ਓਟਾਵਾ-ਕੈਨੇਡਾ ਨੇ ਅਫਗਾਨਿਸਤਾਨ 'ਚ ਚਲਾਏ ਜਾ ਰਹੇ ਬਚਾਅ ਕਾਰਜ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਪਹਿਲਾਂ ਲੋਕਾਂ ਨੂੰ ਕੱਢਣ ਦੀ ਮੁਹਿੰਮ ਨੂੰ ਰੋਕਣ ਵਾਲੇ ਦੇਸ਼ਾਂ 'ਚ ਕੈਨੇਡਾ ਵੀ ਸ਼ਾਮਲ ਹੋ ਗਿਆ ਹੈ। ਕੈਨੇਡਾ ਦੇ ਇਕ ਜਨਰਲ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਕਾਬੁਲ ਹਵਾਈ ਅੱਡੇ ਤੋਂ ਲੋਕਾਂ ਨੂੰ ਕੱਢੇ ਜਾਣ ਵਾਲੀ ਮੁਹਿੰਮ ਬੰਦ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਫਰਾਂਸ ਅਤੇ ਡੈਨਮਾਰਕ ਨੇ ਵੀ ਕਾਬੁਲ ਤੋਂ ਲੋਕਾਂ ਨੂੰ ਕੱਢਣ ਦੀ ਮੁਹਿੰਮ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : ਅਫਗਾਨਿਸਤਾਨ ਤੋਂ ਵੱਡੀ ਗਿਣਤੀ 'ਚ ਲੋਕਾਂ ਨੂੰ ਕੱਢਿਆ ਗਿਆ : ਬੋਰਿਸ ਜਾਨਸਨ
ਕੈਨੇਡਾ ਦੇ ਡਿਫੈਂਸ ਸਟਾਪ ਦੇ ਕਾਰਜਕਾਰੀ ਮੁਖੀ ਜਨਰਲ ਵੇਨ ਆਇਰੇ ਨੇ ਕਿਹਾ ਕਿ ਅਮਰੀਕਾ ਦੇ ਆਪਣਾ ਮਿਸ਼ਨ ਖਤਮ ਕਰਨ ਤੋਂ ਪਹਿਲਾਂ ਸਾਰੇ ਹੋਰ ਦੇਸ਼ਾਂ ਨੂੰ ਹਵਾਈ ਅੱਡਾ ਛੱਡਣਾ ਹੋਵੇਗਾ। ਕੈਨੇਡਾ ਦੀ ਫੌਜੀ ਉਡਾਣਾਂ ਰਾਹੀਂ ਕਰੀਬ 3700 ਲੋਕਾਂ ਨੂੰ ਕੱਢਿਆ ਗਿਆ ਹੈ। ਜਨਰਲ ਵੇਨ ਆਇਰੇ ਨੇ ਕਿਹਾ ਕਿ ਜਦੋਂ ਤੱਕ ਸੰਭਵ ਸੀ ਉਦੋਂ ਤੱਕ ਅਸੀਂ ਅਫਗਾਨਿਸਤਾਨ 'ਚ ਰਹੇ। ਅਸੀਂ ਉਨ੍ਹਾਂ ਦੇਸ਼ਾਂ 'ਚ ਸ਼ਾਮਲ ਹਾਂ ਜਿਨ੍ਹਾਂ ਨੇ ਆਖਿਰ 'ਚ ਲੋਕਾਂ ਨੂੰ ਕੱਢਣ ਦੀ ਮੁਹਿੰਮ ਨੂੰ ਬੰਦ ਕੀਤਾ ਹੈ। ਅਸੀਂ ਚਾਹੁੰਦੇ ਹਾਂ ਕਿ ਹੋਰ ਸਮੇਂ ਤੱਕ ਉਥੇ ਰੁਕਣ ਅਤੇ ਉਨ੍ਹਾਂ ਸਾਰਿਆਂ ਨੂੰ ਉਥੋਂ ਕੱਢਣ ਜੋ ਦੇਸ਼ ਛੱਡਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਤਾਲਿਬਾਨ ਨੇ ਕਾਬੁਲ ਹਵਾਈ ਅੱਡੇ ਦੇ ਬਾਹਰ ਹੋਏ ਹਮਲੇ ਦੀ ਕੀਤੀ ਨਿੰਦਾ
ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਇਸ ਹਫਤੇ ਦੇ ਸ਼ੁਰੂ 'ਚ ਅਮਰੀਕਾ ਦੀ ਅਗਵਾਈ ਵਾਲੀ ਨਾਟੋ ਬਲਾਂ ਦੇ 31 ਅਗਸਤ ਤੱਕ ਅਫਗਾਨਿਸਤਾਨ ਛੱਡਣ ਦੀ ਸਮੇਂ-ਸੀਮਾ ਨੂੰ ਵਧਾਉਣ ਤੋਂ ਇਨਕਾਰ ਕਰ ਦਿੱਤਾ ਸੀ। ਫਰਾਂਸ ਦੇ ਪ੍ਰਧਾਨ ਮੰਤਰੀ ਜਿਆਂ ਕਾਸਤੇ ਨੇ ਫ੍ਰਾਂਸੀਸੀ ਰੇਡੀਓ 'ਆਰ.ਟੀ.ਐੱਲ.' ਨੂੰ ਕਿਹਾ ਕਿ 31 ਅਗਸਤ ਤੱਕ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਕਾਰਨ ਅਸੀਂ ਕੱਲ ਸ਼ਾਮ ਤੋਂ ਬਾਅਦ ਕਾਬੁਲ ਹਵਾਈ ਅੱਡੇ ਤੋਂ ਲੋਕਾਂ ਨੂੰ ਕੱਢ ਨਹੀਂ ਸਕਾਂਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਤਾਲਿਬਾਨ ਨੇ ਕਾਬੁਲ ਹਵਾਈ ਅੱਡੇ ’ਤੇ ਪਕੜ ਕੀਤੀ ਮਜ਼ਬੂਤ, ਭੀੜ ’ਤੇ ਕੀਤਾ ਕੰਟਰੋਲ: ਪੈਂਟਾਗਨ
NEXT STORY