ਮਨੀਲਾ— ਫਿਲਪੀਨਜ਼ 'ਚ 'ਕਾਮੂਰੀ' ਤੂਫਾਨ ਕਾਰਨ ਹੁਣ ਤਕ 13 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਇਕ ਰਿਪੋਰਟ ਮੁਤਾਬਕ ਲਗਭਗ 3,45,000 ਲੋਕਾਂ ਨੂੰ ਸ਼ੈਲਟਰ ਕੇਂਦਰਾਂ 'ਚ ਰਹਿਣਾ ਪੈ ਰਿਹਾ ਹੈ। ਬੁੱਧਵਾਰ ਨੂੰ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਲਗਭਗ 13 ਲੋਕਾਂ ਦੀ ਜਾਨ ਜਾ ਚੁੱਕੀ ਹੈ। ਖਤਰੇ ਨੂੰ ਦੇਖਦੇ ਹੋਏ ਮਨੀਲਾ 'ਚ ਕੌਂਮਾਂਤਰੀ ਹਵਾਈ ਅੱਡੇ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।

ਹਜ਼ਾਰਾਂ ਘਰ ਤੂਫਾਨ ਦੀ ਲਪੇਟ 'ਚ ਆ ਕੇ ਢਹਿ-ਢੇਰੀ ਹੋ ਗਏ ਹਨ। ਬਹੁਤ ਸਾਰੇ ਘਰਾਂ ਦੀਆਂ ਛੱਤਾਂ ਤੇਜ਼ ਹਨ੍ਹੇਰੀ 'ਚ ਉੱਡ ਗਈਆਂ ਤੇ ਕਈ ਖੰਭੇ ਤੇ ਦਰੱਖਤ ਰਸਤਿਆਂ 'ਚ ਡਿੱਗ ਗਏ, ਜਿਸ ਕਾਰਨ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ।

ਸਥਾਨਕ ਮੀਡੀਆ ਮੁਤਾਬਕ 5 ਲੋਕਾਂ ਦੀ ਮੌਤ ਬਾਇਕੋਲ ਖੇਤਰ 'ਚ ਹੋਈ ਤੇ ਹੋਰ 5 ਵਿਅਕਤੀਆਂ ਦੀ ਮੌਤ ਦਰੱਖਤਾਂ ਹੇਠਾਂ ਆਉਣ ਕਾਰਨ ਦੱਖਣੀ ਮਨੀਲਾ 'ਚ ਹੋਈ।

ਬਾਕੀ ਤਿੰਨ ਵਿਅਕਤੀਆਂ ਦੀ ਮੌਤ ਉੱਤਰੀ ਅਤੇ ਸੈਂਟਰਲ ਫਿਲਪੀਨਜ਼ 'ਚ ਹੋਈ। ਤੂਫਾਨ ਕਾਰਨ ਭਾਰੀ ਨੁਕਸਾਨ ਹੋਇਆ ਹੈ ਪਰ ਅਜੇ ਇਹ ਨਹੀਂ ਪਤਾ ਲੱਗਾ ਕਿ ਦੇਸ਼ ਨੂੰ ਕਿੰਨਾ ਕੁ ਨੁਕਸਾਨ ਪੁੱਜਾ ਹੈ। ਤੂਫਾਨ ਕਾਰਨ ਦੱਖਣੀ ਪੂਰਬੀ ਏਸ਼ੀਆਈ ਖੇਡਾਂ ਦੀਆਂ ਕੁੱਝ ਪ੍ਰਤੀਯੋਗਤਾਵਾਂ ਨਹੀਂ ਹੋ ਸਕੀਆਂ।

ਇਕ ਰਿਪੋਰਟ ਮੁਤਾਬਕ ਫਿਲਪੀਨਜ਼ 'ਚ ਹਰ ਸਾਲ ਲਗਭਗ 20 ਵਾਰ ਤੂਫਾਨ ਦਸਤਕ ਦਿੰਦੇ ਹਨ।
ਭਾਰਤ ਨਾਲ ਵਪਾਰ ਰੱਦ ਹੋਣ ਕਾਰਨ ਵਧੀ ਪਾਕਿਸਤਾਨ ਵਿਚ ਮਹਿੰਗਾਈ: ਪਾਕਿ ਮੰਤਰੀ
NEXT STORY