ਨਿਊਯਾਰਕ (ਬਿਊਰੋ): ਅਮਰੀਕੀ ਵਿਦੇਸ਼ ਵਿਭਾਗ ਵਿਚ ਧਾਰਮਿਕ ਆਜ਼ਾਦੀ ਦੇ ਮਾਮਲੇ ਨੂੰ ਦੇਖ ਰਹੇ ਇਕ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਨਿਯਮਿਤ ਤੌਰ 'ਤੇ ਭਾਰਤੀ ਅਧਿਕਾਰੀਆਂ ਨਾਲ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਦੇ ਮਾਮਲੇ ਵਿਚ ਚਿੰਤਾ ਜਤਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਕੋਲ ਸਿਵਲ ਸੋਸਾਇਟੀ ਸਮੂਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੇ ਮੌਕੇ ਹਨ।
ਬੁੱਧਵਾਰ ਨੂੰ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ 'ਤੇ 2020 ਦੀ ਰਿਪੋਰਟ ਦੇਬਾਰੇ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੇਏ ਡੇਨੀਅਲ ਨਡੇਲ ਨੇ ਕਿਹਾ,''ਭਾਰਤ ਦੇ ਸੰਬੰਧ ਵਿਚ ਮੈਨੂੰ ਲੱਗਦਾ ਹੈ ਕਿ ਸਰਕਾਰ ਲਈ ਉੱਥੇ ਕੁਝ ਵਾਸਤਵਿਕ ਚਿੰਤਾਵਾਂ ਨੂੰ ਸੰਬੋਧਿਤ ਕਰਨ ਦਾ ਸਹੀ ਮੌਕਾ ਹੈ, ਜਿਸ ਦੇ ਬਾਰੇ ਵਿਚ ਉਹ ਸਿਵਲ ਸੋਸਾਇਟੀ ਨਾਲ ਗੱਲਬਾਤ ਦੇ ਮਾਧਿਅਮ ਤੋਂ ਸੁਣਦੇ ਹਨ। ਅਸੀਂ ਭਾਰਤ ਸਰਕਾਰ ਦੇ ਅਧਿਕਾਰੀਆਂ ਨਾਲ ਸਾਰੇ ਪੱਧਰਾਂ 'ਤੇ ਨਿਯਮਿਤ ਤੌਰ 'ਤੇ ਜੁੜਦੇ ਹਾਂ ਅਤੇ ਉਹਨਾਂ ਨੂੰ ਭਾਰਤ ਦੀਆਂ ਲੋਕਤੰਤਰੀ ਕਦਰਾਂ ਕੀਮਤਾਂ ਅਤੇ ਸਹਿਣਸ਼ੀਲਤਾ ਦੇ ਇਤਿਹਾਸ ਦੀ ਲੰਬੀ ਪਰੰਪਰਾ ਨੂੰ ਧਿਆਨ ਵਿਚ ਰੱਖਦੇ ਹੋਏ ਘੱਟ ਗਿਣਤੀਆਂ ਦੀ ਸੁਰੱਖਿਆ ਸਮੇਤ ਮਨੁੱਖੀ ਅਧਿਕਾਰਾਂ ਦੇ ਫਰਜ਼ਾਂ ਅਤੇ ਵਚਨਬੱਧਤਾਵਾਂ ਨੂੰ ਬਣਾਈ ਰੱਖਣ ਲਈ ਉਤਸ਼ਾਹਿਤ ਕਰਦੇ ਹਾਂ।
ਮੁਸਲਿਮ ਭਾਈਚਾਰੇ ਬਾਰੇ ਚਿੰਤਾਵਾਂ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨਾਲ ਚਰਚਾ ਵਿਚ ਸੀ.ਏ.ਏ. (ਨਾਗਰਿਕਤਾ ਸੋਧ ਐਕਟ) ਦੇ ਬਾਰੇ ਮੁਸਲਿਮ ਭਾਈਚਾਰੇ ਦੀਆਂ ਚਿੰਤਾਵਾਂ ਸਨ। ਇਸ ਦੇ ਨਾਲ ਹੀ ਇਹ ਦੋਸ਼ ਲਗਾਇਆ ਗਿਆ ਕਿ ਮੁਸਲਿਮਾਂ ਨੇ ਕੋਰੋਨਾ ਵਾਇਰਸ ਫੈਲਾਇਆ ਹੈ।ਵਿਦੇਸ਼ ਵਿਭਾਗ ਦੇ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਦੇ ਦਫਤਰ ਦੇ ਸੀਨੀਅਰ ਅਧਿਕਾਰੀ ਨਡੇਲ ਨੇ ਕਿਹਾ ਕਿ ਅਮਰੀਕਾ ਭਾਰਤ ਸਰਕਾਰ ਨੂੰ ਧਾਰਮਿਕ ਭਾਈਚਾਰਿਆਂ ਨਾਲ ਸੰਪਰਕ ਰਕਨ ਦੀ ਸਲਾਹ ਦਿੰਦਾ ਹੈ। ਨਾਲ ਹੀ ਭਾਰਤ ਨੂੰ ਅੱਲਗ-ਥੱਲਗ ਪੈਣ ਵਾਲੇ ਕਾਨੂੰਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖਬਰ- ਰਾਜਨੀਤਕ ਅਤੇ ਧਾਰਮਿਕ ਪ੍ਰੋਗਰਾਮ ਹਨ ਭਾਰਤ 'ਚ ਵੱਧਦੇ ਕੋਰੋਨਾ ਮਾਮਲਿਆਂ ਦਾ ਕਾਰਨ : WHO
ਅਧਿਕਾਰੀ ਨੇ ਕਿਹਾ,''ਜਦੋਂ ਕਾਨੂੰਨ ਪਾਸ ਕੀਤੇ ਜਾਂਦੇ ਹਨ, ਜਦੋਂ ਪਹਿਲ ਕੀਤੀ ਜਾਂਦੀ ਹੈ, ਜੋ ਇਹਨਾਂ ਭਾਈਚਾਰਿਆਂ ਨਾਲ ਪ੍ਰਭਾਵੀ ਸਲਾਹ ਦੇ ਬਿਨਾਂ ਕੀਤੇ ਜਾਂਦੇ ਹਨ ਤਾਂ ਇਹ ਸਮੇਂ ਦੇ ਨਾਲ ਵੱਖਵਾਦ ਦੀ ਭਾਵਨਾ ਪੈਦਾ ਕਰਦਾ ਹੈ। ਸਭ ਤੋਂ ਚੰਗਾ ਤਰੀਕਾ ਹੈ ਕਿ ਸਰਕਾਰ ਧਾਰਮਿਕ ਭਾਈਚਾਰੇ ਦੇ ਨਾਲ ਸਿਵਲ ਸੋਸਾਇਟੀ ਦੇ ਨਾਲ ਸਿੱਧੇ ਗੱਲਬਾਤ ਵਿਚ ਸ਼ਾਮਲ ਹੋਵੇ।'' ਰਿਪੋਰਟ ਜਾਰੀ ਕਰਦਿਆਂ ਰਾਜ ਸਕੱਤਰ ਐਂਟਨੀ ਬਲਿੰਕਨ ਨੇ ਕਿਹਾ,''ਦੁਨੀਆ ਲਈ ਸਾਡਾ ਵਾਅਦਾ ਹੈ ਕਿ ਬਾਈਡੇਨ-ਹੈਰਿਸ ਪ੍ਰਸ਼ਾਸਨ ਦੁਨੀਆ ਭਰ ਵਿਚ ਧਾਰਮਿਕ ਆਜ਼ਾਦੀ ਦੀ ਰੱਖਿਆ ਕਰੇਗਾ। ਅਸੀਂ ਇਸ ਮੁੱਦੇ 'ਤੇ ਅਮਰੀਕਾ ਦੀ ਲੰਬੇ ਸਮੇਂ ਤੱਕ ਅਗਵਾਈ ਨੂੰ ਬਣਾਈ ਰੱਖਾਂਗੇ।''
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੂੰ ਮਿਲੀਆਂ ਮੋਡਰਨਾ ਕੋਵਿਡ ਵੈਕਸੀਨ ਦੀਆਂ 25 ਮਿਲੀਅਨ ਖੁਰਾਕਾਂ
ਧਾਰਮਿਕ ਤੌਰ 'ਤੇ ਪ੍ਰੇਰਿਤ ਹਮਲਿਆਂ 'ਚ 53 ਵਿਅਕਤੀਆਂ ਦੀ ਮੌਤ
ਉਹਨਾਂ ਨੇ ਸਵੀਕਾਰ ਕੀਤਾ ਕਿ ਮੁਸਲਿਮ ਵਿਰੋਧੀ ਨਫਰਤ ਹਾਲੇ ਵੀ ਕਈ ਦੇਸ਼ਾਂ ਵਿਚ ਵਿਆਪਕ ਹੈ ਅਤੇ ਇਹ ਅਮਰੀਕਾ ਲਈ ਵੀ ਇਕ ਗੰਭੀਰ ਸਮੱਸਿਆ ਹੈ। ਫਰਵਰੀ 2020 ਵਿਚ ਸੀ.ਏ.ਏ. ਖ਼ਿਲਾਫ਼ ਜਿਹੜੀਆਂ ਘਟਨਾਵਾਂ ਦੀ ਸੂਚੀ ਸੀ ਉਸ ਵਿਚ ਇਹ ਕਿਹਾ ਗਿਆ ਸੀ ਕਿ ਪ੍ਰਦਰਸ਼ਨਕਾਰੀਆਂ 'ਤੇ ਜਵਾਬੀ ਹਮਲਾ ਕਰਨ ਦੇ ਬਾਅਦ ਨਵੀਂ ਦਿੱਲੀ ਵਿਚ ਪ੍ਰਦਰਸ਼ਨ ਹਿੰਸਕ ਹੋ ਗਿਆ। ਰਿਪੋਰਟਾਂ ਮੁਤਾਬਕ ਧਾਰਮਿਕ ਤੌਰ 'ਤੇ ਪ੍ਰੇਰਿਤ ਹਮਲਿਆਂ ਵਿਚ 53 ਵਿਅਕਤੀਆਂ ਦੀ ਮੌਤ ਹੋਈ, ਜਿਹਨਾਂ ਵਿਚੋਂ ਜ਼ਿਆਦਾਤਰ ਮੁਸਲਿਮ ਅਤੇ ਦੋ ਸੁਰੱਖਿਆ ਅਧਿਕਾਰੀ ਸ਼ਾਮਲ ਸਨ। ਇਕ ਹੋਰ ਘਟਨਾ ਦਾ ਵੀ ਜ਼ਿਕਰ ਹੈ ਜੋ ਪਿਛਲੇ ਸਾਲ ਨਵੀਂ ਦਿੱਲੀ ਵਿਚ ਇਸਲਾਮਿਕ ਤਬਲੀਗੀ ਜਮਾਤ ਸੰਗਠਨ ਦੇ ਸੰਮੇਲਨ ਦੇ ਬਾਰੇ ਵਿਚ ਹੈ, ਜਿਸ ਦੀ ਰਿਪਰਟ ਵਿਚ ਕਿਹਾ ਗਿਆ ਹੈ ਕਿ ਸਰਕਾਰ ਅਤੇ ਮੀਡੀਆ ਨੇ ਸ਼ੁਰੂ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਲਈ ਇਹਨਾਂ ਨੂੰ ਦੋਸ਼ੀ ਠਹਿਰਾਇਆ ਸੀ।
ਆਸਟ੍ਰੇਲੀਆ ਨੂੰ ਮਿਲੀਆਂ ਮੋਡਰਨਾ ਕੋਵਿਡ ਵੈਕਸੀਨ ਦੀਆਂ 25 ਮਿਲੀਅਨ ਖੁਰਾਕਾਂ
NEXT STORY