ਸਿੰਗਾਪੁਰ (ਭਾਸ਼ਾ) : ਕੋਵਿਡ-19 ਮਹਾਮਾਰੀ ਨਾਲ ਜੂਝ ਰਹੇ ਭਾਰਤ ਦੀ ਮਦਦ ਲਈ ਸਿੰਗਾਪੁਰ ਸਰਕਾਰ ਨੇ ਆਕਸੀਜਨ ਸਿਲੰਡਰਾਂ ਦੀ ਖੇਪ ਭੇਜੀ ਹੈ। ਵਿਦੇਸ਼ ਮੰਤਰਾਲਾ ਨੇ ਬੁੱਧਵਾਰ ਨੂੰ ਇਹ ਬਾਰੇ ਵਿਚ ਦੱਸਿਆ। ਚੈਨਲ ਨਿਊਜ਼ ਏਸ਼ੀਆ ਦੀ ਖ਼ਬਰ ਮੁਤਾਬਕ ਸਿੰਗਾਪੁਰ ਗਣਰਾਜ ਦੀ ਹਵਾਈ ਫ਼ੌਜ ਨੇ ਸਿੰਗਾਪੁਰ ਤੋਂ ਪੱਛਮੀ ਬੰਗਾਲ ਲਈ 2 ਸੀ-130 ਜਹਾਜ਼ਾਂ ਰਾਹੀਂ ਆਕਸੀਜਨ ਸਿਲੰਡਰ ਪਹੁੰਚਾਏ।
ਇਹ ਵੀ ਪੜ੍ਹੋ : ਇਟਲੀ 'ਚ ਫਟਿਆ ਕੋਰੋਨਾ ਬੰਬ, 36 ਬੱਚਿਆਂ ਸਮੇਤ 300 ਭਾਰਤੀਆਂ ਦੀ ਰਿਪੋਰਟ ਆਈ ਪਾਜ਼ੇਟਿਵ
ਵਿਦੇਸ਼ ਮੰਤਰਾਲਾ ਵਿਚ ਉਪ ਮੰਤਰੀ ਡਾ. ਮਲਿਕੀ ਓਸਮਾਨ ਨੇ ਬੁੱਧਵਾਰ ਦੀ ਸਵੇਰ ਨੂੰ ਪਾਯਾ ਲੇਬਰ ਏਅਰ ਫੋਰਸ ਬੇਸ ’ਤੇ ਭਾਰਤੀ ਹਾਈ ਕਮਿਸ਼ਨਰ ਪੀ. ਕੁਮਾਰਨ ਨੂੰ ਆਕਸੀਜਨ ਸਿਲੰਡਰ ਨਾਲ ਭਰੇ ਦੋ ਜਹਾਜ਼ ਸੌਂਪੇ। ਮਲਿਕੀ ਨੇ ਕਿਹਾ, ‘ਪਿਛਲੇ ਸਾਲ ਅਸੀਂ ਮਹਾਮਾਰੀ ਦੀ ਤਬਾਹੀ ਨੂੰ ਦੇਖਿਆ। ਇਸ ਦੀ ਕੋਈ ਸੀਮਾ ਨਹੀਂ ਹੈ।’ ਚੈਨਲ ਨੇ ਮਲਿਕੀ ਦੇ ਹਵਾਲੇ ਤੋਂ ਕਿਹਾ, ‘ਇਸ ਦਾ ਕਿਸੇ ਦੇਸ਼ ਜਾਂ ਨਸਲ ਨਾਲ ਵਾਸਤਾ ਨਹੀਂ ਹੈ। ਇਹੀ ਵਜ੍ਹਾ ਹੈ ਕਿ ਸਾਨੂੰ ਇਕਜੁੱਟ ਹੋ ਕੇ ਇਕ-ਦੂਜੇ ਦੀ ਮਦਦ ਕਰਨੀ ਹੋਵੇਗੀ।’ ਮਲਿਕੀ ਨੇ ਕਿਹਾ ਕਿ ਸਿੰਗਾਪੁਰ ਅਤੇ ਭਾਰਤ ਦੇ ਨੇੜਲੇ ਸਬੰਧ ਰਹੇ ਹਨ। ਉਨ੍ਹਾਂ ਨੇ ਮਹਾਮਾਰੀ ਦੌਰਾਨ ਪੂਰੇ ਸਮੇਂ ਸਿੰਗਾਪੁਰ ਨੂੰ ਜ਼ਰੂਰੀ ਸਾਮਾਨ ਦੀ ਸਪਲਾਈ ਕਰਦੇ ਰਹਿਣ ਅਤੇ ਭਾਰਤ ਦੇ ਯੋਗਦਾਨ ਲਈ ਭਾਰਤ ਸਰਕਾਰ ਦਾ ਧੰਨਵਾਦ ਅਦਾ ਕੀਤਾ।
ਇਹ ਵੀ ਪੜ੍ਹੋ : ਭਾਰਤੀ ਅਮਰੀਕੀ NGO ਨੇ ਕੋਰੋਨਾ ਆਫ਼ਤ ਦਰਮਿਆਨ ਭਾਰਤ ਲਈ ਜੁਟਾਏ 47 ਲੱਖ ਡਾਲਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਜਲਦ ਹੀ ਇਤਾਲਵੀ ਫਾਰਮੇਸੀਆਂ ਅਤੇ ਸੁਪਰ ਮਾਰਕੀਟਾਂ 'ਚ ਉਪਲੱਬਧ ਹੋਣਗੀਆਂ ਕੋਵਿਡ-19 ਟੈਸਟਿੰਗ ਕਿੱਟਾਂ
NEXT STORY