ਵਾਸ਼ਿੰਗਟਨ— ਅਮਰੀਕਾ ਦੀ ਅਗਵਾਈ 'ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਤੋਂ ਮੋਰਚਾ ਲੈ ਰਹੇ ਗਠਜੋੜ ਫੌਜ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਦਾ ਕੋਈ ਠੋਸ ਸਬੂਤ ਨਹੀਂ ਕਿ ਕੀ ਅੱਤਵਾਦੀ ਸਮੂਹ ਦਾ ਨੇਤਾ ਅਬੂ-ਬਕਰ ਅਲ ਬਗਦਾਦੀ ਮਾਰਿਆ ਗਿਆ ਹੈ ਜਾਂ ਜ਼ਿੰਦਾ ਹੈ। ਗਠਜੋੜ ਫੌਜ ਦੇ ਬੁਲਾਰੇ ਕਰਨਲ ਰੇਆਨ ਡਿੱਲਾਨ ਨੇ ਕਿਹਾ ਕਿ ਸਾਨੂੰ ਪੱਕੇ ਤੌਰ 'ਤੇ ਬਗਦਾਦੀ ਦੇ ਮਰਨ ਦੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ, ''ਸਾਨੂੰ ਇਨਾਂ ਜ਼ਰੂਰ ਪਤਾ ਹੈ ਕਿ ਜੇਕਰ ਜ਼ਿੰਦਾ ਹੈ ਵੀ ਤਾਂ ਹੁਣ ਉਸ ਦਾ ਪ੍ਰਭਾਵ ਪਹਿਲਾਂ ਵਾਂਗ ਨਹੀਂ ਰਿਹਾ। ਸਾਨੂੰ ਉਮੀਦ ਹੈ ਕਿ ਮੌਜੂਦਾ ਸਮੇਂ 'ਚ ਰੱਕਾ ਜਾਂ ਮੋਸੁਲ ਜਾਂ ਆਈ.ਐੱਸ. ਨਾਲ ਜੋ ਹੋ ਰਿਹਾ ਹੈ ਉਸ 'ਤੇ ਕੰਟਰੋਲ ਘੱਟ ਹੋਇਆ ਹੈ।''
ਜੇਟਲੀ, ਸ਼ੋਇਗੂ ਨੇ ਭਾਰਤ-ਰੂਸ ਫੌਜੀ ਸਹਿਯੋਗ ਦੇ ਖਾਕੇ 'ਤੇ ਕੀਤੇ ਦਸਤਖਤ
NEXT STORY