ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੀ ਇਕ ਯੂਨੀਵਰਸਿਟੀ ਨੇ ਨਵੇਂ ਅਧਿਐਨ ਵਿਚ ਦਾਅਵਾ ਕੀਤਾ ਹੈ ਕਿ ਸਰੀਰ ਵਿਚ ਵਿਟਾਮਿਨ ਡੀ ਦੀ ਜ਼ਿਆਦਾ ਮਾਤਰਾ ਮੇਨੋਪੌਜ਼ (ਮਾਹਵਾਰੀ ਦਾ ਬੰਦ ਹੋਣਾ) ਦੇ ਬਾਅਦ ਹੋਣ ਵਾਲੇ ਛਾਤੀ ਕੈਂਸਰ ਦੇ ਖਤਰੇ ਨੂੰ ਘੱਟ ਕਰ ਸਕਦੀ ਹੈ। ਸੈਨ ਡਿਏਗ ਸਥਿਤ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਖੋਜ ਕਰਤਾਵਾਂ ਨੇ ਇਸ ਨਤੀਜੇ 'ਤੇ ਪਹੁੰਚਣ ਲਈ ਦੋ ਵੱਖ-ਵੱਖ ਕਲੀਨਿਕਲ ਟ੍ਰਾਇਲ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਇਨ੍ਹਾਂ ਵਿਚ ਕੁੱਲ 3,325 ਔਰਤਾਂ ਸ਼ਾਮਲ ਸਨ। ਅਧਿਐਨ ਵਿਚ ਸ਼ਾਮਲ ਸਾਰੀਆਂ ਔਰਤਾਂ ਦੀ ਉਮਰ 55 ਸਾਲ ਜਾਂ ਉਸ ਤੋਂ ਜ਼ਿਆਦਾ ਸੀ। ਉਨ੍ਹਾਂ ਦੀ ਔਸਤ ਉਮਰ 63 ਸਾਲ ਸੀ। ਅਧਿਐਨ ਵਿਚ ਸ਼ਾਮਲ ਹੋਈਆਂ ਇੰਨ੍ਹਾਂ ਔਰਤਾਂ ਤੋਂ ਅੰਕੜੇ ਸਾਲ 2002-2017 ਵਿਚਕਾਰ ਇਕੱਠੇ ਕੀਤੇ ਗਏ ਹਨ।
ਜਦੋਂ ਅਧਿਐਨ ਸ਼ੁਰੂ ਕੀਤਾ ਗਿਆ ਸੀ ਤਾਂ ਕਿਸੇ ਵੀ ਭਾਗੀਦਾਰ ਨੂੰ ਕੈਂਸਰ ਨਹੀਂ ਸੀ। ਇਨ੍ਹਾਂ ਸਾਰੀਆਂ ਔਰਤਾਂ ਦੀ ਜਾਂਚ ਹਰ 4 ਸਾਲ ਵਿਚ ਇਕ ਵਾਰੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੇ ਖੂਨ ਵਿਚ ਵਿਟਾਮਿਨ ਡੀ ਦੀ ਮਾਤਰਾ ਦੀ ਜਾਂਚ ਕੀਤੀ ਗਈ। ਇਸ ਸਾਂਝੇ ਅਧਿਐਨ ਦੌਰਾਨ 77 ਭਾਗੀਦਾਰਾਂ ਵਿਚ ਛਾਤੀ ਕੈਂਸਰ ਦੇ ਮਾਮਲੇ ਆਏ। ਉਮਰ ਮੁਤਾਬਕ ਦੇਖੀਏ ਤਾਂ ਪ੍ਰਤੀ ਇਕ ਲੱਖ ਔਰਤਾਂ ਵਿਚੋਂ 512 ਔਰਤਾਂ ਨੂੰ ਇਹ ਬੀਮਾਰੀ ਹੋਈ। ਅਮਰੀਕਾ ਦੇ ਸਿਹਤ ਸਲਾਹਕਾਰ ਸਮੂਹ ਮੁਤਾਬਕ ਖੋਜ ਕਰਤਾਵਾਂ ਦਾ ਮੰਨਣਾ ਹੈ ਕਿ ਖੂਨ ਵਿਚ ਵਿਟਾਮਿਨ ਡੀ ਦੀ ਸਿਹਤਮੰਦ ਮਾਤਰਾ 60 ਨੈਨੋਗ੍ਰਾਮ ਪ੍ਰਤੀ ਮਿਲੀਮੀਟਰ ਹੋਣੀ ਚਾਹੀਦੀ ਹੈ। ਨੈਸ਼ਨਲ ਅਕੈਡਮੀ ਆਫ ਮੈਡੀਸਨ ਵੱਲੋਂ ਸਾਲ 2010 ਵਿਚ ਦਿੱਤੀ ਗਈ ਸਲਾਹ ਮੁਤਾਬਕ ਸਧਾਰਨ ਤੌਰ 'ਤੇ ਖੂਨ ਵਿਚ ਵਿਟਾਮਿਨ ਡੀ ਦੀ ਮਾਤਰਾ ਘੱਟ ਤੋਂ ਘੱਟ 20 ਨੈਨੋਗ੍ਰਾਮ ਪ੍ਰਤੀ ਮਿਲੀਮੀਟਰ ਹੋਣੀ ਚਾਹੀਦੀ ਹੈ। ਅਧਿਐਨ ਵਿਚ ਸ਼ਾਮਲ ਪ੍ਰੋਫੈਸਰ ਸੇਡ੍ਰਿਕ ਐੱਫ. ਗਾਰਲੈਂਡ ਦਾ ਕਹਿਣਾ ਹੈ ਕਿ ਅਧਿਐਨ ਵਿਚ ਅਸੀਂ ਪਾਇਆ ਕਿ ਜਿਨ੍ਹਾਂ ਔਰਤਾਂ ਦੇ ਖੂਨ ਵਿਚ ਵਿਟਾਮਿਨ ਡੀ ਦੀ ਮਾਤਰਾ 60 ਨੈਨੋਗ੍ਰਾਮ ਪ੍ਰਤੀ ਮਿਲੀਲੀਟਰ ਤੋਂ ਜ਼ਿਆਦਾ ਸੀ ਉਨ੍ਹਾਂ ਨੂੰ ਹੋਰਾਂ ਦੇ ਮੁਕਾਬਲੇ ਛਾਤੀ ਕੈਂਸਰ ਦਾ ਖਤਰਾ ਸਿਰਫ 20 ਫੀਸਦੀ ਹੀ ਸੀ। ਹਾਲਾਂਕਿ ਗਾਰਲੈਂਡ ਦਾ ਕਹਿਣਾ ਹੈ ਕਿ ਇਹ ਅਧਿਐਨ ਸਿਰਫ ਮੇਨੋਪੌਜ਼ ਤੋਂ ਲੰਘ ਚੁੱਕੀਆਂ ਔਰਤਾਂ 'ਤੇ ਹੀ ਕੀਤਾ ਗਿਆ ਹੈ। ਖੂਨ ਵਿਚ ਵਿਟਾਮਿਨ ਡੀ ਦੇ ਪੱਧਰ ਦਾ ਪ੍ਰਭਾਵ ਪ੍ਰੀ-ਮੇਨੋਪੌਜ਼ ਔਰਤਾਂ 'ਤੇ ਪੈਂਦਾ ਹੈ ਜਾਂ ਨਹੀਂ। ਹਾਲੇ ਇਸ ਦਾ ਅਧਿਐਨ ਕਰਨਾ ਬਾਕੀ ਹੈ।
ਸਿਗਰਟਨੋਸ਼ੀ ਅਤੇ ਮੋਟਾਪੇ ਕਾਰਨ ਜਲਦੀ ਠੀਕ ਨਹੀਂ ਹੁੰਦਾ ਗਠੀਏ ਦਾ ਰੋਗ : ਅਧਿਐਨ
NEXT STORY