ਇੰਟਰਨੈਸ਼ਨਲ ਡੈਸਕ : ਬੀਤੇ ਦਿਨਾਂ ਤੋਂ ਲਾਪਤਾ ਪੋਲਿਸ਼ ਔਰਤ ਅਨਾਸਤਾਸੀਆ ਰੁਬਿੰਸਕਾ ਦੀ ਨਗਨ ਹਾਲਤ ’ਚ ਇਕ ਬੈਗ ’ਚ ਲੁਕੋ ਕੇ ਅਤੇ ਟਾਹਣੀਆਂ ਨਾਲ ਢਕੀ ਹੋਈ ਲਾਸ਼ ਮਿਲੀ ਹੈ। ਅਨਾਸਤਾਸੀਆ ਰੁਬਿੰਸਕਾ ਦੀ ਮੌਤ ਦੇ ਦੋਸ਼ ’ਚ ਗ੍ਰੀਕ ਪੁਲਸ ਨੇ ਪਾਕਿਸਤਾਨੀ ਤੇ ਬੰਗਲਾਦੇਸ਼ੀ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ 27 ਸਾਲਾ ਇਸ ਕੁੜੀ ਨਾਲ ਨਸ਼ੇ ਪਦਾਰਥਾਂ ਦਾ ਸੇਵਨ ਕਰਨ ਅਤੇ ਜਬਰ-ਜ਼ਿਨਾਹ ਕਰਨ ਦੀ ਗੱਲ ਕਬੂਲੀ ਹੈ।
ਜ਼ਿਕਰਯੋਗ ਹੈ ਕਿ 5 ਬੰਗਲਾਦੇਸ਼ੀ ਪ੍ਰਵਾਸੀਆਂ ਦੇ ਸਮੂਹ ਨੂੰ ਗ੍ਰੀਸ ਦੇ ਕੋਸ ਆਈਲੈਂਡ ’ਚ ਇਸ 27 ਸਾਲਾ ਪੋਲਿਸ਼ ਔਰਤ ਦੇ ਲਾਪਤਾ ਹੋਣ ਲਈ ਹਿਰਾਸਤ ’ਚ ਲਿਆ ਸੀ। ਇਸ ਦੌਰਾਨ ਇਕ ਪ੍ਰਵਾਸੀ ਵਿਅਕਤੀ ਨੇ ਮੰਨਿਆ ਸੀ ਕਿ ਔਰਤ ਨੂੰ ਆਪਣੇ ਘਰ ਲਿਜਾਣ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਨਸ਼ੇ ਵਾਲਾ ਪਦਾਰਥ ਪਿਲਾ ਕੇ ਬਲਾਤਕਾਰ ਕੀਤਾ।
ਬੋਰਿਸ ਜਾਨਸਨ ਨੂੰ ਨਿਸ਼ਾਨਾ ਬਣਾਉਣ ਵਾਲੀ ਰਿਪੋਰਟ ਦਾ ਸਮਰਥਨ ਕਰ ਸਕਦੇ ਹਨ ਯੂਕੇ ਦੇ ਸੰਸਦ ਮੈਂਬਰ
NEXT STORY