ਵਾਸ਼ਿੰਗਟਨ— ਅਮਰੀਕਾ ਵਿਚ ਹੋਏ ਇਕ ਨਵੇਂ ਅਧਿਐਨ ਵਿਚ ਪਤਾ ਲੱਗਾ ਹੈ ਕਿ ਅੱਠ ਮਹੀਨਿਆਂ ਤੱਕ ਦੇ ਬੱਚੇ ਸਾਡੇ ਹਰ ਕਦਮ ਨੂੰ ਦਰਜ ਕਰਦੇ ਰਹਿੰਦੇ ਹਨ ਅਤੇ ਕਿਸੇ ਵਿਅਕਤੀ ਦਾ ਅਗਲਾ ਸੰਭਾਵਿਤ ਕਦਮ ਕੀ ਹੋ ਸਕਦਾ ਹੈ, ਇਸ ਬਾਰੇ ਉਹ ਅਨੁਮਾਨ ਲਾ ਸਕਦੇ ਹਨ।
ਅਮਰੀਕਾ ਸਥਿਤ ਵਾਸ਼ਿੰਗਟਨ ਯੂਨੀਵਰਸਿਟੀ ਵਿਚ ਸਹਾਇਕ ਪ੍ਰੋਫੈਸਰ ਲੋਰੀ ਮਾਰਕਸਨ ਨੇ ਕਿਹਾ ਕਿ ਇਥੋਂ ਤੱਕ ਕਿ ਲੋਕਾਂ ਨਾਲ ਰਾਬਤਾ ਸ਼ੁਰੂ ਕਰਨ ਤੋਂ ਪਹਿਲਾਂ ਵੀ ਬੱਚੇ ਆਪਣੇ ਸਾਹਮਣੇ ਜੋ ਕੁਝ ਵੀ ਹੋ ਰਿਹਾ ਹੁੰਦਾ ਹੈ, ਉਸ 'ਤੇ ਲਗਭਗ ਨਜ਼ਰ ਬਣਾਈ ਰੱਖਦੇ ਹਨ ਅਤੇ ਲੋਕਾਂ ਦੇ ਭਾਵ, ਸਰਗਰਮੀ ਦੇ ਤੌਰ-ਤਰੀਕਿਆਂ 'ਤੇ ਨਜ਼ਰ ਰੱਖਦੇ ਹਨ, ਜੋ ਉਨ੍ਹਾਂ ਨੂੰ ਅਨੁਮਾਨ ਲਾਉਣ ਵਿਚ ਮਦਦ ਕਰ ਸਕਦਾ ਹੈ।
ਮਾਰਕਸਨ ਨੇ ਕਿਹਾ ਕਿ ਜੇ ਅੱਠ ਮਹੀਨਿਆਂ ਤੱਕ ਬੱਚੇ ਦੇ ਸਾਹਮਣੇ ਲਗਾਤਾਰ ਤਿੰਨ ਜਾਂ ਚਾਰ ਵਾਰ ਇਕ ਹੀ ਚੀਜ਼ ਦੁਹਰਾਈ ਜਾਵੇ ਤਾਂ ਉਹ ਪਹਿਲਾਂ ਤੋਂ ਹੀ ਉਸ ਵਰਤਾਅ ਦਾ ਅੰਦਾਜ਼ਾ ਲਗਾ ਲੈਂਦੇ ਹਨ। ਇਹ ਨਤੀਜਾ ਸਾਬਤ ਕਰਦਾ ਹੈ ਕਿ ਬੱਚੇ ਇਕ ਹੀ ਤਰ੍ਹਾਂ ਦੇ ਵਰਤਾਅ ਨੂੰ ਲੱਭਦੇ ਰਹਿੰਦੇ ਹਨ ਅਤੇ ਘਟਨਾਵਾਂ ਤੇ ਕਿਰਿਆਵਾਂ ਦੇ ਆਧਾਰ 'ਤੇ ਉਹ ਲੋਕਾਂ ਦੀ ਅਗਲੀ ਪ੍ਰਕਿਰਿਆ ਦਾ ਅਨੁਮਾਨ ਲਗਾ ਲੈਂਦੇ ਹਨ।
ਇਹ ਅਧਿਐਨ ਉਨ੍ਹਾਂ ਗੱਲਾਂ 'ਤੇ ਚਾਨਣਾ ਪਾ ਸਕਦਾ ਹੈ ਕਿ ਕਿਸ ਤਰ੍ਹਾਂ ਬੱਚੇ ਖਾਸ ਕਿਸਮ ਦੇ ਭੋਜਨ, ਖਿਡੌਣੇ ਜਾਂ ਸਰਗਰਮੀ ਲਈ ਲੋਕਾਂ ਦੀ ਪਹਿਲ ਬਾਰੇ ਸਿੱਖਦੇ ਹਨ। ਇਹ ਨਤੀਜਾ ਇਸ ਬਾਰੇ ਵੀ ਵਿਸਥਾਰ ਨਾਲ ਦੱਸ ਸਕਦਾ ਹੈ ਕਿ ਆਖਿਰ ਬੱਚੇ ਹਮੇਸ਼ਾ ਉਨ੍ਹਾਂ ਖਿਡੌਣਿਆਂ ਦੀ ਮੰਗ ਕਿਉਂ ਕਰਦੇ ਹਨ, ਜਿਸ ਨਾਲ ਦੂਜੇ ਬੱਚੇ ਖੇਡ ਰਹੇ ਹੁੰਦੇ ਹਨ। ਇਹ ਅਧਿਐਨ ਰਸਾਲੇ 'ਇਨਫੈਂਸੀ' ਵਿਚ ਪ੍ਰਕਾਸ਼ਿਤ ਹੋਇਆ ਹੈ।
ਬੱਚਿਆਂ ਨੂੰ ਪੜ੍ਹਨਾ-ਲਿਖਣਾ ਸਿਖਾਉਣਗੇ ਬੱਚੇ
11 ਸਾਲਾ ਸ਼ਹਿਜ਼ਾਦੀ ਅਧਿਆਪਕਾ ਬਿਲਕੁਲ ਨਹੀਂ ਲੱਗਦੀ ਪਰ ਇਸ ਬੱਚੀ ਨੇ ਦੂਜਿਆਂ ਬੱਚਿਆਂ ਨੂੰ ਲਿਖਣ-ਪੜ੍ਹਾਉਣ ਦੀ ਜ਼ਿੰਮੇਵਾਰੀ ਚੁੱਕੀ ਹੈ। ਦੱਖਣੀ ਦਿੱਲੀ ਦੇ ਗੋਵਿੰਦਪੁਰੀ ਦੀ ਝੁੱਗੀ ਵਿਚ ਰਹਿਣ ਵਾਲੀ ਸ਼ਹਿਜ਼ਾਦੀ ਦਾ ਮਿਸ਼ਨ ਦੂਜੇ ਬੱਚਿਆਂ ਨੂੰ ਸਿਖਾਉਣ ਵਿਚ ਮਦਦ ਕਰਨਾ ਹੈ। ਉਸ ਦਾ ਇਹ ਟੀਚਾ ਉਸ ਪਹਿਲ ਦਾ ਹਿੱਸਾ ਹੈ, ਜਿਸ ਨੂੰ ਰਾਸ਼ਟਰੀ ਰਾਜਧਾਨੀ ਵਿਚ ਕੱਲ ਸ਼ੁਰੂ ਕੀਤਾ ਗਿਆ। 300 ਐੱਮ ਜਾਂ 300 ਮਿਲੀਅਨ ਚੈਲੇਂਜ ਨਾਂ ਦੀ ਇਸ ਪਹਿਲ ਦਾ ਟੀਚਾ ਹਜ਼ਾਰਾਂ ਲੜਕੇ-ਲੜਕੀਆਂ ਨੂੰ ਮਜ਼ੇਦਾਰ ਤਰੀਕੇ ਨਾਲ ਸਿੱਖਿਆ ਦੇਣਾ ਹੈ।
ਕਥਾ ਲੈਬ ਸਕੂਲ ਵਿਚ ਛੇਵੀਂ ਜਮਾਤ ਦੀ ਵਿਦਿਆਰਥਣ ਨੇ ਇਸਦੇ ਸ਼ੁੱਭ ਆਰੰਭ ਮੌਕੇ ਕਿਹਾ ਕਿ ਕਈ ਬੱਚੇ ਹਨ ਜੋ ਪੜ੍ਹ-ਲਿਖ ਨਹੀਂ ਸਕਦੇ। ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਲੋੜੀਂਦੀਆਂ ਸਹੂਲਤਾਂ ਨਹੀਂ ਹਨ। ਐੱਨ. ਜੀ. ਓ. ਅਤੇ ਕਾਰਪੋਰੇਟ ਹਾਊਸਿਜ਼ ਦੀ ਇਸ ਸਾਂਝੀ ਪਹਿਲ ਦਾ ਟੀਚਾ 17 ਸੂਬਿਆਂ ਵਿਚ ਬੱਚਿਆਂ ਨੂੰ ਦੂਜੇ ਬੱਚਿਆਂ ਦੀ ਮਦਦ ਨਾਲ ਪੜ੍ਹਾਉਣਾ-ਲਿਖਾਉਣਾ ਹੈ। ਰੰਗ-ਬਿਰੰਗੀਆਂ ਕਿਤਾਬਾਂ, ਭਾਈਚਾਰਕ ਲਾਇਬ੍ਰੇਰੀਆਂ, ਈ-ਬੁਕਸ ਅਤੇ ਐਪ ਦੀ ਮਦਦ ਨਾਲ ਇਸ ਪਹਿਲ ਦਾ ਮਕਸਦ 5-10 ਉਮਰ ਵਰਗ ਦੇ ਬੱਚਿਆਂ ਨੂੰ ਪੜ੍ਹਾਉਣਾ-ਲਿਖਾਉਣਾ ਹੈ।
ਲਾਹੌਰ ਤੋਂ ਲੰਡਨ ਤਕ ਹੈਰੋਇਨ ਸਮੱਗਲਿੰਗ ਕਰਨ ਵਾਲਾ ਏਸ਼ੀਅਨ ਗਿਰੋਹ ਕਾਬੂ
NEXT STORY