ਲੰਡਨ (ਏਜੰਸੀ)- ਪੂਰੀ ਦੁਨੀਆ ਵਿਚ ਬੱਚਿਆਂ ਨੂੰ ਚਾਕਲੇਟ ਬਹੁਤ ਪਸੰਦ ਹੈ ਪਰ ਇਹ ਚਾਕਲੇਟ ਸਾਡੇ ਬੱਚਿਆਂ ਲਈ ਹਾਨੀਕਾਰਕ ਹੈ ਅਤੇ ਇਸ ਚਾਕਲੇਟ ਕਾਰਨ ਸਾਡੇ ਬੱਚੇ ਬੀਮਾਰ ਹੁੰਦੇ ਹਨ। ਇਹ ਕਹਿਣਾ ਹੈ ਹੈਲਥ ਚੀਫ ਮਾਰਸ ਬਾਰਮੀ ਦਾ। ਉਨ੍ਹਾਂ ਨੇ ਬੱਚਿਆਂ ਲਈ ਚਾਕਲੇਟ ਨੂੰ ਪਾਬੰਦੀਸ਼ੁਦਾ ਕੀਤੇ ਜਾਣ ਦਾ ਐਲਾਨ ਦਿੱਤਾ ਹੈ। ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਹਨ ਕਿ ਖਾਸ ਤੌਰ ’ਤੇ ਚਾਕਲੇਟ ਬਾਰ ਬੱਚਿਆਂ ਨੂੰ ਨਾ ਖਵਾਈ ਜਾਵੇ। ਇਸ ਲਈ ਬਕਾਇਦਾ ਸਰਕਾਰੀ ਹੁਕਮ ਵੀ ਜਾਰੀ ਕਰ ਦਿੱਤਾ ਗਿਆ ਹੈ।
ਦਰਅਸਲ ਪਾਬੰਦੀ ਦਾ ਇਹ ਫੈਸਲਾ ਖਾਸ ਤੌਰ ’ਤੇ ਦੇਸ਼ ਵਿਚ ਵਧ ਰਹੇ ਮੋਟਾਪੇ ’ਤੇ ਲਗਾਮ ਲਗਾਉਣ ਲਈ ਲਿਆ ਗਿਆ ਹੈ। ਇਥੇ ਮੋਟਾਪਾ ਤੇਜ਼ੀ ਨਾਲ ਵਧ ਰਿਹਾ ਹੈ, ਬੱਚੇ ਵੀ ਇਸ ਦੀ ਲਪੇਟ ਵਿਚ ਆ ਰਹੇ ਹਨ। ਹੈਲਥ ਡਿਪਾਰਟਮੈਂਟ ਨੂੰ ਇਹ ਦੱਸਿਆ ਗਿਆ ਹੈ ਕਿ ਚਾਕਲੇਟ ਬਾਰ ਵਿਚ ਕੈਲੋਰੀ ਦੀ ਮਾਤਰਾ ਇੰਨੀ ਜ਼ਿਆਦਾ ਹੁੰਦੀ ਹੈ ਕਿ ਇਸ ਨਾਲ ਮੋਟਾਪਾ ਵਧਦਾ ਹੈ। ਬੱਚੇ ਬਹੁਤ ਜ਼ਿਆਤਾ ਚਾਕਲੇਟ ਖਾਂਦੇ ਹਨ, ਜਿਸ ਨਾਲ ਉਨ੍ਹਾਂ ਦਾ ਭਾਰ ਵਧ ਰਿਹਾ ਹੈ।
ਮਾਤਾ-ਪਿਤਾ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਬੱਚਿਆਂ ਨੂੰ ਦਿਨ ਵਿਚ ਜ਼ਿਆਦਾ ਤੋਂ ਜ਼ਿਆਦਾ 100 ਕੈਲੋਰੀ ਤੱਕ ਦੇ ਸਨੈਕਸ ਖਵਾਉਣ। ਇਹ ਪਤਾ ਲੱਗਾ ਹੈ ਕਿ ਮਾਰਸ ਬਾਰ ਚਾਕਲੇਟ ਵਿਚ 230 ਕੈਲੋਰੀ, ਕਿਟਕੈਟ ਵਿਚ 209 ਕੈਲੋਰੀ, ਡੇਰੀ ਮਿਲਕ ਬਾਰ ਵਿਚ 240 ਕੈਲੋਰੀ ਹੁੰਦੀ ਹੈ। ਇਹ ਮੋਟਾਪਾ ਵਧਾਉਣ ਵਿਚ ਕਾਰਕ ਬਣ ਰਹੀ ਹੈ। ਬੱਚਿਆਂ ਲਈ ਪਲੇਨ ਰਾਈਸ ਕੇਕ, ਸ਼ੂਗਰ ਫ੍ਰੀ ਜੈਲੀ ਵਰਗੇ ਸਨੈਕਸ ਸੁਝਾਅ ਵੱਜੋਂ ਦੱਸੇ ਗਏ ਹਨ ਕਿਉਂਕਿ ਇਨ੍ਹਾਂ ਵਿਚ ਚਾਕਲੇਟ ਦੇ ਮੁਕਾਬਲੇ ’ਚ ਬਹੁਤ ਘੱਟ ਕੈਲੋਰੀ ਹੁੰਦੀ ਹੈ ਅਤੇ ਇਹ ਚਾਕਲੇਟ ਦਾ ਸਥਾਨ ਆਸਾਨੀ ਨਾਲ ਲੈ ਸਕਦੇ ਹਨ।
ਇਸਟੀਚਿਊਟ ਇਕੋਨੋਮਿਕਸ ਅਫੇਅਰ ਦੇ ਕ੍ਰਿਸ ਸਨੋਡਨ ਨੇ ਇਸ ਫੈਸਲੇ ਨੂੰ ਗਲਤ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਕੀ ਅਤੇ ਕਿਉਂ ਨਾ ਖਵਾਉਣਾ ਗਲਤ ਹੁਕਮ ਹੈ। ਇਹ ਪਰਿਵਾਰਕ ਮੈਂਬਰਾਂ ਦੀ ਜ਼ਿੰਦਗੀ ਵਿਚ ਬੇਮਤਲਬ ਦੀ ਦਖਲਅੰਦਾਜ਼ੀ ਹੈ। ਇਸ ਦੇ ਨਾਲ ਹੀ ਖਾਣ ਦੀ ਲਿਮਿਟਸ ਤੈਅ ਕਰਨਾ ਤਾਂ ਬਹੁਤ ਹੀ ਮੂਰਖਤਾਪੂਰਨ ਭਰਿਆ ਫੈਸਲਾ ਹੈ। ਇਹ ਬੱਚਿਆਂ ਤੋਂ ਜ਼ਿਆਦਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਵੀ ਆਜ਼ਾਦੀ ਦਾ ਘਾਣ ਹੈ।
ਟਰੂਡੋ ਦੀਆਂ ਗਲਤੀਆਂ ਦੇ ਸਕਦੀਆਂ ਨੇ ਜਗਮੀਤ ਸਿੰਘ ਨੂੰ 'ਮੌਕਾ'
NEXT STORY