ਦੁਬਈ : ਦੁਬਈ ਦੇ ਇਕ ਅਪਾਰਟਮੈਂਟ ਦੀ ਬਾਲਕੋਨੀ ਵਿਚ ਬਿਨਾਂ ਕੱਪੜਿਆਂ ਦੇ ਫੜੀ ਗਈਆਂ ਗਈਆਂ 40 ਕੁੜੀਆਂ ਦੇ ਬਾਰੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਇਹ ਕੁੜੀਆਂ ਇਸਲਾਮਿਕ ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਪੋਰਨ ਵੈਬਸਾਈਟ ਲਈ ਸ਼ੂਟਿੰਗ ਕਰ ਰਹੀਆਂ ਸਨ। ਉਨ੍ਹਾਂ ਨਾਲ ਇਕ ਰੂਸੀ ਫੋਟੋਗ੍ਰਾਫਰ ਵੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਅਸ਼ਲੀਲ ਵੀਡੀਓ ਤਿਆਰ ਕਰ ਰਹੇ ਸਨ। ਇਸ ਦੀ ਵੀਡੀਓ ਵਾਇਰਲ ਹੋਣ ਮਗਰੋਂ ਕੁੜੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਨੂੰ ਯੂਕ੍ਰੇਨ ਡਿਪੋਰਟ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਇਮਰਾਨ ਖ਼ਾਨ ਨੂੰ ਨਹੀਂ ਹੈ ਗ਼ਰੀਬਾਂ ਦੀ ਪ੍ਰਵਾਹ, ਕੋਰੋਨਾ ਵੈਕਸੀਨ ਦੀ ਬਜਾਏ ਖ਼ਰੀਦ ਰਹੇ ਨੇ VVIP ਏਅਰਕ੍ਰਾਫਟ
ਦੁਬਈ ਦੇ ਅਟਾਰਨੀ ਜਨਰਲ ਇਸਾਮ ਇੱਸਾ ਨੇ ਐਲਾਨ ਕੀਤਾ ਹੈ ਕਿ ਇਨ੍ਹਾਂ ਕੁੜੀਆਂ ਨੂੰ ਹੁਣ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਜਾਏਗਾ। ਯੂਕ੍ਰੇਨ ਅਤੇ ਰੂਸ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਨਾਗਰਿਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪੇਂਟ ਹਾਊਸ ਵਿਚ ਇਜ਼ਰਾਇਲ ਦੀ ਇਕ ਪੋਰਟ ਵੈਬਸਾਈਟ ਲਈ ਸ਼ੂਟਿੰਗ ਚੱਲ ਰਹੀ ਸੀ। ਇਹ ਵੈਬਸਾਈਟ ਅਮਰੀਕਾ ਦੀ ਇਕ ਐਡਲਟ ਵੈਬਸਾਈਟ ’ਤੇ ਆਧਾਰਿਤ ਹੈ। ਇਸ ਦੌਰਾਨ ਕਈ ਕੁੜੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਝੂਠ ਬੋਲ ਕੇ ਇਸ ਫੋਟੋਸ਼ੂਟ ਲਈ ਲਿਆਇਆ ਗਿਆ ਸੀ।
ਇਹ ਵੀ ਪੜ੍ਹੋ : ਕੋਸੋਵੋ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਰਾਸ਼ਟਰਪਤੀ ਨੇ ਸੰਭਾਲਿਆ ਅਹੁਦਾ
ਇਨ੍ਹਾਂ ਕੁੜੀਆਂ ਨੂੰ ਬਿਨਾਂ ਕੱਪੜਿਆਂ ਦੇ ਪੇਂਟ ਹਾਊਸ ਦੀ ਬਾਲਕੋਨੀ ਵਿਚ ਸਟੰਟ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਸ਼ਹਿਰ ਦੇ ਮਰੀਨਾ ਇਲਾਕੇ ਵਿਚ ਇਹ ਕੁੜੀਆ ਬਾਲਕੋਨੀ ਵਿਚ ਸਟੰਟ ਕਰ ਰਹੀਆਂ ਸਨ ਤਾਂ ਇਸ ਦੌਰਾਨ ਗੁਆਂਢ ਦੇ ਕਿਸੇ ਸ਼ਖ਼ਸ ਨੇ ਕੁੜੀਆਂ ਦੀ ਵੀਡੀਓ ਬਣਾ ਲਈ। ਇਸ ਘਟਨਾ ਵਿਚ ਕਰੀਬ 12 ਕੁੜੀਆਂ ਸ਼ਾਮਲ ਸਨ ਅਤੇ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲਸ ਨੇ ਕਿਹਾ ਕਿ ਕੁੜੀਆਂ ਦੇ ਇਸ ਸਮੂਹ ਦਾ ਵਤੀਰਾ ‘ਅਸਵੀਕਾਰ ਯੋਗ’ ਸੀ ਅਤੇ ਇਹ ਸੰਯੁਕਤ ਅਰਬ ਅਮੀਰਾਤ ਦੇ ਮੁੱਲਾਂ ਅਤੇ ਨੈਤਿਕਤਾ ਨੂੰ ਨਹੀਂ ਦਰਸਾਉਂਦਾ ਹੈ। ਦੁਬਈ ਦੇ ਕਾਨੂੰਨ ਮੁਤਾਬਕ ਜਿਨ੍ਹਾਂ ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਨੂੰ 6 ਮਹੀਨੇ ਤੱਕ ਦੀ ਜੇਲ ਅਤੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪਾਕਿ ’ਚ ਇਕ ਹੋਰ ਹਿੰਦੂ ਲੜਕੀ ਨੂੰ ਅਗਵਾ ਕਰ ਕੇ ਕੀਤਾ ਧਰਮ ਪਰਿਵਰਤਣ
ਇਹੀ ਨਹੀਂ ਜੇਕਰ ਕੋਈ ਇਸ ਨਿਊਡ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕਰਦਾ ਹੈ ਤਾਂ ਉਸ ਨੂੰ ਵੀ ਕਾਨੂੰਨ ਦੀ ਲਪੇਟ ਵਿਚ ਫਸਨਾ ਪੈ ਸਕਦਾ ਹੈ। ਯੂ.ਏ.ਈ. ਦੇ ਕਾਨੂੰਨ ਮੁਤਾਬਕ ਅਸ਼ਲੀਲ ਸਮੱਗਰੀ ਨੂੰ ਸਾਂਝਾ ਕਰਨਾ ਸਜ਼ਾ ਦੇਣ ਯੋਗ ਅਪਰਾਧ ਹੈ। ਦੁਬਈ ਦੀ ਪੁਲਸ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਗ੍ਰਿਫ਼ਾਰ ਕੀਤੀਆਂ ਗਈਆਂ ਕੂੜੀਆਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਕੁੜੀਆਂ ਨੂੰ ਗ੍ਰਿਫ਼ਤਾਰ ਕਰਕੇ ਅੱਗੇ ਦੀ ਕਾਰਵਾਈ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਕੀ ਤੁਸੀਂ ਜਾਣਦੇ ਹੋ ਵਿਰਾਟ ਕੋਹਲੀ ਦੀ ਘੜੀ ਦੀ ਕੀਮਤ? ਪਾਣੀ ਦਾ ਖ਼ਰਚ ਕਰ ਦੇਵੇਗਾ ਹੈਰਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਇਟਲੀ ਦੇ ਰਾਸ਼ਟਰਪਤੀ ਨੇ ਲਗਵਾਇਆ ਕੋਰੋਨਾ ਵਾਇਰਸ ਦੀ ਦੂਸਰੀ ਖੁਰਾਕ ਦਾ ਟੀਕਾ
NEXT STORY