ਢਾਕਾ - ਬੰਗਲਾਦੇਸ਼ ਨੇ ਐਤਵਾਰ ਨੂੰ ਦੇਸ਼ ਵਿਚ ਕੋਰੋਨਾਵਾਇਰਸ ਤੋਂ ਪੀਡ਼ਤ ਪਹਿਲੇ 3 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਮਹਾਮਾਰੀ, ਰੋਗ ਕੰਟਰੋਲ ਅਤੇ ਸੋਧ ਸੰਸਥਾਨ ਦੀ ਨਿਦੇਸ਼ਕ ਮੀਰਜ਼ਾਦੀ ਸਬਰੀਨਾ ਫਲੋਰਾ ਨੇ ਦੱਸਿਆ ਕਿ ਤਿੰਨੋਂ ਪੀਡ਼ਤਾਂ ਵਿਚੋਂ 2 ਹਾਲ ਹੀ ਵਿਚ ਇਟਲੀ ਤੋਂ ਆਏ ਸਨ ਅਤੇ ਉਨ੍ਹਾਂ ਵਿਚੋਂ ਇਕ ਦੀ ਉਮਰ 20 ਅਤੇ ਦੂਜੇ ਦੀ 35 ਹੈ ਜਦਕਿ ਤੀਜਾ ਪੀਡ਼ਤ ਇਟਲੀ ਤੋਂ ਵਾਪਸ ਆਏ ਇਕ ਪੀਡ਼ਤ ਦਾ ਰਿਸ਼ਤੇਦਾਰ ਹੈ।
ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ 3 ਬੰਗਲਾਦੇਸ਼ੀਆਂ ਦੇ ਸ਼ਨੀਵਾਰ ਨੂੰ ਕੋਰੋਨਾਵਾਇਰਸ ਨਾਲ ਪੀਡ਼ਤ ਹੋਣ ਦੀ ਪੁਸ਼ਟੀ ਹੋਈ। 2 ਪੀਡ਼ਤ ਹਾਲ ਹੀ ਵਿਚ ਇਟਲੀ ਤੋਂ ਆਏ ਸਨ। ਜ਼ਿਕਰਯੋਗ ਹੈ ਕਿ ਯੂਰਪੀ ਖੇਤਰ ਵਿਚ ਇਟਲੀ ਕੋਰੋਨਾਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ ਅਤੇ ਹੁਣ ਤੱਕ 366 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾਵਾਇਰਸ ਤੋਂ ਪੀਡ਼ਤ ਦਾ ਸਭ ਤੋਂ ਪਹਿਲਾ ਮਾਮਲਾ ਚੀਨ ਵਿਚ ਆਇਆ ਅਤੇ ਅਸੀਂ ਮਹਾਮਾਰੀ ਨਾਲ ਇਕੱਲੇ ਚੀਨ ਵਿਚ 3,097 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਫਲੋਰਾ ਨੇ ਦੱਸਿਆ ਕਿ ਪੀਡ਼ਤ 3 ਬੰਗਲਾਦੇਸ਼ੀਆਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਵੀ ਇਕੱਲੇ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੰਗਲਾਦੇਸ਼ ਨੇ ਹਾਲ ਹੀ ਵਿਚ ਕੋਰੋਨਾਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਇਟਲੀ, ਦੱਖਣੀ ਕੋਰੀਆ, ਜਾਪਾਨ ਅਤੇ ਕੁਵੈਤ ਦੇ ਨਾਗਰਿਕ ਨੇ ਬਿਨਾਂ ਕੋਰੋਨਾਵਾਇਰਸ ਇਨਫੈਕਸ਼ਨ ਮੁਕਤ ਪ੍ਰਮਾਣ ਪੱਤਰ ਦੇ ਦੇਸ਼ ਵਿਚ ਦਾਖਲ ਹੋਣ 'ਤੇ ਰੋਕ ਲਗਾਈ ਸੀ ਤਾਂ ਜੋ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਫਲੋਰਾ ਨੇ ਆਖਿਆ ਕਿ ਸਾਡੀ ਰਣਨੀਤੀ ਕੋਰੋਨਾਵਾਇਰਸ ਪੀਡ਼ਤਾਂ ਦੀ ਜਲਦ ਪਛਾਣ ਕਰ ਉਨ੍ਹਾਂ ਨੂੰ ਇਕੱਲੇ ਰੱਖਣ ਦੀ ਹੈ।
ਕੈਨੇਡਾ 'ਚ ਕੋਰੋਨਾਵਾਇਰਸ ਦੇ 6 ਹੋਰ ਨਵੇਂ ਮਾਮਲੇ ਆਏ ਸਾਹਮਣੇ, ਸਹਿਮੇ ਲੋਕ
NEXT STORY