ਇੰਟਰਨੈਸ਼ਨ ਡੈਸਕ: ਸੋਸ਼ਲ ਮੀਡੀਆ ਅੱਜਕੱਲ੍ਹ ਇੱਕ ਅਜਿਹਾ ਮਾਧਿਅਮ ਬਣ ਗਿਆ ਹੈ ਜਿੱਥੇ ਅਸਲੀ ਅਤੇ ਨਕਲੀ ਵਿੱਚ ਫਰਕ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਕਈ ਵਾਰ ਲੋਕ ਜਾਅਲੀ ਖ਼ਬਰਾਂ ਦੇ ਪ੍ਰਭਾਵ ਹੇਠ ਆਪਣੀ ਸਿਹਤ ਨਾਲ ਖਿਲਵਾੜ ਕਰ ਬੈਠਦੇ ਹਨ। ਦਰਅਸਲ ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਘਰੇਲੂ ਨੁਸਖੇ ਦੱਸੇ ਜਾਂਦੇ ਹਨ ਪਰ ਇਹ ਹਮੇਸ਼ਾ ਸੱਚ ਨਹੀਂ ਹੁੰਦੇ। ਬਿਨਾਂ ਲੋੜੀਂਦੀ ਜਾਣਕਾਰੀ ਦੇ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਭਿਆਨਕ ਬਿਮਾਰੀਆਂ ਹੋ ਵੀ ਸਕਦੀਆਂ ਹਨ। ਇਸੇ ਦੇ ਮੱਦੇਨਜ਼ਰ ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਸਾਰੇ ਨੁਖਖੇ ਪ੍ਰਮਾਣਿਤ ਨਹੀਂ ਹਨ। WHO ਨੇ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਕਿਹਾ ਗਿਆ ਸੀ ਕਿ ਲਸਣ ਨਾਲ ਕੋਰੋਨਾ ਨਹੀਂ ਹੁੰਦਾ, ਜਿਸ ਤੋਂ ਬਾਅਦ ਲੋਕ ਵੱਡੀ ਮਾਤਰਾ ਵਿੱਚ ਲਸਣ ਖਾਣ ਲੱਗੇ। ਜ਼ਿਆਦਾ ਲਸਣ ਖਾਣ ਨਾਲ ਸਰੀਰ 'ਚ ਗਰਮੀ ਵਧ ਗਈ। ਕਈਆਂ ਦੇ ਢਿੱਡ ਵਿੱਚ ਜਲਣ ਹੋਈ ਅਤੇ ਕਈਆਂ ਦੀ ਚਮੜੀ ਸੜ ਗਈ।
ਇਹ ਵੀ ਪੜ੍ਹੋ: ਜੰਗ ਦੇ ਵਿਚਕਾਰ ਜ਼ੇਲੇਂਸਕੀ ਨੇ ਰੱਖਿਆ ਮੰਤਰੀ ਓਲੇਕਸੀ ਨੂੰ ਕੀਤਾ ਬਰਖ਼ਾਸਤ, ਹੁਣ ਇਨ੍ਹਾਂ ਨੂੰ ਮਿਲੇਗੀ ਕਮਾਨ
ਲਾਗ ਫੈਲਦੀ ਹੈ
ਸੜਨ 'ਤੇ ਚਮੜੀ ਸੰਵੇਦਨਸ਼ੀਲ ਹੋ ਜਾਂਦੀ ਹੈ। ਅਜਿਹੇ 'ਚ ਕੁਝ ਲੋਕ ਸੜੇ 'ਤੇ ਮੱਖਣ ਲਗਾਉਂਦੇ ਹਨ। ਇਸ ਨਾਲ ਲਾਗ ਦਾ ਖ਼ਤਰਾ ਵੱਧ ਜਾਂਦਾ ਹੈ। ਬੈਕਟੀਰੀਆ ਆਲੇ-ਦੁਆਲੇ ਵੀ ਫੈਲ ਜਾਂਦੇ ਹਨ।
ਲੂਣ ਵਾਲੇ ਪਾਣੀ ਕਾਰਨ ਦਿਲ ਦਾ ਦੌਰਾ
ਜਦੋਂ ਦਿਲ ਦੇ ਮਰੀਜ਼ ਨੂੰ ਛਾਤੀ ਵਿਚ ਸਮੱਸਿਆ ਹੁੰਦੀ ਹੈ ਤਾਂ ਉਹ ਉਸ ਨੂੰ ਲੂਣ ਵਾਲੀਆਂ ਚੀਜ਼ਾਂ ਖੁਆਉਣ-ਪਿਆਉਣ ਲੱਗਦੇ ਹਨ। ਜ਼ਿਆਦਾ ਲੂਣ ਕਾਰਨ ਬੀਪੀ ਅਚਾਨਕ ਵਧ ਜਾਂਦਾ ਹੈ, ਜਿਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵਧ ਸਕਦਾ ਹੈ।
ਇਹ ਵੀ ਪੜ੍ਹੋ: ਕੈਸ਼ ਵੈਨ ਲੁੱਟਣ ਦੀ ਯੋਜਨਾ ਬਣਾ ਰਹੇ ਹਥਿਆਰਬੰਦਾਂ ਤੇ ਪੁਲਸ ਵਿਚਾਲੇ ਮੁਕਾਬਲਾ, 18 ਲੁਟੇਰੇ ਢੇਰ
ਬੈਕਟੀਰੀਆ ਵਧਦੇ ਹਨ
ਟੂਥਪੇਸਟ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਹੁੰਦੇ ਹਨ। ਇਨ੍ਹਾਂ ਨੂੰ ਮੁਹਾਸੇ 'ਤੇ ਲਗਾਉਣ ਨਾਲ ਬੈਕਟੀਰੀਆ ਹੋਰ ਵਧ ਜਾਂਦੇ ਹਨ, ਜਿਸ ਨਾਲ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਧਾਗੇ ਨਾਲ ਮਹੁਕਾ ਨਾ ਕੱਟੋ
ਸੋਸ਼ਲ ਮੀਡੀਆ 'ਤੇ ਦੇਖ ਕੇ ਲੋਕ ਧਾਗੇ, ਪਤਲੀ ਤਾਰ ਜਾਂ ਬਲੇਡ ਨਾਲ ਮਹੁਕੇ ਨੂੰ ਕੱਟਣਾ ਸ਼ੁਰੂ ਕਰ ਦਿੰਦੇ ਹਨ। ਇਸ ਨਾਲ ਜ਼ਖ਼ਮ ਹੋ ਜਾਂਦਾ ਹੈ। ਕੱਟਣ ਦੌਰਾਨ, ਧਾਗੇ ਜਾਂ ਤਾਰ ਵਿੱਚ ਮੌਜੂਦ ਬੈਕਟੀਰੀਆ ਚਮੜੀ ਦੇ ਅੰਦਰ ਪਹੁੰਚ ਜਾਂਦੇ ਹਨ।
ਇਹ ਵੀ ਪੜ੍ਹੋ: ਸਿੰਗਾਪੁਰ 'ਚ ਭਾਰਤੀ ਮੂਲ ਦੇ ਥਰਮਨ ਨੇ ਜਿੱਤੀ ਰਾਸ਼ਟਰਪਤੀ ਚੋਣ, PM ਮੋਦੀ ਨੇ ਦਿੱਤੀ ਵਧਾਈ
ਜ਼ਖ਼ਮ 'ਤੇ ਕੱਪੜਾ ਨਾ ਬੰਨ੍ਹੋ
ਜ਼ਖ਼ਮ 'ਤੇ ਮੋਟਾ ਕੱਪੜਾ ਬੰਨ੍ਹਣ ਨਾਲ ਵੀ ਇਨਫੈਕਸ਼ਨ ਵਧ ਸਕਦੀ ਹੈ। ਇਸ ਕਾਰਨ ਜ਼ਖ਼ਮ ਨੂੰ ਹਵਾ ਨਹੀਂ ਮਿਲਦੀ, ਜਿਸ ਕਾਰਨ ਜ਼ਖ਼ਮ ਵਿਚ ਬੈਕਟੀਰੀਆ ਵਧਣ ਲੱਗਦੇ ਹਨ ਅਤੇ ਜ਼ਖ਼ਮ ਨੂੰ ਠੀਕ ਹੋਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ।
ਪੀਲੀਆ ਵਿੱਚ ਚੂਨੇ ਦਾ ਪਾਣੀ
ਪੀਲੀਆ ਹੋਣ 'ਤੇ ਕੁਝ ਲੋਕ ਮਰੀਜ਼ ਨੂੰ ਚੂਨੇ ਦਾ ਪਾਣੀ ਪਿਲਾਉਣ ਲੱਗਦੇ ਹਨ। ਇਸ ਨਾਲ ਪੀਲੀਆ ਠੀਕ ਨਹੀਂ ਹੁੰਦਾ, ਇਸ ਦੇ ਉਲਟ ਇਸ ਵਿਚ ਮੌਜੂਦ ਰਸਾਇਣਾਂ ਕਾਰਨ ਵਿਅਕਤੀ ਜ਼ਿਆਦਾ ਬਿਮਾਰ ਹੋ ਜਾਂਦਾ ਹੈ।
ਇਹ ਵੀ ਪੜ੍ਹੋ: ਥਰਮਨ ਵਿਸ਼ਵ ਰਾਜਨੀਤੀ 'ਚ ਦਬਦਬਾ ਕਾਇਮ ਕਰਨ ਵਾਲੇ ਭਾਰਤੀ ਮੂਲ ਦੇ ਨੇਤਾਵਾਂ ਦੀ ਸੂਚੀ 'ਚ ਹੋਏ ਸ਼ਾਮਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਜੰਗ ਦੇ ਵਿਚਕਾਰ ਜ਼ੇਲੇਂਸਕੀ ਨੇ ਰੱਖਿਆ ਮੰਤਰੀ ਓਲੇਕਸੀ ਨੂੰ ਕੀਤਾ ਬਰਖ਼ਾਸਤ, ਹੁਣ ਇਨ੍ਹਾਂ ਨੂੰ ਮਿਲੇਗੀ ਕਮਾਨ
NEXT STORY