ਵੈੱਬ ਡੈਸਕ : ਅਰਬਪਤੀ ਐਲੋਨ ਮਸਕ ਨੇ ਯੂਕੇ ਦੇ ਪ੍ਰਧਾਨ ਮੰਤਰੀ ਸਰ ਕੀਅਰ ਸਟਾਰਮਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਦਿੱਤੀ ਹੈ। ਐਲੋਨ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਵਿੱਚ "National Embarrassment" ਦੱਸਿਆ ਹੈ। ਇਹ ਟਿੱਪਣੀਆਂ 2008 ਤੋਂ 2013 ਤੱਕ ਪਬਲਿਕ ਪ੍ਰੋਸੀਕਿਊਸ਼ਨਜ਼ (ਡੀਪੀਪੀ) ਦੇ ਡਾਇਰੈਕਟਰ ਦੇ ਤੌਰ 'ਤੇ ਆਪਣੇ ਸਮੇਂ ਦੌਰਾਨ ਸਟਾਰਮਰ ਦੁਆਰਾ ਤਿਆਰ ਕੀਤੇ ਗਰੋਹਾਂ ਨਾਲ ਨਜਿੱਠਣ ਬਾਰੇ ਮਸਕ ਦੁਆਰਾ ਵਾਰ-ਵਾਰ ਕੀਤੀ ਗਈ ਆਲੋਚਨਾ ਤੋਂ ਬਾਅਦ ਆਈਆਂ ਹਨ।
ਲਗਾਤਾਰ ਕੀਤੀਆਂ ਪੋਸਟਾਂ 'ਚ ਮਸਕ ਨੇ ਸਟਾਰਮਰ 'ਤੇ 'ਜਬਰ ਜਨਾਹ ਗਰੋਹ' ਨੂੰ ਨਿਆਂ ਦੇ ਕਟਹਿਰੇ 'ਚ ਲਿਆਉਣ 'ਚ ਅਸਫਲ ਰਹਿਣ ਦਾ ਦੋਸ਼ ਲਗਾਇਆ। ਖਾਸ ਤੌਰ 'ਤੇ ਪਾਕਿਸਤਾਨੀ-ਮੁਸਲਿਮ ਗਰੂਮਿੰਗ ਗੈਂਗਾਂ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਨੇ ਯੋਜਨਾਬੱਧ ਢੰਗ ਨਾਲ ਨੌਜਵਾਨ ਲੜਕੀਆਂ ਦਾ ਸ਼ੋਸ਼ਣ ਕੀਤਾ ਸੀ। ਮਸਕ ਦੀਆਂ ਟਿੱਪਣੀਆਂ ਨੇ ਲੋਕਾਂ ਦਾ ਧਿਆਨ ਇਸ ਮਸਲੇ ਵੱਲ ਖਿੱਚਿਆ ਹੈ। ਹਾਲਾਂਕਿ ਸਿਹਤ ਸਕੱਤਰ ਵੇਸ ਸਟ੍ਰੀਟਿੰਗ ਨੇ ਮਸਕ ਦੀ ਆਲੋਚਨਾ ਨੂੰ "ਗਲਤੀ ਤੇ ਨਿਸ਼ਚਤ ਤੌਰ 'ਤੇ ਗਲਤ ਜਾਣਕਾਰੀ" ਕਿਹਾ।
ਇਸ ਤੋਂ ਇਲਾਵਾ ਐਲੋਨ ਮਸਕ ਨੇ ਇਕ ਹੋਰ ਟਵੀਟ ਕੀਤਾ ਜਿਸ ਵਿਚ ਉਸ ਨੇ ਲਿਖਿਆ ਕਿ ਸਟਾਰਮਰ ਨੂੰ ਜੇਲ੍ਹ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰੇਡੀਓ ਗਿਨੋਆ ਦੇ ਟਵੀਟ ਨੂੰ ਸ਼ੇਅਰ ਕੀਤਾ ਹੈ, ਜਿਸ ਵਿਚ ਐਲਿਸੀ, ਬੇਬੀ ਤੇ ਐਲਿਸ ਨੂੰ ਇਕ ਮੁਸਲਿਮ ਵਿਅਕਤੀ ਨੇ ਚਾਕੂ ਮਾਰ ਕੇ ਮਾਰ ਦਿੱਤਾ ਪਰ ਬ੍ਰਿਟਿਸ਼ ਪ੍ਰਧਾਨ ਮੰਤਰੀ ਲਈ ਇਹ ਸਿਰਫ ਇਸਲਾਮੋਫੋਬੀਆ ਦੀ ਪ੍ਰਾਬਲਮ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਹੋਰ ਲੜਕੀ ਦਾ ਜ਼ਿਕਰ ਕੀਤਾ ਜਿਸ ਦਾ ਕੁਝ ਪਾਕਿਸਤਾਨੀ ਵਿਅਕਤੀਆਂ ਵੱਲੋਂ ਜਬਰ ਜਨਾਹ ਕੀਤਾ ਗਿਆ। ਇੰਨਾਂ ਹੀ ਨਹੀਂ ਜਦੋਂ ਉਹ ਭੱਜ ਕੇ ਕਿਸੇ ਤੋਂ ਮਦਦ ਲੈਣ ਪਹੁੰਚੀ ਤਾਂ ਉਨ੍ਹਾਂ ਵੱਲੋਂ ਵੀ ਉਸ ਨਾਲ ਦਰਿੰਦਗੀ ਕੀਤੀ ਗਈ।
ਮਸਕ ਨੇ ਸਟਾਰਮਰ ਦੀ ਸਰਕਾਰ ਦੀ ਕਥਿਤ ਮਿਲੀਭੁਗਤ ਲਈ ਵੀ ਆਲੋਚਨਾ ਕੀਤੀ ਤੇ ਉਸਨੇ ਜੁਲਾਈ 2024 ਵਿੱਚ ਲੇਬਰ ਪਾਰਟੀ ਦੀ ਸ਼ਾਨਦਾਰ ਜਿੱਤ ਦੇ ਬਾਵਜੂਦ ਨਵੀਆਂ ਚੋਣਾਂ ਦੀ ਮੰਗ ਕੀਤੀ। ਇਸ ਸਭ ਵਿਚਾਲੇ ਪੋਲਸਟਰ ਲੂਕ ਟ੍ਰਾਇਲ ਸਮੇਤ ਆਲੋਚਕਾਂ ਨੇ ਦਲੀਲ ਦਿੱਤੀ ਹੈ ਕਿ ਬ੍ਰਿਟਿਸ਼ ਰਾਜਨੀਤੀ ਖਿਲਾਫ ਟਿੱਪਣੀਆਂ ਕਰਨ ਵਾਲੇ ਮਸਕ ਦਾ ਬ੍ਰਿਟਿਸ਼ ਸਿਆਸਤ ਵਿਚ ਕੋਈ ਹੋਲਡ ਨਹੀਂ ਹੈ।
ਐਲੋਨ ਮਸਕ ਨੇ ਔਰਤਾਂ ਅਤੇ ਲੜਕੀਆਂ ਵਿਰੁੱਧ ਹਿੰਸਾ ਦੀ ਰੋਕਥਾਮ ਲਈ ਮੰਤਰੀ ਜੇਸ ਫਿਲਿਪਸ 'ਤੇ ਵੀ ਹਮਲਾ ਕੀਤਾ ਤੇ ਇਹ ਸੁਝਾਅ ਦਿੱਤਾ ਕਿ ਉਹ ਓਲਡਹੈਮ ਸਕੈਂਡਲ ਦੀ ਰਾਸ਼ਟਰੀ ਜਾਂਚ ਦਾ ਵਿਰੋਧ ਕਰਨ ਲਈ "ਜੇਲ੍ਹ ਵਿੱਚ ਰਹਿਣ ਦੀ ਹੱਕਦਾਰ" ਹੈ। ਮਸਕ ਨੇ ਵਿਵਾਦਗ੍ਰਸਤ ਟੌਮੀ ਰੌਬਿਨਸਨ ਦਾ ਸਮਰਥਨ ਕੀਤਾ, ਜੋ ਵਰਤਮਾਨ ਸਮੇਂ ਅਦਾਲਤ ਦੀ ਉਲੰਘਣਾ ਲਈ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ। ਉਸਨੇ ਰੌਬਿਨਸਨ ਦਾ ਸਮਰਥਨ ਕੀਤਾ ਕੇ ਉਸ ਦੀ ਜੇਲ੍ਹ ਤੋਂ ਰਿਹਾਈ ਦੀ ਮੰਗ ਕੀਤੀ।
ਯੂਕੇ ਦੀ ਰਾਜਨੀਤੀ 'ਚ ਮਸਕ ਦੀ ਦਖਲ ਨੇ ਇੱਕ ਨਵਾਂ ਮੋੜ ਲਿਆ ਜਦੋਂ ਉਸਨੇ ਐਕਸ 'ਤੇ ਰਿਫਾਰਮ ਯੂਕੇ ਦੇ ਨੇਤਾ ਨਾਈਜੇਲ ਫਰੇਜ ਦੀ ਆਲੋਚਨਾ ਕੀਤੀ ਤੇ ਉਸਨੂੰ ਅਹੁਦਾ ਛੱਡਣ ਦੀ ਅਪੀਲ ਕੀਤੀ। ਮਸਕ ਨੇ ਕਿਹਾ, "ਫਰੇਜ ਜੋ ਲੈ ਰਿਹਾ ਹੈ ਉਸ ਮੁਤਾਬਕ ਕੰਮ ਨਹੀਂ ਕਰਦਾ" ਤੇ ਸੁਝਾਅ ਦਿੱਤਾ ਕਿ ਪਾਰਟੀ ਨੂੰ ਇੱਕ ਨਵੇਂ ਨੇਤਾ ਦੀ ਲੋੜ ਹੈ।
ਬ੍ਰਿਟਿਸ਼ ਰਾਜਨੀਤੀ ਵਿਚ ਮਸਕ ਦੀ ਵਧਦੀ ਸ਼ਮੂਲੀਅਤ ਨੇ ਵੱਡੀ ਬਹਿਸ ਛੇੜ ਦਿੱਤੀ ਹੈ। ਕੁਝ ਆਲੋਚਕਾਂ ਨੇ ਉਸ 'ਤੇ ਪੂਰੇ ਯੂਰਪ ਵਿਚ ਸੱਜੇ-ਪੱਖੀ ਅੰਦੋਲਨਾਂ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਹੈ।
ਐਲੋਨ ਮਸਕ ਦਾ ਸਰਵੇ
ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਟੈਸਲਾ ਫਾਊਂਡਰ ਤੇ ਅਰਬਪਤੀ ਐਲੋਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਇਕ ਸਰਵੇ ਸ਼ੁਰੂ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਸਿਰਲੇਖ ਦਿੱਤਾ ਕਿ ਅਮਰੀਕਾ ਨੂੰ ਬ੍ਰਿਟੇਨ ਦੇ ਲੋਕਾਂ ਨੂੰ ਉਨ੍ਹਾਂ ਦੀ ਅੱਤਿਆਚਾਰੀ ਸਰਕਾਰ ਤੋਂ ਆਜ਼ਾਦ ਕਰਵਾਉਣਾ ਚਾਹੀਦਾ ਹੈ। ਦੱਸ ਦਈਏ ਕਿ ਇਸ ਸਰਵੇ ਨੂੰ ਲੱਖਾਂ ਲੋਕਾਂ ਵੱਲੋਂ ਸਹੀ ਕਰਾ ਦਿੱਤਾ ਜਾ ਰਿਹਾ ਹੈ। ਇਸ ਸਰਵੇ 'ਤੇ ਖਬਰ ਲਿਖੇ ਜਾਣ ਤੱਕ ਤਕਰੀਬਨ ਛੇ ਲੱਖ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ। ਇਸ ਵਿਚੋਂ 62.5 ਫੀਸਦੀ ਨੇ ਇਸ ਦਾ ਸਮਰਥਨ ਕੀਤਾ ਕਿ ਅਮਰੀਕਾ ਨੂੰ ਬ੍ਰਿਟੇਨ ਦੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੂਸ ਨੇ ਪੂਰਬੀ ਯੂਕ੍ਰੇਨ ਦੇ ਇੱਕ ਹੋਰ ਸ਼ਹਿਰ 'ਤੇ ਕਬਜ਼ਾ ਕਰਨ ਦਾ ਕੀਤਾ ਦਾਅਵਾ
NEXT STORY