ਰੋਮ (ਦਲਵੀਰ ਕੈਂਥ)- ਇਟਲੀ ਸਰਕਾਰ ਕੋਵਿਡ-19 ਦੇ ਖ਼ਾਤਮੇ ਲਈ ਹਰ ਉਸ ਕੰਮ ਨੂੰ ਬਾਖੂਭੀ ਅੰਜਾਮ ਦੇ ਰਹੀ ਹੈ, ਜਿਸ ਨਾਲ ਦੇਸ਼ ਜਲਦ ਕੋਵਿਡ ਮੁਕਤ ਹੋ ਸਕੇ। ਕੋਵਿਡ -19 ਜਿਸ ਨੇ ਕੀ ਸਾਰੀ ਦੁਨੀਆ ਨੂੰ ਚੱਕਰ ਵਿਚ ਪਾ ਰੱਖਿਆ ਹੈ। ਇਸ ਦੀ ਜਲਦ ਪਕੜ ਵਾਸਤੇ ਇਟਲੀ ਵਿਚ ਮਈ ਮਹੀਨੇ ਤੋਂ ਲੋਕਾਂ ਲਈ ਕੋਵਿਡ-19 ਦੀਆਂ ਘਰੇਲੂ ਟੈਸਟਿੰਗ ਕਿੱਟਾਂ ਉਪਲੱਬਧ ਹੋਣਗੀਆਂ, ਜੋ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਦੇ ਪ੍ਰਵਾਨਿਤ ਤਰੀਕਿਆਂ ਦੀ ਸੂਚੀ ਵਿਚ ਸਵੈ-ਨਿਦਾਨ ਯੋਗਤਾ ਰੱਖਦੀਆਂ ਹਨ।
ਇਟਲੀ ਦੇ ਸਿਹਤ ਮੰਤਰਾਲੇ ਨੇ ਇਹ ਕਿੱਟਾਂ ਫਾਰਮੇਸੀਆਂ, ਸੁਪਰ ਮਾਰਕੀਟਾਂ ਅਤੇ ਹੋਰ ਦੁਕਾਨਾਂ ਵਿਚ ਵੇਚਣ ਲਈ ਪ੍ਰਵਾਨਗੀ ਦੇ ਦਿੱਤੀ ਹੈ ਤੇ ਕਿਹਾ ਹੈ ਕਿ ਇਸ ਪੀ. ਸੀ. ਆਰ. ਟੈਸਟ ਨਾਲ ਇਕੱਲਤਾ ਅਤੇ ਸੰਪਰਕ-ਟਰੇਸਿੰਗ ਦੇ ਉਦੇਸ਼ਾਂ ਲਈ ਕਿਸੇ ਵੀ ਰੂਪਾਂ ਦੀ ਪਛਾਣ ਕੀਤੀ ਜਾ ਸਕਦੀ ਹੈ। ਇਹ ਕੋਵਿਡ-19 ਦੀਆਂ ਹੋਮ ਟੈਸਟਿੰਗ ਕਿੱਟਾਂ ਪਹਿਲਾਂ ਹੀ ਕਈ ਹੋਰ ਯੂਰਪੀਅਨ ਦੇਸ਼ਾਂ ਵਿਚ ਵਰਤੀਆਂ ਜਾਂਦੀਆਂ ਹਨ, ਜੋ ਲਗਭਗ 15 ਮਿੰਟ ਵਿਚ ਨਤੀਜੇ ਦਿੰਦੀਆਂ ਹਨ ਅਤੇ ਕੋਵਿਡ ਦੇ ਮੌਜੂਦਾ ਸਮੇਂ ਵਿਚ ਜਾਣੇ ਜਾਂਦੇ ਸਾਰੇ ਰੂਪਾਂ ਦਾ ਪਤਾ ਲਗਾ ਸਕਦੀਆਂ ਹਨ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਹਰੇਕ ਕਿੱਟ ਦੀ ਕੀਮਤ ਇਟਲੀ ਵਿਚ 6-8 ਯੂਰੋ ਦੀ ਹੋਵੇਗੀ। ਟੈਸਟ ਇਕੱਲੇ ਇਕਾਈਆਂ ਦੇ ਰੂਪ ਵਿਚ ਅਤੇ ਪੰਜ ਜਾਂ 20 ਦੇ ਪੈਕ ਵਿਚ ਵੇਚੇ ਜਾਣਗੇ।
ਇਹਨਾਂ 'ਸਵੈ-ਜਾਂਚ' ਟੈਸਟਾਂ ਨੂੰ ਸਿਹਤ ਮੰਤਰਾਲੇ ਨੇ ਇਕ ਤਾਜ਼ਾ ਅਪਡੇਟ ਵਿਚ ਪ੍ਰਵਾਨਗੀ ਦਿੱਤੀ ਸੀ ਅਤੇ ਮਈ ਤੱਕ ਦੇਸ਼ ਭਰ ਵਿਚ ਵਿਕਰੀ ਹੋਣ ਦੀ ਉਮੀਦ ਹੈ। ਇਹ ਹੋਮ ਟੈਸਟਿੰਗ ਕਿੱਟਾਂ ਪਹਿਲਾਂ ਹੀ ਯੂਕੇ, ਆਸਟਰੀਆ, ਜਰਮਨੀ ਅਤੇ ਪੁਰਤਗਾਲ ਵਿਚ ਵਰਤੀਆਂ ਜਾਂਦੀਆਂ ਹਨ, ਜਦਕਿ ਫਰਾਂਸ ਨੇ ਵੀ ਹਾਲ ਹੀ ਵਿਚ ਉਨ੍ਹਾਂ ਨੂੰ ਫਾਰਮੇਸੀਆਂ ਵਿਚ ਵੇਚਣ ਲਈ ਮਨਜ਼ੂਰੀ ਦਿੱਤੀ ਹੈ। ਜਿਕਰਯੋਗ ਹੈ ਕਿ ਬੀਤੇ ਸਮੇਂ ਵਿਚ ਕੋਵਿਡ-19 ਦੇ ਟੈਸਟ ਕਰਵਾਉਣ ਲਈ ਲੋਕਾਂ ਨੂੰ ਲੰਮੀਆਂ-ਲੰਮੀਆਂ ਲਾਈਨਾਂ ਵਿਚ ਖੜ੍ਹਨਾ ਪੈਂਦਾ ਸੀ ਪਰ ਹੁਣ ਹੋਲੀ-ਹੋਲੀ ਕੋਵਿਡ ਦੇ ਟੈਸਟ ਵਿਚ ਕੀਤਾ ਜਾ ਰਿਹਾ ਸੁਖਾਲਾ ਢੰਗ ਲੋਕਾਂ ਦੇ ਜਿੱਥੇ ਸਮੇਂ ਦਾ ਬਚਾਅ ਕਰੇਗਾ ਉੱਥੇ ਹੀ ਲੋਕਾਂ ਦੇ ਪੈਸੇ ਦੀ ਵੀ ਬਚਤ ਹੋਵੇਗੀ।
ਕੋਵੈਕਸੀਨ ਕੋਵਿਡ-19 ਦੇ 617 ਰੂਪਾਂ ਨੂੰ ਬੇਅਸਰ ਕਰਨ 'ਚ ਸਮਰੱਥ
NEXT STORY