ਹਵਾਨਾ - ਕੋਰੋਨਾਵਾਇਰਸ ਨੇ ਜਿਥੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ, ਪਰ ਇਸ ਦਾ ਸਭ ਤੋਂ ਜ਼ਿਆਦਾ ਪ੍ਰਭਾਲ ਚੀਨ ਤੋਂ ਬਾਅਦ ਹੁਣ ਇਟਲੀ ਨੂੰ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਇਕ ਹਫਤੇ ਦੌਰਾਨ ਇਟਲੀ ਵਿਚ ਲਗਾਤਾਰ ਮੌਤਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਇਹ ਅੰਕਡ਼ਾ ਅੱਜ 5476 ਤੱਕ ਪਹੁੰਚ ਗਿਆ ਹੈ। ਉਥੇ ਹੀ ਇਟਲੀ ਦੀ ਇਸ ਹਾਲਤ ਨੂੰ ਦੇਖ ਦੁਨੀਆ ਦੇ ਇਸ ਕੈਰੀਬੀਆਈ ਦੇਸ਼ ਨੇ ਆਪਣੇ ਹੱਥ ਅੱਗੇ ਵਧਾਏ ਹਨ।
ਦੱਸ ਦਈਏ ਕਿ ਕਮਿਊਨਿਸਟ ਸੰਚਾਲਿਤ ਕਿਊਬਾ (ਕੈਰੇਬੀਆਈ ਦੇਸ਼ ਦਾ ਟਾਪੂ) ਨੇ ਅੱਜ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਲੋਮਬਾਰਡੀ ਵਿਚ ਲੋਕਾਂ ਦੀ ਸਹਾਇਤਾ ਲਈ ਪਹਿਲੀ ਵਾਰ ਡਾਕਟਰਾਂ ਅਤੇ ਨਰਸਾਂ ਦੀ ਇਕ ਬਿ੍ਰਗੇਡ ਨੂੰ ਇਟਲੀ ਭੇਜਿਆ ਹੈ। ਜ਼ਿਕਰਯੋਗ ਹੈ ਕਿ ਕੈਰੇਬੀਆਈ ਟਾਪੂ ਨੇ 1959 ਦੀ ਕ੍ਰਾਂਤੀ ਤੋਂ ਬਾਅਦ ਦੁਨੀਆ ਭਰ ਵਿਚ ਵੱਡੇ ਪੈਮਾਨੇ 'ਤੇ ਆਪਣੀਆਂ ਫੌਜਾਂ ਨੂੰ ਦੁਨੀਆ ਭਰ ਵਿਚ ਆਪਦਾ ਵਾਲੀਆਂ ਥਾਂਵਾਂ 'ਤੇ ਭੇਜਿਆ ਸੀ। ਇਸ ਦੇ ਡਾਕਟਰ ਹੈਤੀ ਵਿਚ ਹੈਜ਼ਾ ਖਿਲਾਫ ਅਤੇ 2010 ਦੇ ਦਹਾਕੇ ਵਿਚ ਪੱਛਣੀ ਅਫਰੀਕਾ ਵਿਚ ਇਬੋਲਾ ਖਿਲਾਫ ਲਡ਼ਾਈ ਵਿਚ ਸਭ ਤੋਂ ਅੱਗੇ ਸਨ।
52 ਡਾਕਟਰਾਂ ਦੀ ਇਕ ਮਜ਼ਬੂਤ ਬਿ੍ਰਗੇਡ ਦੇ ਨਾਲ, ਇਹ ਪਹਿਲੀ ਵਾਰ ਹੈ ਕਿ ਜਦ ਕਿਊਬਾ ਨੇ ਆਪਣੀ ਮੈਡੀਕਲ ਕੂਟਨੀਤੀ ਦੀ ਪਹੁੰਚ ਦਾ ਪ੍ਰਦਰਸ਼ਨ ਕਰਦੇ ਹੋਏ ਦੁਨੀਆ ਦੇ ਸਭ ਤੋਂ ਅਮੀਰ ਦੇਸ਼ ਵਿਚੋਂ ਇਕ ਇਟਲੀ ਲਈ ਇਕ ਐਮਰਜੰਸੀ ਦਲ ਭੇਜਿਆ ਹੈ। ਇਹ 6ਵੀਂ ਮੈਡੀਕਲ ਬਿ੍ਰਗੇਡ ਹੈ, ਜਿਸ ਨੂੰ ਕਿਊਬਾ ਨੇ ਹਾਲ ਹੀ ਦੇ ਦਿਨਾਂ ਵਿਚ ਵਿਦੇਸ਼ ਵਿਚ ਨਵੀਆਂ ਬੀਮਾਰੀਆਂ ਦੇ ਪ੍ਰਸਾਰ ਦਾ ਮੁਕਾਬਲਾ ਕਰਨ ਲਈ ਭੇਜਿਆ ਹੈ। ਇਸ ਨੇ ਸਮਾਜਵਾਦੀ ਸਹਿਯੋਗੀਆਂ ਵੈਨੇਜ਼ੁਏਲਾ ਅਤੇ ਨਿਕਾਰਗੁਆ ਦੇ ਨਾਲ-ਨਾਲ ਜਮੈਕਾ, ਸੂਰੀਨਾਮ ਅਤੇ ਗ੍ਰੇਨੇਡਾ ਵਿਚ ਵੀ ਦਲ ਭੇਜੇ ਹਨ। ਤੀਬਰ ਦੇਖਭਾਲ ਮਾਹਿਰ ਲਿਓਨਾਰਡੋ ਫਰਨਾਡੀਜ਼ ਨੇ ਆਖਿਆ ਕਿ ਅਸੀਂ ਸਾਰੇ ਡਰੇ ਹੋਏ ਹਾਂ ਪਰ ਸਾਡੇ ਕੋਲ ਇਕ ਕ੍ਰਾਂਤੀਕਾਰੀ ਕਰਤੱਵ ਹੈ, ਇਸ ਲਈ ਅਸੀਂ ਡਰ ਨੂੰ ਕੱਢ ਕੇ ਇਕ ਪਾਸੇ ਰੱਖ ਦਿੰਦੇ ਹਾਂ।
ਕੋਰੋਨਾ ਪੀਡ਼ਤ ਡਾਕਟਰ ਨੂੰ ਮਿਲਣ ਤੋਂ ਬਾਅਦ ਜਰਮਨੀ ਦੀ ਚਾਂਸਲਰ ਮਰਕੇਲ ਰਹੇਗੀ ਅਲੱਗ
NEXT STORY