ਕਾਬੁਲ— ਅਫਗਾਨਿਸਤਾਨ 'ਚ ਸ਼ਨੀਵਾਰ ਨੂੰ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਹੋਣ ਜਾ ਰਹੀ ਹੈ, ਹਾਲਾਂਕਿ ਤਾਲਿਬਾਨ ਨੇ ਪਹਿਲਾਂ ਹੀ ਪੋਲਿੰਗ ਸਟੇਸ਼ਨ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ। ਅਮਰੀਕਾ ਦੀ ਅਗਵਾਈ 'ਚ ਸੁਰੱਖਿਆ ਫੌਜ ਨੇ ਬੀਤੇ ਹਫਤਿਆਂ 'ਚ ਕਈ ਜ਼ਮੀਨੀ ਤੇ ਹਵਾਈ ਹਮਲਿਆਂ ਨੂੰ ਅਸਫਲ ਕੀਤਾ ਹੈ। ਅਫਗਾਨਿਸਤਾਨ 'ਚ ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ ਦੇ ਪੰਜ ਵਜੇ ਤਕ ਜਾਰੀ ਰਹੇਗੀ।
ਚੋਣ ਨਤੀਜੇ 19 ਅਕਤੂਬਰ ਨੂੰ ਆਉਣ ਦੀ ਸੰਭਾਵਨਾ ਹੈ। ਚੋਣਾਂ 'ਚ ਉੱਤਰੇ ਉਮੀਦਵਾਰ ਨੂੰ ਜਿੱਤਣ ਲਈ 50 ਫੀਸਦੀ ਵੋਟਾਂ ਲੈਣੀਆਂ ਜ਼ਰੂਰੀ ਹਨ। ਕਿਸੇ ਵੀ ਉਮੀਦਵਾਰ ਨੂੰ 50 ਫੀਸਦੀ ਵੋਟਾਂ ਨਾ ਮਿਲਣ ਦੀ ਸਥਿਤੀ 'ਚ ਦੋ ਉਮੀਦਵਾਰਾਂ ਵਿਚਕਾਰ ਦੂਜੇ ਦੌਰ ਦੀਆਂ ਚੋਣਾਂ ਨਵੰਬਰ 'ਚ ਕਰਾਈਆਂ ਜਾਣਗੀਆਂ। 2001 'ਚ ਅਫਗਾਨਿਸਤਾਨ 'ਚ ਤਾਲਿਬਾਨ ਦੇ ਖਾਤਮੇ ਦੇ ਬਾਅਦ ਤੋਂ ਇੱਥੇ ਚੌਥੀ ਵਾਰ ਚੋਣਾਂ ਹੋ ਰਹੀਆਂ ਹਨ। ਇੱਥੇ 33 ਸੂਬਿਆਂ 'ਚ 5373 ਪੋਲਿੰਗ ਕੇਂਦਰ ਬਣਾਏ ਗਏ ਹਨ ਤੇ ਇਕ ਲੱਖ ਚੋਣ ਕਰਮਚਾਰੀ ਵੋਟਿੰਗ ਕਰਵਾਉਣਗੇ।
ਅਫਗਾਨਿਸਤਾਨ ਦੀ ਆਬਾਦੀ ਸਾਢੇ ਤਿੰਨ ਕਰੋੜ ਹੈ, ਜਿਸ 'ਚੋਂ 95 ਲੱਖ ਤੋਂ ਜ਼ਿਆਦਾ ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰਨਗੇ। ਇਨ੍ਹਾਂ ਚੋਣਾਂ 'ਚ ਅਸ਼ਰਫ ਗਨੀ ਸਮੇਤ 15 ਉਮੀਦਵਾਰ ਮੈਦਾਨ 'ਚ ਆਪਣੀ ਕਿਸਮਤ ਅਜਮਾ ਰਹੇ ਹਨ। ਅਸ਼ਰਫ ਗਨੀ ਦੂਜੀ ਵਾਰ ਰਾਸ਼ਟਰਪਤੀ ਬਣਨਾ ਚਾਹੁੰਦੇ ਹਨ। ਤਾਲਿਬਾਨ ਨੇ ਵੋਟਾਂ ਨਾ ਪਾਉਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਚੋਣ ਪ੍ਰਚਾਰ ਦੌਰਾਨ ਅਫਗਾਨਿਸਤਾਨ 'ਚ ਕਈ ਧਮਾਕੇ ਹੋਏ ਸਨ, ਜਿਸ 'ਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ।
ਮੋਦੀ ਨੇ ਬੰਗਲਾਦੇਸ਼, ਭੂਟਾਨ, ਯੂਨਾਨ ਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀਆਂ ਨਾਲ ਕੀਤੀ ਦੋ-ਪੱਖੀ ਵਾਰਤਾ
NEXT STORY