ਸਿਓਲ (ਯੂ. ਐੱਨ. ਆਈ.)-ਉੱਤਰ ਕੋਰੀਆ ਵਿਚ ਪਹਿਲੀ ਵਾਰ ਇਕ ਔਰਤ ਨੂੰ ਵਿਦੇਸ਼ ਮੰਤਰੀ ਅਹੁਦੇ 'ਤੇ ਸ਼ਨੀਵਾਰ ਨੂੰ ਨਿਯੁਕਤ ਕੀਤਾ ਗਿਆ। ਇਹ ਪਹਿਲੀ ਵਾਰ ਹੋਵੇਗਾ ਜਦ ਕੋਈ ਮਹਿਲਾ ਉੱਤਰ ਕੋਰੀਆ ਦੀ ਵਿਦੇਸ਼ ਮੰਤਰੀ ਬਣੀ ਹੋਵੇ। ਚੋ ਸੋਨ ਨੇ ਪਹਿਲੇ ਵਿਦੇਸ਼ ਮੰਤਰੀ ਰੀ ਸੋਨ ਗਵੋਨ ਦੀ ਥਾਂ ਲਈ ਹੈ। ਉਨ੍ਹਾਂ ਨੂੰ ਵਿਦੇਸ਼ ਮੰਤਰੀ ਬਣਾਉਣ ਦਾ ਫੈਸਲਾ ਪਾਰਟੀ ਦੀ 8ਵੀਂ ਕੇਂਦਰੀ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ।
ਇਹ ਵੀ ਪੜ੍ਹੋ : ਉੱਤਰਾਖੰਡ 'ਚ ਮੁੱਖ ਮੰਤਰੀ ਨਿਵਾਸ ਅਤੇ ਸਕੱਤਰੇਤ 'ਚ ਹੁਣ ਕੁੱਲ੍ਹੜ 'ਚ ਮਿਲੇਗੀ ਚਾਹ
ਪ੍ਰਮਾਣੂ ਵਿਚੋਲਗੀ ਦੇ ਰੂਪ ਵਿਚ ਜਾਣੀ ਜਾਣ ਵਾਲੀ ਚੋ ਸਨ ਪਹਿਲੀ ਔਰਤ ਹੈ ਜਿਸ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ ਹੈ। ਚੋ ਸਨ ਨੂੰ ਵਿਦੇਸ਼ ਮੰਤੀਰ ਅਜਿਹੇ ਸਮੇਂ 'ਤੇ ਬਣਾਇਆ ਗਿਆ ਹੈ ਜਦੋਂ ਕੋਰੀਆਈ ਆਈਲੈਂਡ ਵਿਚ ਬਹੁਤ ਤਣਾਅ ਦਾ ਮਾਹੌਲ ਹੈ, ਇਹ ਤਣਾਅ ਉੱਤਰ ਕੋਰੀਆ ਵਲੋਂ ਲਗਾਤਾਰ ਕੀਤੇ ਜਾ ਰਹੇ ਹਥਿਆਰਾਂ ਦੇ ਪ੍ਰੀਖਣ ਕਾਰਨ ਵਧ ਗਿਆ ਹੈ। ਉੱਤਰ ਕੋਰੀਆਈ ਨੇਤਾ ਕਿਮ-ਜੋਂਗ-ਉਨ ਨੇ ਪਾਰਟੀ ਦੀ ਮੀਟਿੰਗ ਵਿਚ ਗੰਭੀਰ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਮਜ਼ਬੂਤ ਆਤਮਰੱਖਿਆ ਦੇ ਉਪਾਅ ਕੀਤੇ ਜਾਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : 'ਦਿਵਾਲੀਆ ਹੋਣ ਕੰਢੇ ਪੁੱਜੀ ਲਿਪਸਟਿਕ ਬਣਾਉਣ ਵਾਲੀ ਕੰਪਨੀ ਰੈਵਲੋਨ, ਸ਼ੇਅਰਾਂ 'ਚ ਆਈ 53 ਫੀਸਦੀ ਗਿਰਾਵਟ'
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਮੁਸ਼ੱਰਫ਼ ਦੀ ਵਤਨ ਵਾਪਸੀ 'ਚ 'ਕੋਈ ਰੁਕਾਵਟ ਨਹੀਂ' ਹੋਣੀ ਚਾਹੀਦੀ : ਪਾਕਿ ਦੇ ਰੱਖਿਆ ਮੰਤਰੀ
NEXT STORY