿਸ਼ਤਿਆਂ 'ਤੇ ਕੋਈ ਅਸਰ ਨਹੀਂ ਪੈਂਦਾ। ਇਹ ਸਰਕਾਰ ਲਈ ਸੋਚ ਦਾ ਵਿਸ਼ਾ ਹੋ ਸਕਦਾ ਹੈ, ਉਸ ਲਈ ਨਹੀਂ। ਉਸ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਤਾਂ ਅਮਿਤ ਨਾਲ ਜੁੜੀ ਹੋਈ ਹੈ।
ਜ਼ਿਕਰਯੋਗ ਹੈ ਕਿ ਜੁਲਾਈ 2009 ਵਿਚ ਦੋ ਸਾਲ ਵਰਕਿੰਗ ਹਾਲੀਡੇ ਵੀਜ਼ਾ ਦੇ ਖਤਮ ਹੋਣ ਤੋਂ ਬਾਅਦ ਅਮਿਤ ਪਿਛਲੇ ਛੇ ਸਾਲਾਂ ਤੋਂ ਬ੍ਰਿਟੇਨ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਿਹਾ ਸੀ। ਉਹ ਸਤੰਬਰ 2012 ਵਿਚ ਕਲੇਅ ਨੂੰ ਆਨਲਾਈਨ ਮਿਲਿਆ ਅਤੇ ਦੋਵੇਂ ਦੋਸਤ ਬਣ ਗਏ। ਕਲੇਅਰ ਟ੍ਰਿਪਲ ਐਕਸ ਸਿੰਡ੍ਰੋਮ ਨਾਲ ਪੀੜਤ ਹੈ। ਕਲੇਅਰ ਨੇ ਭਾਰਤ ਜਾਣ ਲਈ ਅਗਲੇ ਮਹੀਨੇ ਦਾ ਟਿਕਟ ਖਰੀਦਿਆ ਹੈ, ਜਿੱਥੇ ਉਸ ਦੀ ਯੋਜਨਾ ਅਮਿਤ ਨਾਲ ਵਿਆਹ ਕਰਕੇ ਉੁਸ ਨੂੰ ਮੈਰਿਜ਼ ਵੀਜ਼ਾ 'ਤੇ ਇੰਗਲੈਂਡ ਵਾਪਸ ਲਿਆਉਣ ਦੀ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਅਮਰੀਕਾ 'ਚ ਲਾਈਵ ਸ਼ੋਅ ਦੌਰਾਨ ਦੋ ਪੱਤਰਕਾਰਾਂ ਨੂੰ ਮਾਰੀ ਗੋਲੀ, ਮੌਤ
NEXT STORY