ਵਾਸ਼ਿੰਗਟਨ/ਬੀਜਿੰਗ-ਚੀਨ ਆਪਣੇ ਪ੍ਰਮਾਣੂ ਹਥਿਆਰਾਂ ਦੇ ਭੰਡਾਰ 'ਚ ਤੇਜ਼ੀ ਨਾਲ ਵਾਧਾ ਕਰ ਰਿਹਾ ਹੈ ਅਤੇ ਸਾਲ 2030 ਤੱਕ ਉਸ ਦੇ ਕੋਲ ਮੈਜੂਦ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਘਟੋ-ਘੱਟ 1000 ਤੱਕ ਪਹੁੰਚ ਸਕਦੀ ਹੈ। ਪੈਂਟਾਗਨ ਦੀ ਇਕ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ ਚੀਨ ਆਪਣੀ ਜ਼ਮੀਨੀ, ਸਮੁੰਦਰੀ ਅਤੇ ਵਾਯੂ ਆਧਾਰਿਤ ਪ੍ਰਮਾਣੂ ਸਮਰੱਥਾ ਪ੍ਰਣਾਲੀ ਦੀ ਗਿਣਤੀ 'ਚ ਵਾਧਾ ਕਰ ਰਿਹਾ ਹੈ ਅਤੇ ਆਪਣੀ ਪ੍ਰਮਾਣੂ ਤਾਕਤ ਦੇ ਵਿਸਤਾਰ ਲਈ ਜ਼ਰੂਰੀ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਿਹਾ ਹੈ।
ਇਹ ਵੀ ਪੜ੍ਹੋ : ਭਾਰਤ 'ਚ ਵਿਕਰੀ ਲਈ ਉਪਲੱਬਧ ਹੋਇਆ Jiophone Next, ਜਾਣੋਂ ਆਰਡਰ ਕਰਨ ਦਾ ਸਭ ਤੋਂ ਆਸਾਨ ਤਰੀਕਾ
ਇਹ ਰਿਪੋਰਟ ਉਸ ਸਮੇਂ ਆਈ ਹੈ ਜਦ ਤਾਈਵਾਨ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਅਮਰੀਕਾ ਅਤੇ ਚੀਨ ਦੇ ਸੰਬੰਧਾਂ 'ਚ ਤਣਾਅ ਹੈ। ਪੈਂਟਾਗਨ ਦਾ ਨਵਾਂ ਮੁਲਾਂਕਣ ਪਿਛਲੇ ਸਾਲ ਦੀ ਉਸ ਦੀ ਰਿਪੋਰਟ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ ਕਿਉਂਕਿ ਪਿਛਲੀ ਰਿਪੋਰਟ 'ਚ ਉਸ ਨੇ ਕਿਹਾ ਸੀ ਕਿ ਇਕ ਦਹਾਕੇ ਦੇ ਅੰਦਰ ਬੀਜਿੰਗ ਦੇ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਕਰੀਬ 400 ਹੋ ਸਕਦੀ ਹੈ। ਉਸ ਨੇ ਕਿਹਾ ਕਿ ਚੀਨ ਦੇ ਹਮਲਾਵਰ ਰੁਖ ਅਤੇ ਮੁੜ ਕਾਰਵਾਈ ਕਰਨ ਦੀਆਂ ਸੁਵਿਧਾਵਾਂ ਦਾ ਨਿਰਮਾਣ ਕਰਾ ਕੇ ਪਲੂਟੋਨੀਅਮ ਦੇ ਨਿਰਮਾਣ ਦੀ ਸਮਰੱਥਾ ਵਧਾ ਰਿਹਾ ਹੈ ਅਤੇ ਇਸ ਦੇ ਰਾਹੀਂ ਆਪਣੇ ਪ੍ਰਮਾਣੂ ਸ਼ਕਤੀ ਦੇ ਵਿਸਤਾਰ 'ਚ ਸਹਿਯੋਗ ਲੈ ਰਿਹਾ ਹੈ।
ਇਹ ਵੀ ਪੜ੍ਹੋ :EU ਦੇ ਵਫ਼ਦ ਨੇ ਕੀਤੀ ਤਾਈਵਾਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ
ਇਸ ਰਿਪੋਰਟ 'ਚ ਤਾਈਵਾਨ, ਭਾਰਤ ਵਿਰੁੱਧ ਚੀਨ ਦੇ ਹਮਲਾਵਰ ਰੁਖ ਅਤੇ ਇੰਡੋਨੇਸ਼ੀਆ, ਮਲੇਸ਼ੀਆ, ਫਿਲੀਪੀਨ ਅਤੇ ਵੀਅਤਨਾਮ ਵਿਰੁੱਧ ਬੀਜਿੰਗ ਦੇ ਸਖਤ ਰੁਖ ਰੱਖਣ ਨੂੰ ਲੈ ਕੇ ਚਿੰਤਾ ਜਤਾਈ ਗਈ ਹੈ। ਪੈਂਟਾਗਨ ਦਾ ਕਹਿਣਾ ਹੈ ਕਿ ਸਾਲ 2027 ਤੱਕ ਚੀਨ ਕੋਲ 700 ਤੱਕ ਪ੍ਰਮਾਣੂ ਹਥਿਆਰ ਹੋ ਸਕਦੇ ਹਨ ਅਤੇ ਬੀਜਿੰਗ ਦਾ ਇਰਾਦਾ 2030 ਤੱਕ 1000 ਪ੍ਰਮਾਣੂ ਹਥਿਆਰ ਰੱਖਣ ਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ ਆਧੁਨਿਕ ਤਕਨਾਲੋਜੀ 'ਚ ਮਾਹਿਰ ਬਣਨ ਅਤੇ ਨਵੀਵਤਾ 'ਚ ਗਲੋਬਲ ਮਹਾਸ਼ਕਤੀ ਬਣਨ ਲਈ ਹਲਮਾਵਰ ਢੰਗ ਨਾਲ ਅਗੇ ਵਧ ਰਿਹਾ ਹੈ।
ਇਹ ਵੀ ਪੜ੍ਹੋ : ਬ੍ਰਿਟੇਨ 'ਚ ਕੋਰੋਨਾ ਦੇ ਇਲਾਜ ਲਈ 'ਮਰਕ' ਦੀ ਗੋਲੀ ਨੂੰ ਮਿਲੀ ਮਨਜ਼ੂਰੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
EU ਦੇ ਵਫ਼ਦ ਨੇ ਕੀਤੀ ਤਾਈਵਾਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ
NEXT STORY