ਪੇਈਚਿੰਗ (ਬਿਊਰੋ) : ਚੀਨ ਦਾ ਰੱਖਿਆ ਮੰਤਰੀ ਲੀ ਸ਼ਾਂਗਫੂ ਪਿਛਲੇ 3 ਹਫ਼ਤਿਆਂ ਤੋਂ ਗਾਇਬ ਹੈ। ਇਸ ਦੌਰਾਨ ਉਸ ਨੂੰ ਕਿਤੇ ਵੀ ਨਹੀਂ ਦੇਖਿਆ ਗਿਆ। ਚੀਨ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਵਾਲੇ ਅਮਰੀਕੀ ਸੂਤਰਾਂ ਦਾ ਮੰਨਣਾ ਹੈ ਕਿ ਲੀ ਸ਼ਾਂਗਫੂ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬਰਖ਼ਾਸਤ ਕਰ ਦਿੱਤਾ ਹੈ। ਉਹ ਇਸ ਸਮੇਂ ਹਿਰਾਸਤ 'ਚ ਹੈ। ਲੀ ਸ਼ਾਂਗਫੂ 'ਤੇ ਸੈਨਾ 'ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਚੱਲ ਰਹੀ ਹੈ, ਖ਼ਾਸ ਕਰ ਕੇ ਉਸ ਵੱਲੋਂ ਸੈਨਾ ਲਈ ਖਰੀਦੇ ਗਏ ਉਪਕਰਨਾਂ 'ਚ ਕੀਤੇ ਗਏ ਘੋਟਾਲੇ ਦਾ ਵੀ ਸ਼ੱਕ ਹੈ।
ਇਹ ਵੀ ਪੜ੍ਹੋ : ਜੇਕਰ ਤੁਹਾਨੂੰ ਵੀ ਆ ਰਹੀਆਂ ਹਨ ਅਜਿਹੀਆਂ ਫ਼ੋਨ ਕਾਲਸ ਤਾਂ ਹੋ ਜਾਓ ਸਾਵਧਾਨ!
ਸ਼ਾਂਗਫੂ ਦੇ ਕਰੀਅਰ ਦੀ ਸ਼ੁਰੂਆਤ PLA ਦੇ ਮੁੱਖ ਸੈਟੇਲਾਈਟ ਸੈਂਟਰ ਤੋਂ ਹੋਈ ਸੀ ਇਸ ਲਈ PLA ਰਾਕੇਟ ਫੋਰਸ ਨੂੰ ਲੈ ਕੇ ਅੰਦਰੂਨੀ ਘਟਨਾਕ੍ਰਮ ਨੂੰ ਲੈ ਕੇ ਵੀ ਉਸ ਦੀ ਜਾਂਚ ਹੋ ਰਹੀ ਹੈ। ਇਸ ਦੇ ਇਲਾਵਾ ਯੂਕ੍ਰੇਨ 'ਤੇ ਹਮਲੇ ਤੋਂ ਬਾਅਦ ਰੂਸ ਨਾਲ ਹੋਏ ਚੀਨ ਦੀ ਸੈਨਿਕ ਹਾਰਡਵੇਅਰ ਡੀਲ 'ਚ ਵੀ ਉਸ ਦਾ ਹੱਥ ਹੋਣ ਦਾ ਸ਼ੱਕ ਹੈ। ਇਸ ਦੇ ਨਾਲ ਉਸ 'ਤੇ ਚੀਨੀ ਹਥਿਆਰਾਂ ਦੇ ਸੌਦੇ 'ਚ ਭ੍ਰਿਸ਼ਟਾਚਾਰ ਦੇ ਵੀ ਦੋਸ਼ ਹਨ।
ਇਹ ਵੀ ਪੜ੍ਹੋ : ਕੈਨੇਡਾ ਦੀ ਅੰਦਰੂਨੀ ਰਿਪੋਰਟ ’ਚ ਖਾਲਿਸਤਾਨ 5ਵਾਂ ਵੱਡਾ ਅੱਤਵਾਦੀ ਖ਼ਤਰਾ, ਇਸ ਦੇ ਬਾਵਜੂਦ ਵੋਟਾਂ ਲਈ ਖਾਲਿਸਤਾਨੀਆਂ ਦੀ ਗੋਦ ’ਚ ਬੈਠੇ ਟਰੂਡੋ
ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਬਾਅਦ ਸ਼ਾਂਗਫੂ ਨੂੰ ਸਰਕਾਰ 'ਚ ਇਕ ਵੱਡਾ ਨੇਤਾ ਮੰਨਿਆ ਜਾਂਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਚੀਨੀ ਕਮਿਊਨਿਸਟ ਪਾਰਟੀ (CPC) ਦੀ ਇੰਟਰਨਲ ਸੀਕ੍ਰੇਟ ਪੁਲਸ ਉਸ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਸ਼ਾਂਗਫੂ ਨੂੰ ਲੈ ਕੇ ਚਰਚਾ 2 ਹਫ਼ਤੇ ਪਹਿਲਾਂ ਹੀ ਸ਼ੁਰੂ ਹੋ ਗਈ ਸੀ, ਪਰ ਜਦੋਂ ਉਹ 15 ਸਤੰਬਰ ਨੂੰ ਹੋਈ ਮਹੱਤਵਪੂਰਨ ਬੈਠਕ 'ਚ ਦਿਖਾਈ ਨਾ ਦਿੱਤਾ ਤਾਂ ਇਨ੍ਹਾਂ ਚਰਚਾਵਾਂ ਨੇ ਹੋਰ ਜ਼ੋਰ ਫੜ੍ਹ ਲਿਆ ਕਿ ਉਸ ਨੂੰ ਹਟਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਕਵਿਨ ਗਾਂਗ ਨੂੰ ਵੀ ਉਸ ਦੇ ਨਾਜਾਇਜ਼ ਸੰਬੰਧਾਂ ਕਾਰਨ ਹਟਾਇਆ ਗਿਆ ਸੀ ਤਾਂ ਉਹ ਵੀ ਕਾਫ਼ੀ ਦੇਰ ਸਰਵਜਨਕ ਉਪਸਥਿਤੀ ਤੋਂ ਗਾਇਬ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ਆਰਟ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਐਡੀਸ਼ਨ ਵੱਲੋਂ ਵਾਤਾਵਰਨ ਤੇ ਸੱਭਿਆਚਾਰ ਸੰਭਾਲ ਉਦਘਾਟਨੀ ਸ਼ੋਅ ਲਾਂਚ
ਗਾਂਗ ਦਾ ਇਕ ਬੱਚਾ ਅਮਰੀਕਾ 'ਚ
ਇਕ ਰਿਪੋਰਟ 'ਚ ਇਕ ਸੀਨੀਅਰ ਚੀਨੀ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਵਿਦੇਸ਼ ਮੰਤਰੀ ਕਵਿਨ ਗਾਂਗ ਨੂੰ ਅਮਰੀਕਾ 'ਚ ਇਕ ਔਰਤ ਨਾਲ ਨਾਜਾਇਜ਼ ਸੰਬੰਧ ਰੱਖਣ ਕਾਰਨ ਹਟਾਇਆ ਗਿਆ ਸੀ। ਇਨ੍ਹਾਂ ਸੰਬੰਧਾਂ ਕਾਰਨ ਉਸ ਦਾ ਉਸ ਔਰਤ ਨਾਲ ਅਮਰੀਕਾ 'ਚ ਇਕ ਬੱਚਾ ਵੀ ਹੈ। ਮਹਿਲਾ ਦੇ ਨਾਂ ਨੂੰ ਲੈ ਕੇ ਵੀ ਚਰਚਾ ਚੱਲ ਰਹੀ ਹੈ ਕਿ ਉਹ ਇਕ ਟੀ.ਵੀ. ਐਂਕਰ ਫੂ ਸ਼ਿਓਸ਼ੇਨ ਹੈ ਜੋ ਕਾਫ਼ੀ ਦਿਨ ਤੋਂ ਦਿਖਾਈ ਨਹੀਂ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿੰਦੂਆਂ ਨੂੰ ਦੇਸ਼ ਛੱਡਣ ਲਈ ਕਹਿਣ ਵਾਲੀ SFJ ਦੀ ਵੀਡੀਓ 'ਤੇ ਕੈਨੇਡੀਅਨ ਮੰਤਰੀਆਂ ਦੀ ਤਿੱਖੀ ਪ੍ਰਤੀਕਿਰਿਆ
NEXT STORY