ਬੀਜਿੰਗ (ਭਾਸ਼ਾ): ਚੀਨ ਦਾ ਚੰਦਰਯਾਨ 'ਚਾਂਗ ਈ 5' ਚੰਨ ਦੀ ਸਤਹਿ ਤੋਂ ਨਮੂਨੇ ਲੈਣ ਦੇ ਬਾਅਦ ਸਫਲਤਾਪੂਰਵਕ ਧਰਤੀ 'ਤੇ ਪਰਤ ਆਇਆ ਹੈ। ਚੰਨ ਤੋਂ 40 ਤੋਂ ਵੱਧ ਸਾਲ ਬਾਅਦ ਨਮੂਨੇ ਧਰਤੀ 'ਤੇ ਲਿਆਂਦੇ ਗਏ ਹਨ। 'ਚੀਨੀ ਰਾਸ਼ਟਰੀ ਸਪੇਸ ਪ੍ਰਸਾਸਨ' (CNSA)ਦੇ ਮੁਤਾਬਕ, 'ਚਾਂਗ ਈ 5' ਮੰਗੋਲੀਆ ਖੁਦਮੁਖਤਿਆਰ ਖੇਤਰ ਦੇ ਸਿਜਿਵਾਗ ਬੈਨਰ ਵਿਚ ਸਥਾਨਕ ਸਮੇਂ ਮੁਤਾਬਕ ਦੇਰ ਰਾਤ 1.59 ਵਜੇ (ਬੁੱਧਵਾਰ ਨੂੰ) ਉਤਰਿਆ।
ਸੀ.ਐੱਨ.ਐੱਸ.ਏ. ਦੇ ਪ੍ਰਮੁੱਖ ਝਾਂਗ ਕੇਜਨ ਨੇ 'ਚਾਂਗ ਈ 5' ਮੁਹਿੰਮ ਨੂੰ ਸਫਲ ਘੋਸ਼ਿਤ ਕੀਤਾ ਹੈ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੇ ਮੁਤਾਬਕ, ਇਸ ਦੇ ਨਾਲ ਹੀ ਚੰਨ ਦੇ ਪੰਧ ਵਿਚ ਜਾਣਾ, ਉੱਥੇ ਉਤਰਨਾ ਅਤੇ ਨਮੂਨੇ ਵਾਪਸ ਲਿਆਉਣ ਦਾ ਚੀਨ ਦਾ ਵਰਤਮਾਨ ਤਿੰਨ-ਪੜਾਵਾਂ ਖੋਜ ਪ੍ਰੋਗਰਾਮ ਸਫਲਤਾਪੂਵਰਕ ਖਤਮ ਹੋ ਗਿਆ। ਇਸ ਮਿਸ਼ਨ ਦੀ ਸ਼ੁਰੂਆਤ 2004 ਵਿਚ ਹੋਈ ਸੀ। 'ਚਾਂਗ ਈ 5' ਦੇ ਚਾਰ ਵਿਚੋਂ 2 ਮੋਡੀਊਲ 1 ਦਸੰਬਰ ਨੂੰ ਚੰਨ ਦੀ ਸਤਹਿ 'ਤੇ ਪਹੁੰਚੇ ਸਨ ਅਤੇ ਉਹਨਾਂ ਨੇ ਸਤਹਿ ਤੋਂ ਖੋਦਾਈ ਕਰਕੇ ਕਰੀਬ ਦੋ ਕਿਲੋਗ੍ਰਾਮ ਨਮੂਨੇ ਇਕੱਠੇ ਕੀਤੇ। ਇਹਨਾਂ ਨਮੂਨਿਆਂ ਨੂੰ ਸੀਲ ਬੰਦ ਕੰਟੇਨਰ ਵਿਚ ਰੱਖਿਆ ਗਿਆ ਅਤੇ ਉਸ ਨੂੰ ਵਾਪਸ ਆਉਣ ਵਾਲੇ ਮੌਡੀਊਲ ਵਿਚ ਟਰਾਂਸਫਰ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਜੰਗ ਜਿੱਤਣ ਦੇ ਬਾਅਦ ਨਿਊਜ਼ੀਲੈਂਡ ਇਹਨਾਂ ਕਾਮਿਆਂ ਦੀ ਵਧਾਏਗਾ ਤਨਖਾਹ
'ਚਾਂਗ ਈ 5' ਚੰਨ ਦੀ ਸਤਹਿ 'ਤੇ ਪਹੁੰਚਣ ਵਾਲੀ ਚੀਨ ਦੀ ਤੀਜੀ ਪੁਲਾੜ ਗੱਡੀ ਹੈ। ਇਹ ਚੀਨ ਦੇ ਅਭਿਲਾਸ਼ੀ ਸਪੇਸ ਪ੍ਰੋਗਰਾਮ ਦੀ ਲੜੀ ਦੀ ਹਾਲ ਹੀ ਦੀ ਮੁਹਿੰਮ ਹੈ। ਮੁਹਿੰਮ ਦੇ ਤਹਿਤ ਭੇਜਿਆ ਗਿਆ 'ਚਾਂਗ ਈ 4' ਚੰਨ ਦੇ ਦੂਰ-ਦੁਰਾਡੇ ਖੇਤਰ ਵਿਚ ਪਹੁੰਚਣ ਵਾਲੀ ਪਹਿਲੀ ਪੁਲਾੜ ਗੱਡੀ ਸੀ। ਇਸ ਤੋਂ ਪਹਿਲਾਂ ਸਾਬਕਾ ਸੋਵੀਅਤ ਸੰਘ ਵੱਲੋਂ ਭੇਜੀ ਗਈ ਰੋਬੋਟ ਲੂਨਾ 24 ਪੁਲਾੜ ਗੱਡੀ ਦੇ ਜ਼ਰੀਏ ਵਿਗਿਆਨੀਆਂ ਨੂੰ ਚੰਨ ਤੋਂ ਲਿਆਂਦੇ ਗਏ ਨਮੂਨੇ ਹਾਸਲ ਹੋਏ ਸਨ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਓਂਟਾਰੀਓ 'ਚ ਕੋਰੋਨਾ ਕਾਰਨ 4 ਹਜ਼ਾਰ ਤੋਂ ਵੱਧ ਲੋਕਾਂ ਦੀ ਗਈ ਜਾਨ
NEXT STORY