ਵਾਸ਼ਿੰਗਟਨ - ਈਰਾਨ ਦੇ ਕੁਦਸ ਫੋਰਸ ਦੇ ਜਨਰਲ ਸੁਲੇਮਾਨੀ ਦੀ ਅਮਰੀਕੀ ਏਅਰ ਸਟ੍ਰਾਈਕ 'ਚ ਮੌਤ ਤੋਂ ਬਾਅਦ ਤਹਿਰਾਨ ਅਤੇ ਵਾਸ਼ਿੰਗਟਨ ਵਿਚਾਲੇ ਤਣਾਅ ਹੋਰ ਵਧ ਗਿਆ ਹੈ। ਈਰਾਨ ਦੇ ਸੁਪਰੀਮ ਲੀਡਰ ਖਾਮੇਨੇਈ ਦੇ ਬਦਲੇ ਦੀ ਧਮਕੀ ਵੀ ਦੇ ਦਿੱਤੀ ਹੈ ਅਤੇ ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਈਰਾਨ ਕਿਸ ਪ੍ਰਕਾਰ ਦੀ ਕਾਰਵਾਈ ਕਰ ਸਕਦਾ ਹੈ। ਦੱਸ ਦਈਏ ਕਿ ਸੁਲੇਮਾਨੀ 'ਤੇ ਅਮਰੀਕਾ ਦੀ ਕਾਫੀ ਲੰਬੇ ਸਮੇਂ ਤੋਂ ਨਜ਼ਰ ਰਹੀ ਹੈ। ਜ਼ਿਕਰਯੋਗ ਹੈ ਕਿ ਸਾਲ 2007 'ਚ ਅਮਰੀਕੀ ਕਮਾਂਡੋ ਫੌਜੀ ਨੇ ਸੁਲੇਮਾਨੀ ਨੂੰ ਉੱਤਰੀ ਇਰਾਕ ਜਾਂਦੇ ਦੇਖਿਆ ਸੀ। ਉਸ ਸਮੇਂ ਸੁਲੇਮਾਨੀ ਨੂੰ ਮਾਰਨ ਦਾ ਮੌਕਾ ਉਨ੍ਹਾਂ ਕੋਲ ਸੀ ਪਰ ਸੁਲੇਮਾਨੀ ਬਚ ਨਿਕਲੇ। ਅਮਰੀਕਾ, ਇਰਾਕ 'ਚ ਆਪਣੇ ਹਜ਼ਾਰਾਂ ਫੌਜੀਆਂ ਦੀ ਹੱਤਿਆ ਲਈ ਸੁਲੇਮਾਨੀ ਨੂੰ ਜ਼ਿੰਮੇਵਾਰ ਮੰਨਦਾ ਹੈ।
ਉਸ ਵੇਲੇ ਇਰਾਕ 'ਚ ਮੌਜੂਦ ਰਹੇ ਰਿਟਾਇਰ ਜਨਰਲ ਸਟੈਨਲੀ ਮੈਕਕ੍ਰਿਸਟਲ ਮੁਤਾਬਕ ਮੈਂ ਫੈਸਲਾ ਕੀਤਾ ਕਿ ਅਸੀਂ ਸੁਲੇਮਾਨੀ ਦੇ ਕਾਫਿਲੇ 'ਤੇ ਨਜ਼ਰ ਰਖਾਂਗੇ, ਤੁਰੰਤ ਹਮਲਾ ਨਹੀਂ ਕਰਾਂਗੇ। ਸੁਲੇਮਾਨੀ ਨੂੰ ਮਾਰੇ ਜਾਣ ਤੋਂ ਬਾਅਦ ਈਰਾਨ ਤੋਂ ਆਉਣ ਵਾਲੀਆਂ ਪ੍ਰਤੀਕਿਰਿਆਵਾਂ ਨੂੰ ਲੈ ਕੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਅਤੇ ਓਬਾਮਾ ਪ੍ਰਸ਼ਾਸਨ 'ਚ ਇਕ ਡਰ ਦਾ ਮਾਹੌਲ ਸੀ। ਇਹ ਗੱਲ ਦੋਹਾਂ ਦੇ ਹੀ ਪ੍ਰਸ਼ਾਸਨ 'ਚ ਘੱਟ ਕਰ ਚੁੱਕੇ ਇਕ ਅਧਿਕਾਰੀ ਨੇ ਕਹੀ। ਉਨ੍ਹਾਂ ਦਾ ਮੰਨਣਾ ਸੀ ਕਿ ਸੁਲੇਮਾਨੀ ਮਰਨ ਤੋਂ ਬਾਅਦ ਵੀ ਉਨਾਂ ਹੀ ਖਤਰਨਾਕ ਹੈ ਜਿਨ੍ਹਾਂ ਜਿਉਂਦੇ ਹੁੰਦੇ ਹੋਏ।
ਟਰੰਪ ਨੇ ਦਿੱਤੀ ਹਰ ਝੰਡੀ
ਹਾਲਾਂਕਿ ਇਸ ਵਿਚਾਰ ਦਾ ਅੰਤ ਉਦੋਂ ਹੋਇਆ ਜਦ ਇਸ ਹਫਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੁਲੇਮਾਨੀ 'ਤੇ ਹਮਲੇ ਨੂੰ ਹਰੀ ਝੰਡੀ ਦੇ ਦਿੱਤੀ। ਸੁਲੇਮਾਨੀ ਦਾ ਕਾਫਿਲਾ ਬਗਦਾਦ ਏਅਰਪੋਰਟ ਵੱਲ ਜਾ ਰਿਹਾ ਸੀ, ਉਦੋਂ ਅਮਰੀਕੀ ਜਹਾਜ਼ ਨੇ ਹਮਲਾ ਕਰ ਦਿੱਤਾ, ਜਿਸ 'ਚ ਉਨ੍ਹਾਂ ਦੀ ਮੌਤ ਹੋ ਗਈ। ਟਰੰਪ ਨੇ ਇਸ ਘਟਨਾ ਤੋਂ ਬਾਅਦ ਟਵੀਟ ਕੀਤਾ ਕਿ ਸੁਲੇਮਾਨੀ ਦਾ ਖਾਤਮਾ ਕਈ ਸਾਲ ਪਹਿਲਾਂ ਹੀ ਕਰ ਦਿੱਤਾ ਜਾਣਾ ਚਾਹੀਦਾ ਸੀ।
ਅਮਰੀਕਾ-ਈਰਾਨ ਜੰਗ
ਉਥੇ ਕੁਝ ਸਾਬਕਾ ਅਧਿਕਾਰੀਆਂ ਦਾ ਮੰਨਣਾ ਹੈ ਕਿ ਸੁਲੇਮਾਨੀ ਭਾਂਵੇ ਹੀ ਅਮਰੀਕੀ ਫੌਜੀਆਂ ਦੀ ਮੌਤ ਦਾ ਜ਼ਿੰਮੇਵਾਰ ਰਿਹਾ ਹੋਵੇ, ਪਰ ਟਰੰਪ ਦੇ ਫੈਸਲੇ ਨੇ ਖਾੜੀ 'ਚ ਅਮਰੀਕੀ ਨਾਗਰਿਕਾਂ ਲਈ ਖਤਰਾ ਵਧਾ ਦਿੱਤਾ ਹੈ। ਓਬਾਮਾ ਪ੍ਰਸ਼ਾਸਨ 'ਚ ਰੱਖਿਆ ਮੰਤਰਾਲੇ ਦੇ ਸਹਾਇਕ ਸਕੱਤਰ ਰਹਿ ਚੁੱਕੇ ਡੈਰੇਕ ਸ਼ਾਲੇਟ ਨੇ ਆਖਿਆ ਕਿ ਪਹਿਲਾਂ ਦੇ ਰਾਸ਼ਟਰਪਤੀਆਂ ਕੋਲ ਵੀ ਅਜਿਹੇ ਕਦਮ ਚੁੱਕਣ ਦੇ ਮੌਕੇ ਸਨ ਜੋ ਅਸੀਂ ਪਿਛਲੀ ਰਾਤ ਦੇਖੇ ਪਰ ਉਨ੍ਹਾਂ ਨੇ ਖਤਰਿਆਂ ਨੂੰ ਦੇਖ ਕੇ ਫੈਸਲਾ ਨਹੀਂ ਲਿਆ ਅਤੇ ਇਹ ਸਵਾਲ ਵੀ ਉਸ ਵੇਲੇ ਚੁੱਕੇ ਗਏ ਸਨ ਕਿ ਇਹ ਅਸੀਂ ਕਿਸੇ ਤਰ੍ਹਾਂ ਲੈ ਕੇ ਜਾਵਾਂਗੇ। ਪਰ ਅੱਜ ਉਹ ਸਵਾਲ ਨਹੀਂ ਹੈ। ਈਰਾਨ ਦੀ ਐਲਿਟ ਫੌਜ ਕੁਦਸ ਫੋਰਸ ਦੇ ਚੀਫ ਸੁਲੇਮਾਨੀ 'ਤੇ ਹਮਲੇ ਦੇ ਟਰੰਪ ਦੇ ਫੈਸਲੇ ਨੇ ਅਮਰੀਕਾ ਅਤੇ ਈਰਾਨ ਨੂੰ ਇਕ-ਦੂਜੇ ਦੇ ਸਾਹਮਣੇ ਖੜਾ ਕੀਤਾ, ਜਿਨ੍ਹਾਂ ਵਿਚਾਲੇ ਪ੍ਰਮਾਣੂ ਸਮਝੌਤੇ ਤੋਂ ਅਮਰੀਕਾ ਦੇ ਵੱਖ ਹੋ ਜਾਣ ਤੋਂ ਬਾਅਦ ਤਣਾਅ ਦਾ ਮਾਹੌਲ ਹੈ।
ਬੁਰਕੀਨਾ ਫਾਸੋ: ਬੰਬ ਧਮਾਕੇ 'ਚ ਸਕੂਲੀ ਵਿਦਿਆਰਥੀਆਂ ਸਣੇ 14 ਲੋਕਾਂ ਦੀ ਮੌਤ
NEXT STORY