ਇੰਟਰਨੈਸ਼ਨਲ ਡੈਸਕ- ਚੀਨ ਦਾ ਪੁਲਾੜ ਯਾਨ ‘ਸ਼ੇਨਝੋਉ-21’ ਤਿੰਨ ਮੈਂਬਰੀ ਦਲ ਅਤੇ 4 ਚੂਹਿਆਂ ਨੂੰ ਲੈ ਕੇ ਦੇਸ਼ ਦੇ ਪੁਲਾੜ ਸਟੇਸ਼ਨ ਨਾਲ ਸਫਲਤਾਪੂਰਵਕ ਜੁੜ ਗਿਆ ਹੈ। ਇਹ ਯਾਨ ਇਸ ਵਾਰ ਰਿਕਾਰਡ ਸਮੇਂ 'ਚ ਅੰਤਰਿਕਸ਼ ਸਟੇਸ਼ਨ ਤੱਕ ਪਹੁੰਚਿਆ ਹੈ।
ਸਾਢੇ ਤਿੰਨ ਘੰਟੇ 'ਚ ਪੂਰੀ ਹੋਈ ਪ੍ਰਕਿਰਿਆ
ਚਾਈਨਾ ਮੈਂਡ ਸਪੇਸ ਏਜੰਸੀ (CMSA) ਨੇ ਦੱਸਿਆ ਕਿ ਯਾਨ ਦੇ ਸਟੇਸ਼ਨ ਨਾਲ ਜੁੜਨ (ਡੌਕਿੰਗ) ਦੀ ਪ੍ਰਕਿਰਿਆ ਲਗਭਗ ਸਾਢੇ ਤਿੰਨ ਘੰਟਿਆਂ 'ਚ ਪੂਰੀ ਹੋਈ। ਇਹ ਸਮਾਂ ਪਿਛਲੇ ਅਭਿਆਨਾਂ ਦੇ ਮੁਕਾਬਲੇ ਤਿੰਨ ਘੰਟੇ ਤੇਜ਼ ਰਿਹਾ। ‘ਸ਼ੇਨਝੋਉ-21’ ਨੇ ਸ਼ੁੱਕਰਵਾਰ ਰਾਤ ਸਥਾਨਕ ਸਮੇਂ ਅਨੁਸਾਰ 11. 44 ਵਜੇ ਉੱਤਰ-ਪੱਛਮੀ ਚੀਨ ਦੇ ਜਿਉਕੁਆਨ ਪ੍ਰੀਖਣ ਕੇਂਦਰ ਤੋਂ ਉਡਾਣ ਭਰੀ ਸੀ।
ਇਹ ਵੀ ਪੜ੍ਹੋ : ਹੁਣ ਮਹੀਨੇ ਬਾਅਦ ਰਿਚਾਰਜ ਦੀ ਟੈਨਸ਼ਨ ਹੋਈ ਖਤਮ, ਆ ਗਿਆ 72 ਦਿਨ ਵਾਲਾ ਸਭ ਤੋਂ ਜੁਗਾੜੂ ਪਲਾਨ
ਤਿੰਨ ਮੈਂਬਰੀ ਦਲ ਅਤੇ ਸਭ ਤੋਂ ਨੌਜਵਾਨ ਐਸਟ੍ਰੋਨਾਟ
ਯਾਨ ਦੇ ਤਿੰਨੋਂ ਪੁਲਾੜ ਯਾਤਰੀ ਹੁਣ ਸਟੇਸ਼ਨ ਦੇ ‘ਤਿਆਨਹੇ ਕੋਰ ਮੋਡਿਊਲ’ 'ਚ ਦਾਖਲ ਹੋਣਗੇ। ਇਸ ਦਲ ਦੀ ਅਗਵਾਈ ਪਾਇਲਟ ਅਤੇ ਕਮਾਂਡਰ ਝਾਂਗ ਲੂ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ‘ਸ਼ੇਨਝੋਉ-15’ ਮਿਸ਼ਨ ਦਾ ਵੀ ਹਿੱਸਾ ਰਹਿ ਚੁੱਕੇ ਹਨ।
ਇਸ ਮਿਸ਼ਨ 'ਚ 32 ਸਾਲਾ ਇੰਜੀਨੀਅਰ ਵੂ ਫੀ ਵੀ ਸ਼ਾਮਲ ਹਨ, ਜੋ ਪਹਿਲੀ ਵਾਰ ਪੁਲਾੜ ਯਾਤਰਾ 'ਤੇ ਗਏ ਹਨ ਅਤੇ ਹੁਣ ਤੱਕ ਦੇ ਚੀਨ ਦੇ ਸਭ ਤੋਂ ਨੌਜਵਾਨ ਐਸਟ੍ਰੋਨਾਟ ਮੰਨੇ ਜਾ ਰਹੇ ਹਨ। ਤੀਜੇ ਮੈਂਬਰ ਝਾਂਗ ਹੋਂਗਝਾਂਗ ਹਨ, ਜੋ ਇਕ ਪੇਲੋਡ ਮਾਹਰ ਹਨ ਅਤੇ ਪਹਿਲਾਂ ਨਵੀਂ ਊਰਜਾ ਤੇ ਉੱਨਤ ਸਮੱਗਰੀਆਂ 'ਤੇ ਖੋਜ ਦਾ ਕੰਮ ਕਰ ਚੁੱਕੇ ਹਨ।
ਇਹ ਵੀ ਪੜ੍ਹੋ : ਇਸ ਮਹੀਨੇ ਮਾਲਾਮਾਲ ਹੋਣ ਜਾਣਗੇ ਇਨ੍ਹਾਂ ਰਾਸ਼ੀਆਂ ਵਾਲੇ ਲੋਕ, ਹੋਵੇਗਾ ਪੈਸਾ ਹੀ ਪੈਸਾ!
ਛੇ ਮਹੀਨਿਆਂ ਤੱਕ ਚੱਲਣਗੇ 27 ਵਿਗਿਆਨਕ ਪ੍ਰਯੋਗ
ਚੀਨ ਦੇ ਯੋਜਨਾ ਅਨੁਸਾਰ, ਤਿੰਨੋਂ ਐਸਟ੍ਰੋਨਾਟ ਲਗਭਗ 6 ਮਹੀਨੇ ਤੱਕ ਪੁਲਾੜ ਸਟੇਸ਼ਨ 'ਤੇ ਰਹਿਣਗੇ। ਆਪਣੀ ਯਾਤਰਾ ਦੌਰਾਨ ਉਹ ਕੁੱਲ 27 ਵਿਗਿਆਨਕ ਅਤੇ ਉਪਯੋਗਿਕ ਪ੍ਰਯੋਗਾਂ 'ਤੇ ਕੰਮ ਕਰਨਗੇ। ਇਹ ਪ੍ਰਯੋਗ ਜੈਵ-ਤਕਨਾਲੋਜੀ, ਪੁਲਾੜ ਦਵਾਈ (ਸਪੇਸ ਮੈਡੀਸਨ), ਪਦਾਰਥ ਵਿਗਿਆਨ ਅਤੇ ਹੋਰ ਵਿਸ਼ਿਆਂ ਨਾਲ ਸਬੰਧਤ ਹਨ।
ਪਹਿਲੀ ਵਾਰ ਚੂਹਿਆਂ 'ਤੇ ਹੋਵੇਗਾ ਖੋਜ ਕਾਰਜ
ਇਸ ਮਿਸ਼ਨ ਦੀ ਇਕ ਵਿਸ਼ੇਸ਼ ਪ੍ਰਾਪਤੀ ਇਹ ਹੈ ਕਿ ਚੀਨ ਨੇ ਪਹਿਲੀ ਵਾਰ ਆਪਣੇ ਪੁਲਾੜ ਸਟੇਸ਼ਨ 'ਤੇ ਚੂਹੇ ਭੇਜੇ ਹਨ। ਚੀਨੀ ਵਿਗਿਆਨ ਅਕਾਦਮੀ ਦੇ ਇੰਜੀਨੀਅਰ ਹਾਨ ਪੇਈ ਨੇ ਦੱਸਿਆ ਕਿ ਚਾਰ ਚੂਹਿਆਂ (ਦੋ ਨਰ ਅਤੇ ਦੋ ਮਾਦਾ) ਦੀ ਨਿਗਰਾਨੀ ਕੀਤੀ ਜਾਵੇਗੀ। ਇਸ ਅਧਿਐਨ ਦਾ ਉਦੇਸ਼ ਇਹ ਜਾਂਚ ਕਰਨਾ ਹੈ ਕਿ ਭਾਰਹੀਣਤਾ (weightlessness) ਅਤੇ ਸੀਮਤਤਾ ਉਨ੍ਹਾਂ ਦੇ ਵਿਹਾਰ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਇਹ ਚਾਰ ਚੂਹੇ 300 ਚੂਹਿਆਂ 'ਚੋਂ 60 ਦਿਨਾਂ ਦੇ ਸਖ਼ਤ ਸਿਖਲਾਈ ਤੋਂ ਬਾਅਦ ਚੁਣੇ ਗਏ ਸਨ। ਚਾਈਨਾ ਨੈਸ਼ਨਲ ਰੇਡੀਓ ਅਨੁਸਾਰ, ਇਹ ਚੂਹੇ ਸਟੇਸ਼ਨ 'ਤੇ ਪੰਜ ਤੋਂ ਸੱਤ ਦਿਨ ਰਹਿਣਗੇ ਅਤੇ ਫਿਰ ‘ਸ਼ੇਨਝੋਉ-20’ ਰਾਹੀਂ ਧਰਤੀ 'ਤੇ ਵਾਪਸ ਆ ਜਾਣਗੇ।
ਚੰਨ 'ਤੇ ਯਾਤਰੀ ਭੇਜਣ ਦੀ ਯੋਜਨਾ ਜਾਰੀ
ਚੀਨ ਦੀ ਮਨੁੱਖੀ ਪੁਲਾੜ ਏਜੰਸੀ ਦੇ ਬੁਲਾਰੇ ਝਾਂਗ ਜਿੰਗਬੋ ਨੇ ਜਾਣਕਾਰੀ ਦਿੱਤੀ ਕਿ ਚੰਨ 'ਤੇ ਐਸਟ੍ਰੋਨਾਟ ਭੇਜਣ ਦੀ ਯੋਜਨਾ ਦੇ ਤਹਿਤ ਖੋਜ ਅਤੇ ਵਿਕਾਸ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਇਸ ਤੋਂ ਇਲਾਵਾ, ਪਾਕਿਸਤਾਨ ਨਾਲ ਸਹਿਯੋਗ ਦੇ ਤਹਿਤ 2 ਪਾਕਿਸਤਾਨੀ ਐਸਟ੍ਰੋਨਾਟ ਨੂੰ ਸਿਖਲਾਈ ਲਈ ਚੀਨ ਭੇਜਣ ਦੀ ਪ੍ਰਕਿਰਿਆ ਵੀ ਜਾਰੀ ਹੈ। ਇਨ੍ਹਾਂ 'ਚੋਂ ਇੱਕ ਪਾਕਿਸਤਾਨੀ ਐਸਟ੍ਰੋਨਾਟ ਨੂੰ ਪੇਲੋਡ ਮਾਹਰ ਵਜੋਂ ਇਕ ਛੋਟੀ ਮਿਆਦ ਦੇ ਮਿਸ਼ਨ 'ਤੇ ਭੇਜਣ ਦੀ ਯੋਜਨਾ ਹੈ, ਜੋ ਕਿਸੇ ਵਿਦੇਸ਼ੀ ਐਸਟ੍ਰੋਨਾਟ ਦੀ ਚੀਨ ਦੇ ਪੁਲਾੜ ਸਟੇਸ਼ਨ ਦੀ ਪਹਿਲੀ ਯਾਤਰਾ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਾਫ਼ਿਜ਼ ਸਈਦ ਨੂੰ ਵੱਡਾ ਝਟਕਾ ! ਕਰੀਬੀ ਸਹਿਯੋਗੀ ਦਾ ਗੋਲ਼ੀਆਂ ਮਾਰ ਕੇ ਕਤਲ
NEXT STORY