ਬੀਜਿੰਗ- ਚੀਨ ਦੀ ਪੁਲਸ ਨੇ ਟੈਲੀਕਾਮ ਧੋਖਾਧੜੀ ਦੇ ਤਕਰੀਬਨ ਇਕ ਲੱਖ 18 ਹਜ਼ਾਰ ਮਾਮਲਿਆਂ ਨੂੰ ਸੁਲਝਾਉਂਦੇ ਹੋਏ 99 ਹਜ਼ਾਰ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਹੈ। ਇਹ ਕਾਰਵਾਈ ਬੀਚੇ ਜੂਨ ਮਹੀਨੇ ਤੋਂ ਚਲਾਏ ਗਏ 'ਕਲਾਊਡ ਸਵਾਰਡ' ਨਾਂ ਦੀ ਇਕ ਮੁਹਿੰਮ ਦੇ ਤਹਿਤ ਕੀਤੀ ਗਈ ਹੈ।
ਚੀਨ ਦੀ ਸ਼ਿਨਹੂਆ ਏਜੰਸੀ ਨੇ ਜਨਤਕ ਸੁਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਬੀਤੇ ਸਾਲ ਦੀ ਤੁਲਨਾ ਵਿਚ ਇਸ ਤਰ੍ਹਾਂ ਦੇ ਮਾਮਲਿਆਂ ਵਿਚ 135.6 ਫੀਸਦੀ ਦਾ ਵਾਧਾ ਹੋਇਆ ਹੈ। ਇਸ ਮੁਹਿੰਮ ਦੇ ਤਹਿਤ ਧੋਖਾਧੜੀ ਦੇ ਨੈੱਟਵਰਕ ਨੂੰ ਤਬਾਹ ਕਰਨ ਦੇ ਲਈ ਮੰਤਰਾਲੇ ਨੇ ਕੰਬੋਡੀਆ, ਫਿਲਪੀਨਸ ਤੇ ਲਾਓਸ ਦੇ ਨਾਲ ਤਾਲਮੇਲ ਕਰਦੇ ਹੋਏ ਇਹਨਾਂ ਦੇਸ਼ਾਂ ਵਿਚ ਪੁਲਸ ਦੀਆਂ ਕਈ ਟੀਮਾਂ ਭੇਜੀਆਂ ਸਨ। ਇਹਨਾਂ ਦੇਸ਼ਾਂ ਤੋਂ ਕੁੱਲ 2,553 ਸ਼ੱਕੀਆਂ ਨੂੰ ਫੜ ਕੇ ਚੀਨ ਲਿਆਂਦਾ ਗਿਆ। ਮੰਤਰਾਲੇ ਦੇ ਅਪਰਾਧਿਕ ਜਾਂਚ ਬਿਊਰੋ ਦੇ ਨਿਰਦੇਸ਼ਕ ਲਿਊ ਝੋਂਗਯੀ ਨੇ ਕਿਹਾ ਕਿ 8 ਸਾਲ ਵਿਚ ਭਗੌੜਿਆਂ ਨੂੰ ਫੜ ਕੇ ਲਿਆਉਣ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ।
ਨੇਪਾਲ ਪੁਲਸ ਨੇ ਸਾਈਬਰ ਕ੍ਰਾਈਮ ਦੇ ਸ਼ੱਕ ਵਿਚ 122 ਚੀਨੀਆਂ ਨੂੰ ਕੀਤਾ ਗ੍ਰਿਫਤਾਰ
ਉਥੇ ਅਜੇ ਹਾਲ ਹੀ ਵਿਚ ਨੇਪਾਲ ਦੀ ਪੁਲਸ ਨੇ ਸੈਲਾਨੀ ਵੀਜ਼ਾ 'ਤੇ ਆਏ 122 ਚੀਨੀ ਨਾਗਰਿਕਾਂ ਨੂੰ ਹਿਰਾਸਤ ਵਿਚ ਲਿਆ ਸੀ। ਇਹਨਾਂ ਲੋਕਾਂ 'ਤੇ ਸਾਈਬਰ ਅਪਰਾਧ ਨੂੰ ਅੰਜਾਮ ਦੇਣ ਦੇ ਨਾਲ ਬੈਂਕ ਦੀਆਂ ਕੈਸ਼ ਮਸ਼ੀਨਾਂ ਨੂੰ ਹੈਕ ਕਰਨ ਦਾ ਵੀ ਸ਼ੱਕ ਸੀ। ਰਾਜਧਾਨੀ ਕਾਠਮੰਡੂ ਦੇ ਪੁਲਸ ਮੁਖੀ ਉੱਤਮ ਸੁਬੇਦੀ ਨੇ ਸੋਮਵਾਰ ਨੂੰ ਕਿਹਾ ਕਿ ਫੜੇ ਗਏ ਸਾਰੇ ਲੋਕਾਂ ਦੇ ਪਾਸਪੋਰਟ ਤੇ ਲੈਪਟਾਵ ਜ਼ਬਤ ਕਰ ਲਏ ਗਏ ਹਨ। ਨੇਪਾਲ ਵਿਚ ਸ਼ੱਕੀ ਅਪਰਾਧਿਕ ਗਤੀਵਿਧੀਆਂ ਦੇ ਦੋਸ਼ ਵਿਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿਚ ਵਿਦੇਸ਼ਈ ਨਾਗਰਿਕਾਂ ਨੂੰ ਫੜਿਆ ਗਿਆ ਹੈ।
ਇਸ ਭਾਰਤੀ ਮੂਲ ਦੇ 'ਜਵਾਈ' ਨੂੰ ਮਿਲੇਗੀ ਬ੍ਰਿਟੇਨ ਦੇ ਖਜ਼ਾਨੇ ਦੀ ਚਾਬੀ
NEXT STORY