ਬੀਜਿੰਗ : ਚੀਨ ਨਾਲ ਸਰਹੱਦ ਵਿਵਾਦ ਕਾਰਨ ਭਾਰਤ ਨੇ ਡ੍ਰੈਗਨ ਨੂੰ ਸਬਕ ਸਿਖਾਉਣ ਲਈ ਦੁਨੀਆ ਦੇ ਸਭ ਤੋਂ ਪ੍ਰਸਿੱਧ ਐਪਸ ਵਿਚ ਵਿਚੋਂ ਟਿਕਟਾਕ ਸਮੇਤ 59 ਚਾਈਨੀਜ਼ ਮੋਬਾਇਲ ਐਪ ਨੂੰ ਦੇਸ਼ ਵਿਚ ਬੈਨ ਕਰ ਦਿੱਤਾ ਹੈ। ਚੀਨੀ ਐਪ ਬੰਦ ਹੋਣ 'ਤੇ ਚੀਨ ਦੀ ਸ਼ੀ ਜਿਨਪਿੰਗ ਸਰਕਾਰ ਨੇ ਚਾਹੇ ਹੀ ਅਜੇ ਤੱਕ ਕੋਈ ਪ੍ਰਤੀਕਿਰਿਆ ਨਾ ਦਿੱਤੀ ਹੋਵੇ ਪਰ ਉਥੋਂ ਦੀ ਸਰਕਾਰੀ ਮੀਡੀਆ ਨੂੰ ਖੂਬ ਮਿਰਚ ਲੱਗੀ ਹੈ। ਚੀਨ ਸਰਕਾਰ ਦੇ ਮੁਖਪਤਰ ਗਲੋਬਲ ਟਾਈਮਸ ਨੇ ਭੜਕਾਊ ਪ੍ਰਤੀਕਿਰਿਆ ਦਿੰਦੇ ਹੋਏ ਭਾਰਤ ਦੀ ਤੁਲਣਾ ਅਮਰੀਕਾ ਨਾਲ ਕਰਦੇ ਹੋਏ ਕਿਹਾ ਹੈ ਕਿ ਚੀਨ ਦੀਆਂ ਵਸਤੂਆਂ ਦੇ ਬਾਈਕਾਟ ਲਈ ਭਾਰਤ ਵੀ ਅਮਰੀਕਾ ਵਰਗੇ ਹੀ ਬਹਾਨੇ ਲੱਭ ਰਿਹਾ ਹੈ। ਅਖ਼ਬਾਰ ਨੇ ਇਲਜ਼ਾਮ ਲਗਾਇਆ ਹੈ ਕਿ ਚੀਨ ਤੋਂ ਮਾਲਵੇਅਰ, ਟਰੋਜਨ ਹਾਰਸ ਅਤੇ ਰਾਸ਼ਟਰੀ ਸੁਰੱਖਿਆ ਦਾ ਖ਼ਤਰਾ ਦੱਸ ਕੇ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣਾ ਗਲਤ ਕਦਮ ਹੈ।
ਅਖ਼ਬਾਰ ਮੁਤਾਬਕ ਅਮਰੀਕਾ ਨੇ ਵੀ ਰਾਸ਼ਟਰਵਾਦ ਦੀ ਆੜ ਵਿਚ ਇਸੇ ਤਰ੍ਹਾਂ ਚੀਨ ਦੇ ਸਾਮਾਨਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਸੀ। ਚੀਨੀ ਮੀਡੀਆ ਨੇ ਫਿਰ ਦੁਹਰਾਇਆ ਹੈ ਕਿ ਇਸ ਤਰ੍ਹਾਂ ਦੇ ਕਦਮਾਂ ਨਾਲ ਭਾਰਤ ਦੀ ਅਰਥ ਵਿਵਸਥਾ ਨੂੰ ਹੀ ਨੁਕਸਾਨ ਹੋਵੇਗਾ। ਸਰਕਾਰ ਦੇ ਇਸ ਫੈਸਲੇ ਨਾਲ ਹੀ ਸੋਸ਼ਲ ਮੀਡੀਆ 'ਤੇ ਮੀਮਸ ਦਾ ਵੀ ਹੜ੍ਹ ਆ ਗਿਆ ਹੈ। ਲੋਕ ਇਸ 'ਤੇ ਖੂਬ ਮਜ਼ੇਦਾਰ ਮੀਮਸ ਸ਼ੇਅਰ ਕਰ ਰਹੇ ਹਨ। ਭਾਰਤ ਵਿਚ ਚਾਈਨੀਜ਼ ਐਪ 'ਤੇ ਪਾਬੰਦੀ ਲੱਗਣ ਨਾਲ ਟਿਕਟਾਕ ਦੇ ਭਾਰਤ ਪ੍ਰਮੁੱਖ ਨਿਖਿਲ ਗਾਂਧੀ ਨੇ ਟਵਿਟਰ 'ਤੇ ਲਿਖਿਆ- ਹੁਕਮ ਅਸੀਂ ਮੰਨ ਰਹੇ ਹਾਂ ਅਤੇ ਨਾਲ ਹੀ ਸਰਕਾਰੀ ਏਜੰਸੀਆਂ ਨੂੰ ਵੀ ਮਿਲ ਰਹੇ ਹਾਂ ਤਾਂ ਕਿ ਆਪਣਾ ਜਵਾਬ ਅਤੇ ਆਪਣੀ ਸਫਾਈ ਦੇ ਸਕੀਏ।
ਉਨ੍ਹਾਂ ਕਿਹਾ ਹੈ ਕਿ ਟਿਕਟਾਕ ਭਾਰਤ ਦੇ ਕਾਨੂੰਨ ਦਾ ਸਨਮਾਨ ਕਰਦਾ ਹੈ ਅਤੇ ਟਿਕਟਾਕ ਨੇ ਭਾਰਤ ਦੇ ਲੋਕਾਂ ਦਾ ਡਾਟਾ ਨਾ ਤਾਂ ਚੀਨੀ ਸਰਕਾਰ ਨੂੰ ਅਤੇ ਨਹੀਂ ਹੀ ਕਿਸੇ ਹੋਰ ਦੇਸ਼ ਦੀ ਸਰਕਾਰ ਨੂੰ ਭੇਜਿਆ ਹੈ। ਜੇਕਰ ਸਾਡੇ ਤੋਂ ਅਜਿਹਾ ਕਰਨ ਨੂੰ ਕਿਹਾ ਵੀ ਜਾਂਦਾ ਹੈ ਤਾਂ ਵੀ ਅਸੀਂ ਨਹੀਂ ਕਰਾਂਗੇ। ਉਨ੍ਹਾਂ ਅੱਗੇ ਕਿਹਾ ਕਿ ਟਿਕਟਾਕ ਨੇ ਇੰਟਰਨੈਟ ਨੂੰ ਹੋਰ ਲੋਕੰਤਰਿਕ ਬਣਾਇਆ ਹੈ। ਟਿਕਟਾਕ 14 ਭਾਰਤੀ ਭਾਸ਼ਾਵਾਂ ਵਿਚ ਉਪਲੱਬਧ ਹੈ ਅਤੇ ਇਸ 'ਤੇ ਲੱਖਾਂ-ਕਰੋੜਾਂ ਲੋਕ ਜਿਨ੍ਹਾਂ ਵਿਚ ਕਲਾਕਾਰ, ਸਿੱਖਿਅਕ ਵੀ ਹਨ ਜੋ ਆਪਣੀ ਰੋਜ਼ੀ ਦੇ ਨਿਰਭਰ ਹਨ। ਕੰਪਨੀ ਦਾ ਦਾਅਵਾ ਹੈ ਕਿ ਇਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਪਹਿਲੀ ਵਾਰ ਦੇ ਇੰਟਰਨੈਟ ਯੂਜ਼ਰ ਹਨ।
ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਯੂਜ਼ਰਸ ਹੁਣ ਲਗਾਤਾਰ ਇਹ ਸਵਾਲ ਪੁੱਛ ਰਹੇ ਹਨ ਕਿ ਇਹ ਕਿਸ ਤਰ੍ਹਾਂ ਦੀ ਪਾਬੰਦੀ ਹੈ ਅਤੇ ਇਹ ਪਾਬੰਦੀ ਕਦੋਂ ਤੋਂ ਪ੍ਰਭਾਵੀ ਹੋਵੇਗੀ, ਕਿਉਂਕਿ ਐਪ ਤਾਂ ਹੁਣ ਵੀ ਕੰਮ ਕਰ ਰਹੇ ਹਨ ਅਤੇ ਇਹ ਹੁਣ ਤੱਕ ਪਲੇਅ ਸਟੋਰ ਅਤੇ ਐਪ ਸਟੋਰ ਵਿਚ ਡਾਊਨਲੋਡ ਲਈ ਉਪਲੱਬਧ ਹਨ ਤਾਂ ਫਿਰ ਇਸ ਨੂੰ ਪਾਬੰਦੀਸ਼ੁਦਾ ਕਿਹਾ ਜਾਵੇ। ਟਵਿਟਰ 'ਤੇ ਟਾਪ 10 ਵਿਚ ਟ੍ਰੈਂਡ ਕਰ ਰਹੇ 10 ਹੈਸ਼ਟੇਗ, ਸਾਰੇ ਚਾਈਨੀਜ਼ ਐਪਸ ਨਾਲ ਜੁੜੇ ਹਨ।
- 1. #TikTok
- 2. #PUBG
- 3. #59 Chinese Apps
- 4. #UC Browser
- 5. #Government of India
- 6. #Shareit
- 7. #DigitalAirStrike
- 8. #ChineseAppsBlocked
- 9. #Jayaraj_And_Fenix
- 10. #CamScanner
ਬੀਬੀਸੀ ਮੁਤਾਬਕ ਭਾਰਤ ਸਰਕਾਰ ਦੇ ਇਸ ਫੈਸਲੇ 'ਤੇ ਟਿਕਟਾਕ ਦੇ ਬੁਲਾਰੇ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੇ 59 ਐਪਸ 'ਤੇ ਪਾਬੰਦੀ ਨੂੰ ਲੈ ਕੇ ਅੰਤਰਿਮ ਹੁਕਮ ਦਿੱਤਾ ਹੈ।ਬਾਈਟਡਾਂਸ ਟੀਮ ਦੇ 2000 ਲੋਕ ਭਾਰਤ ਵਿਚ ਸਰਕਾਰ ਦੇ ਨਿਯਮਾਂ ਦੇ ਹਿਸਾਬ ਨਾਲ ਕੰਮ ਕਰ ਰਹੇ ਹਨ। ਕਈ ਭਾਰਤੀ ਕੰਪਨੀਆਂ ਨੇ ਭਾਰਤ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਟਿਕਟਾਕ ਨਾਲ ਮੁਕਾਬਲੇ ਵਿਚ ਰਹਿਣ ਵਾਲੇ ਵੀਡੀਓ ਚੈਟ ਐਪ ਰੋਪੋਸੋ ਦੀ ਮਾਲਕਾਨਾ ਕੰਪਨੀ ਇਨਮੋਬੀ ਨੇ ਕਿਹਾ ਕਿ ਇਹ ਕਦਮ ਉਸ ਦੇ ਪਲੇਟਫਾਰਮ ਲਈ ਬਾਜ਼ਾਰ ਨੂੰ ਖੋਲ੍ਹ ਦੇਵੇਗਾ। ਉਥੇ ਹੀ ਭਾਰਤੀ ਸੋਸ਼ਲ ਨੈੱਟਵਰਕ ਸ਼ੇਅਰਚੈਟ ਨੇ ਵੀ ਸਰਕਾਰ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ।
ਮੈਲਬੌਰਨ ਦੇ ਸਕੂਲਾਂ 'ਚ ਵਧੇ ਕੋਰੋਨਾਵਾਇਰਸ ਸੰਬੰਧੀ ਮਾਮਲੇ
NEXT STORY