ਵਾਸ਼ਿੰਗਟਨ (ਏਜੰਸੀ)- ਪੂਰੀ ਦੁਨੀਆ ਵਿਚ ਚਰਚਾ ਸੀ ਕਿ ਗਰਮੀ ਵੱਧਦੇ ਹੀ ਕੋਰੋਨਾ ਦਾ ਅਸਰ ਕੁਝ ਘੱਟ ਹੋ ਸਕਦਾ ਹੈ ਪਰ ਇਹ ਨਜ਼ਰ ਨਹੀਂ ਆ ਰਿਹਾ ਹੈ। ਕੋਰੋਨਾ ਵਾਇਰਸ ਪਹਿਲਾਂ 90 ਦਿਨ ਤੱਕ ਸਭ ਤੋਂ ਜ਼ਿਆਦਾ ਠੰਡੇ ਮੌਸਮ ਵਾਲੇ ਦੇਸ਼ਾਂ ਵਿਚ ਫੈਲਿਆ। ਇਥੇ ਹੀ ਸਭ ਤੋਂ ਜ਼ਿਆਦਾ ਮੌਤਾਂ ਵੀ ਹੋਈਆਂ ਪਰ ਪਿਛਲੇ 12 ਦਿਨ ਤੋਂ ਇਸ ਦੇ ਟ੍ਰੇਂਡ ਵਿਚ ਥੋੜ੍ਹਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਇਕ ਨਿਊਜ਼ ਵੈਬਸਾਈਟ ਮੁਤਾਬਕ ਕੋਰੋਨਾ ਠੰਡੇ ਦੇਸ਼ਾਂ ਦੇ ਨਾਲ ਹੁਣ ਗਰਮ ਜਲਵਾਯੂ ਵਾਲੇ ਦੇਸ਼ਾਂ ਵਿਚ ਵੀ ਦੁੱਗਣੀ ਤੇਜ਼ੀ ਨਾਲ ਫੈਲ ਰਿਹਾ ਹੈ। ਲੈਟਿਨ ਅਮਰੀਕਾ, ਅਫਰੀਕਾ ਅਤੇ ਦੱਖਣ-ਪੱਛਮੀ ਅਤੇ ਦੱਖਣ-ਪੂਰਬੀ ਏਸ਼ੀਆ ਜਿੱਥੇ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਔਸਤ ਤਾਪਮਾਨ 20 ਡਿਗਰੀ ਤੋਂ ਲੈ ਕੇ 40 ਡਿਗਰੀ ਤੱਕ ਬਣਿਆ ਹੋਇਆ ਹੈ। ਇਸ ਦੇ ਬਾਵਜੂਦ ਇਥੇ ਕੁਝ ਦੇਸ਼ਾਂ ਵਿਚ ਕੋਰੋਨਾ ਦੇ ਕੇਸ ਢਾਈ ਦਿਨ, ਚਾਰ ਦਿਨ ਅਤੇ 7 ਦਿਨ ਵਿਚ ਹੀ ਦੁੱਗਣੇ ਹੋ ਰਹੇ ਹਨ। ਭਾਰਤ ਵਿਚ ਇਕ ਅਪ੍ਰੈਲ ਤੋਂ 12 ਅਪ੍ਰੈਲ ਤੱਕ ਔਸਤ ਤਾਪਮਾਨ 32 ਡਿਗਰੀ ਰਿਹਾ ਹੈ, ਇਥੇ ਇਨ੍ਹਾਂ 12 ਦਿਨਾਂ ਵਿਚ 7800 ਤੋਂ ਜ਼ਿਆਦਾ ਕੇਸ ਵਧੇ ਹਨ। ਇਸੇ ਤਰ੍ਹਾਂ ਬ੍ਰਾਜ਼ੀਲ ਵਿਚ ਇਕ ਤੋਂ 12 ਅਪ੍ਰੈਲ ਤੱਕ ਔਸਤ ਤਾਪਮਾਨ 26 ਡਿਗਰੀ ਰਿਹਾ ਹੈ, ਇਥੇ 12 ਦਿਨਾਂ ਵਿਚ 16 ਹਜ਼ਾਰ ਤੋਂ ਜ਼ਿਆਦਾ ਕੇਸ ਵਧੇ ਹਨ।
ਲੈਟਿਨ ਅਮਰੀਕੀ ਦੇਸ਼ਾਂ ਵਿਚ ਹੁਣ ਕੋਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ। ਇਥੇ ਸਭ ਤੋਂ ਜ਼ਿਆਦਾ 21042 ਕੋਰੋਨਾ ਕੇਸ ਬ੍ਰਾਜ਼ੀਲ ਵਿਚ ਆਏ ਹਨ। ਸਭ ਤੋਂ ਜ਼ਿਆਦਾ 1144 ਮੌਤਾਂ ਵੀ ਇਥੇ ਹੋਈਆਂ ਹਨ। ਇਥੇ ਹਰ 6 ਦਿਨ ਵਿਚ ਦੁੱਗਣੇ ਕੇਸ ਵੱਧ ਰਹੇ ਹਨ। ਦੂਜੇ ਨੰਬਰ 'ਤੇ ਇਕਵਾਡੋਰ ਹੈ, ਇਥੇ ਹੁਣ ਤੱਕ 7257 ਕੇਸ ਆਏ ਹਨ 315 ਮੌਤਾਂ ਹੋਈਆਂ ਹਨ। ਇਥੇ ਹਰ ਪੰਜ ਦਿਨ ਬਾਅਦ ਦੁੱਗਣੇ ਕੇਸ ਵੱਧ ਰਹੇ ਹਨ। ਲੈਟਿਨ ਅਮਰੀਕੀ ਜ਼ਿਆਦਾਤਰ ਦੇਸ਼ਾਂ ਵਿਚ ਅਜੇ ਦਿਨ ਦਾ ਤਾਪਮਾਨ ਜ਼ਿਆਦਾਤਰ 33 ਡਿਗਰੀ ਅਤੇ ਰਾਤ ਵੇਲੇ 23 ਡਿਗਰੀ ਦਰਜ ਕੀਤਾ ਜਾ ਰਿਹਾ ਹੈ।
ਅਫਰੀਕਾ ਮਹਾਦੀਪ ਦੇ ਜ਼ਿਆਦਾਤਰ ਦੇਸ਼ਾਂ ਵਿਚ ਅਪ੍ਰੈਲ ਦੇ ਪਹਿਲੇ ਦੋ ਹਫਤਿਆਂ ਵਿਚ ਤਾਪਮਾਨ 17 ਡਿਗਰੀ ਤੋਂ ਲੈ ਕੇ 45 ਡਿਗਰੀ ਤੱਕ ਦਰਜ ਕੀਤਾ ਗਿਆ ਹੈ। ਦੁਨੀਆ ਦੇ ਹੋਰ ਮਹਾਦੀਪਾਂ ਦੇ ਮੁਕਾਬਲੇ ਵਿਚ ਅਫਰੀਕਾ ਮਹਾਦੀਪ ਵਿਚ ਹੁਣ ਤੱਕ ਸਭ ਤੋਂ ਘੱਟ ਕੋਰੋਨਾਵਾਇਰਸ ਦੇ ਮਾਮਲੇ ਆਏ ਹਨ। ਪਰ ਪਿਛਲੇ ਕੁਝ ਦਿਨਾਂ ਵਿਚ ਇਥੇ ਵੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਕਾਫੀ ਤੇਜ਼ੀ ਨਾਲ ਵੱਧ ਰਹੀ ਹੈ। ਇਥੇ ਸਭ ਤੋਂ ਜ਼ਿਆਦਾ 2028 ਮਾਮਲੇ ਦੱਖਣੀ ਅਫਰੀਕਾ ਵਿਚ ਆਏ ਹਨ। ਸਭ ਤੋਂ ਜ਼ਿਆਦਾ ਮੌਤਾਂ 275 ਮੌਤਾਂ ਅਲਜੀਰੀਆ ਵਿਚ ਹੋਈਆਂ ਹਨ। ਨਾਈਜਰ ਵਿਚ ਸਭ ਤੋਂ ਤੇਜ਼ੀ ਨਾਲ ਕੇਸ ਵੱਧ ਰਹੇ ਹਨ। ਇਥੇ ਤਿੰਨ ਦਿਨ ਬਾਅਦ ਕੋਰੋਨਾ ਕੇਸ ਦੁੱਗਣੇ ਹੋ ਰਹੇ ਹਨ। ਮਿਸਰ ਵਿਚ 8 ਦਿਨ ਬਾਅਦ ਕੋਰੋਨਾ ਕੇਸਾਂ ਦੀ ਗਿਣਤੀ ਦੁੱਗਣੀ ਹੋ ਰਹੀ ਹੈ।
ਦੱਖਣ-ਪੂਰਬੀ ਅਤੇ ਦੱਖਣ-ਪੱਛਮੀ ਏਸ਼ੀਆਈ ਦੇਸ਼ਾਂ ਵਿਚ ਹੋਰ ਏਸ਼ੀਆਈ ਦੇਸ਼ਾਂ ਦੇ ਮੁਕਾਬਲੇ ਵਿਚ ਜ਼ਿਆਦਾ ਗਰਮੀ ਪੈਂਦੀ ਹੈ। ਇਨ੍ਹਾਂ ਦੇਸ਼ਾਂ ਵਿਚ ਅਜੇ ਅਪ੍ਰੈਲ ਵਿਚ 20 ਤੋਂ ਲੈ ਕੇ 41 ਡਿਗਰੀ ਤੱਕ ਤਾਪਮਾਨ ਹੈ। ਇਥੇ ਕੋਰੋਨਾ ਦੇ ਸਭ ਤੋਂ ਜ਼ਿਆਦਾ 10,878 ਕੇਸ ਇਜ਼ਰਾਇਲ ਵਿਚ ਆਏ ਹਨ। ਜਦੋਂ ਕਿ ਸਭ ਤਓਂ ਜ਼ਿਆਦਾ 373 ਮੌਤਾਂ ਇੰਡੋਨੇਸ਼ੀਆ ਵਿਚ ਹੋਈਆਂ ਹਨ। ਕੋਰੋਨਾ ਮਰੀਜ਼ਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਬੰਗਲਾਦੇਸ਼ ਅਤੇ ਭਾਰਤ ਵਿਚ ਵੱਧ ਰਹੀ ਹੈ। ਬੰਗਲਾਦੇਸ਼ ਵਿਚ ਤਕਰੀਬਨ ਹਰ ਦੋ ਦਿਨ ਬਾਅਦ ਕੋਰੋਨਾ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ, ਜਦੋਂ ਕਿ ਭਾਰਤ ਵਿਚ ਤਕਰੀਬਨ ਚਾਰ ਦਿਨ ਬਾਅਦ ਕੋਰੋਨਾ ਕੇਸ ਦੁੱਗਣੇ ਹੋ ਰਹੇ ਹਨ।
ਕੋਰੋਨਾ ਵਾਇਰਸ ਜਦੋਂ ਚੀਨ ਤੋਂ ਸ਼ੁਰੂ ਹੋਇਆ ਅਤੇ ਇਟਲੀ, ਸਪੇਨ, ਅਮਰੀਕਾ ਵਰਗੇ ਠੰਡੇ ਦੇਸ਼ਾਂ ਵਿਚ ਪਹੁੰਚਿਆ ਤਾਂ ਲੋਕ ਖੁਦ ਹੀ ਮੰਨਣ ਲੱਗੇ ਕਿ ਕੋਰੋਨਾ ਗਰਮ ਜਲਵਾਯੂ ਵਾਲੇ ਦੇਸ਼ਾਂ ਵਿਚ ਘੱਟ ਫੈਲਦਾ ਹੈ। ਸੋਸ਼ਲ ਮੀਡੀਆ 'ਤੇ ਅਜਿਹੇ ਸੰਦੇਸ਼ ਵੀ ਬਹੁਤ ਸ਼ੇਅਰ ਕੀਤੇ ਗਏ। ਜਦੋਂ ਕਿ ਹੁਣ ਇਹ ਥਿਊਰੀ ਫੇਲ ਹੋ ਚੁੱਕੀ ਹੈ। ਚੀਨ ਦੀ ਬੇਈਹਾਂਗ ਅਤੇ ਤਸਿੰਗਹੁਆ ਯੂਨੀਵਰਸਿਟੀ ਨੇ ਵੀ ਆਪਣੀ ਰਿਸਰਚ ਵਿਚ ਕਿਹਾ ਸੀ ਕਿ ਗਰਮੀ ਵਿਚ ਕੋਰੋਨਾ ਦਾ ਟਰਾਂਸਮਿਸ਼ਨ ਘੱਟ ਹੋ ਜਾਵੇਗਾ। ਇਸ ਤੋਂ ਇਲਾਵਾ ਕੁਝ ਹੋਰ ਰਿਸਰਚ ਰਿਪੋਰਟਰਸ ਵਿਚ ਇਸ ਤਰ੍ਹਾਂ ਦੇ ਦਾਅਵੇ ਕੀਤੇ ਗਏ ਸਨ। ਇਸ ਤੋਂ ਬਾਅਦ ਭਾਰਤ ਵਿਚ ਵੀ ਲੋਕ ਮੰਨਣ ਲੱਗੇ ਸਨ ਕਿ ਗਰਮੀ ਵਿਚ ਕੋਰੋਨਾ ਖਤਮ ਹੋ ਜਾਵੇਗਾ।
ਡਬਲਿਊ.ਐਚ.ਓ. ਨੇ ਪੰਜ ਅਪ੍ਰੈਲ ਨੂੰ ਆਪਣੇ ਇਕ ਬਿਆਨ ਵਿਚ ਕਿਹਾ ਕਿ ਗਰਮੀ ਦਾ ਮੌਸਮ ਵੀ ਕੋਰੋਨਾ ਵਾਇਰਸ ਨੂੰ ਖਤਮ ਨਹੀਂ ਕਰ ਸਕੇਗਾ। ਏਜੰਸੀ ਨੇਕਿਹਾ ਕਿ ਲੋਕ ਇਸ ਤਰ੍ਹਾਂ ਦੀ ਅਫਵਾਹ ਤੋਂ ਬਚਣ ਕਿ ਵੱਧਦੇ ਤਾਪਮਾਨ ਨਾਲ ਕੋਰੋਨਾ ਖਤਮ ਹੋ ਜਾਵੇਗਾ। ਜ਼ਿਆਦਾ ਦੇਰ ਤੱਕ ਧੁੱਪ ਵਿਚ ਰਹਿਣ ਅਤੇ 25 ਡਿਗਰੀ ਤੋਂ ਜ਼ਿਆਦਾ ਤਾਪਮਾਨ ਕੋਵਿਡ-19 ਨਨੂੰ ਫੈਲਣ ਤੋਂ ਨਹੀਂ ਰੋਕ ਸਕਦੇ। ਚਾਹੇ ਕਿੰਨੀ ਵੀ ਤੇਜ਼ ਧੁੱਪ ਹੋਵੇ ਜਾਂ ਗਰਮ ਮੌਸਮ ਹੋਵੇ, ਕੋਰੋਨਾ ਕਿਸੇ ਨੂੰ ਵੀ ਹੋ ਸਕਦਾ ਹੈ। ਬ੍ਰਿਟਿਸ਼ ਵਿਗਿਆਨੀ ਸਾਰਾ ਜਾਰਵਿਸ ਆਖਦੀ ਹੈ ਕਿ ਇਹ ਸਭ ਬਕਵਾਸ ਹੈ ਕਿ ਗਰਮੀ ਵਿਚ ਕੋਰੋਨਾ ਵਾਇਰਸ ਖਤਮ ਹੋ ਜਾਵੇਗਾ। 2002 ਦੇ ਨਵੰਬਰ ਵਿਚ ਸਾਰਸ ਮਹਾਮਾਰੀ ਸ਼ੁਰੂ ਹੋਈ ਸੀ, ਜੋ ਜੁਲਾਈ ਵਿਚ ਖਤਮ ਹੋ ਗਈ ਸੀ। ਪਰ ਇਹ ਤਾਪਮਾਨ ਬਦਲਣ ਦੀ ਵਜ੍ਹਾ ਨਾਲ ਹੋਇਆ ਜਾਂ ਕਿਸੇ ਹੋਰ ਵਜ੍ਹਾ ਨਾਲ ਇਹ ਦੱਸਣਾ ਮੁਸ਼ਕਲ ਹੈ।
ਕੋਰੋਨਾ ਵਾਇਰਸ : ਰੂਸ ਨੇ ਇਕ ਮਹੀਨੇ ਬਾਅਦ ਮੰਨਿਆ ਇਥੇ ਹਾਲਾਤ ਬੇਕਾਬੂ
NEXT STORY