ਇਸਲਾਮਾਬਾਦ-ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ਼ ਨੇ ਸ਼ਨੀਵਾਰ ਨੂੰ ਕਿਹਾ ਕਿ ਬੀਮਾਰ ਸਾਬਕਾ ਫੌਜੀ ਸ਼ਾਸਕ ਜਨਰਲ ਪਰਵੇਜ਼ ਮੁਸ਼ੱਰਫ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਸਨਮਾਨ ਨਾਲ ਬਤੀਤ ਕਰਨ ਲਈ ਘਰ ਪਰਤਣ 'ਚ 'ਕੋਈ ਰੁਕਾਵਟ ਨਹੀਂ' ਹੋਣੀ ਚਾਹੀਦੀ ਹੈ। ਸਾਲ 1999 ਤੋਂ 2008 ਤੱਕ ਪਾਕਿਸਤਾਨ 'ਤੇ ਸ਼ਾਸਨ ਕਰਨ ਵਾਲੇ ਮੁਸ਼ੱਰਫ (78) 'ਤੇ ਦੇਸ਼ਧ੍ਰੋਹ ਦਾ ਦੋਸ਼ ਲਾਇਆ ਗਿਆ ਅਤੇ ਸੰਵਿਧਾਨ ਨੂੰ ਮੁਅੱਤਲ ਕਰਨ ਲਈ 2019 'ਚ ਮੌਤ ਦੀ ਸਜ਼ਾ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਉੱਤਰਾਖੰਡ 'ਚ ਮੁੱਖ ਮੰਤਰੀ ਨਿਵਾਸ ਅਤੇ ਸਕੱਤਰੇਤ 'ਚ ਹੁਣ ਕੁੱਲ੍ਹੜ 'ਚ ਮਿਲੇਗੀ ਚਾਹ
ਮੁਸ਼ੱਰਫ ਇਲਾਜ ਲਈ ਮਾਰਚ 2016 'ਚ ਦੁਬਈ ਗਏ ਸਨ ਅਤੇ ਉਸ ਵੇਲੇ ਤੋਂ ਪਾਕਿਸਤਾਨ ਨਹੀਂ ਪਰਤੇ ਹਨ। ਮੁਸ਼ੱਰਫ ਦੀ ਸਿਹਤ ਦੇ ਬਾਰੇ 'ਚ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਸਰਕਾਰ ਦੇ ਕਿਸੇ ਮੰਤਰੀ ਨੇ ਪਹਿਲੀ ਵਾਰ ਕੋਈ ਟਿੱਪਣੀ ਕੀਤੀ ਹੈ। ਆਸਿਫ ਨੇ ਟਵੀਟ ਕੀਤਾ ਕਿ ਜਨਰਲ ਮੁਸ਼ੱਰਫ ਦੀ ਸਿਹਤ ਖ਼ਰਾਬ ਹੋਣ ਦੇ ਮੱਦੇਨਜ਼ਰ ਉਨ੍ਹਾਂ ਦੀ ਘਰ ਵਾਪਸੀ 'ਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ ਹੈ। ਅੱਲ੍ਹਾ ਉਨ੍ਹਾਂ ਨੂੰ ਸਿਹਤਮੰਦ ਬਣਾਏ ਅਤੇ ਸਨਮਾਨ ਨਾਲ ਉਹ ਆਪਣੇ ਜੀਵਨ ਦਾ ਇਹ ਸਮਾਂ ਬਤੀਤ ਕਰ ਸਕਣ।
ਇਹ ਵੀ ਪੜ੍ਹੋ : RBI ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਕਿਹਾ-ਹਾਲੇ ਹੋਰ ਵਧੇਗੀ ਮਹਿੰਗਾਈ
ਮੁਸ਼ੱਰਫ ਦੇ ਪਰਿਵਾਰ ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਸੀ ਕਿ ਉਹ ਵੈਂਟੀਲੇਟਰ 'ਤੇ ਨਹੀਂ ਹਨ ਪਰ ਪਿਛਲੇ ਤਿੰਨ ਹਫ਼ਤੇ ਤੋਂ ਹਸਪਤਾਲ 'ਚ ਦਾਖ਼ਲ ਹਨ। ਮੁਸ਼ੱਰਫ ਦੇ ਦਿਹਾਂਤ ਦੀ ਝੂਠੀ ਖ਼ਬਰ ਸੋਸ਼ਲ ਮੀਡੀਆ 'ਤੇ ਪ੍ਰਸਤਾਰਿਤ ਹੋਣ ਤੋਂ ਬਾਅਦ ਪਰਿਵਾਰ ਨੇ ਬਿਆਨ ਜਾਰੀ ਕੀਤਾ ਸੀ। ਪਰਿਵਾਰ ਨੇ ਕਿਹਾ ਸੀ ਕਿ ਉਨ੍ਹਾਂ ਦੀ ਬੀਮਾਰੀ ਦੇ ਗੰਭੀਰ ਹੋਣ ਦੇ ਚੱਲਦੇ ਉਹ ਕਰੀਬ ਤਿੰਨ ਹਫ਼ਤੇ ਤੋਂ ਹਸਪਤਾਲ 'ਚ ਦਾਖਲ ਹਨ। ਉਹ ਅਜਿਹੇ ਮੁਸ਼ਕਲ ਪੜਾਅ 'ਚੋਂ ਲੰਘ ਰਹੇ ਹਨ ਜਿਥੇ ਸਿਹਤਮੰਦ ਹੋਣਾ ਸੰਭਵ ਨਹੀਂ ਹੈ।
ਇਹ ਵੀ ਪੜ੍ਹੋ : 'ਦਿਵਾਲੀਆ ਹੋਣ ਕੰਢੇ ਪੁੱਜੀ ਲਿਪਸਟਿਕ ਬਣਾਉਣ ਵਾਲੀ ਕੰਪਨੀ ਰੈਵਲੋਨ, ਸ਼ੇਅਰਾਂ 'ਚ ਆਈ 53 ਫੀਸਦੀ ਗਿਰਾਵਟ'
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਨੂਪੁਰ ਸ਼ਰਮਾ ਦੇ ਬਿਆਨ ਨੂੰ ਲੈ ਕੇ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦਾ ਕੀਤਾ ਰੁਖ਼
NEXT STORY