ਲੰਡਨ (ਭਾਸ਼ਾ): ਬ੍ਰਿਟੇਨ ਦੀ ਮਹਾਰਾਣੀ ਦੇ ਜਨਮਦਿਨ ਮੌਕੇ ’ਤੇ ਸਨਮਾਨਿਤ ਕੀਤੇ ਜਾਣ ਵਾਲੇ ਭਾਰਤੀ ਮੂਲ ਦੇ 40 ਤੋਂ ਵੱਧ ਪੇਸ਼ੇਵਰ ਅਤੇ ਭਾਈਚਾਰਕ ਕਾਰਕੁਨਾਂ ਦੀ ਸੂਚੀ ਵਿੱਚ ਉੱਘੇ ਲੇਖਕ ਸਲਮਾਨ ਰਸ਼ਦੀ ਦਾ ਨਾਮ ਸਿਖਰ ’ਤੇ ਹੈ। ਰਸ਼ਦੀ ਦਾ ਜਨਮ ਮੁੰਬਈ ਵਿੱਚ ਹੋਇਆ ਸੀ ਅਤੇ ਉਹਨਾਂ ਨੂੰ "ਮਿਡਨਾਈਟਸ ਚਿਲਡਰਨ" ਨਾਵਲ ਲਈ ਬੁਕਰ ਪੁਰਸਕਾਰ ਮਿਲਿਆ ਸੀ। ਸਾਹਿਤ ਜਗਤ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਲਈ ਉਨ੍ਹਾਂ ਨੂੰ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਵੱਲੋਂ 'ਕੰਪੇਨੀਅਨ ਆਫ਼ ਆਨਰ' ਨਾਲ ਸਨਮਾਨਿਤ ਕੀਤਾ ਜਾਵੇਗਾ।
ਕਿਸੇ ਵੀ ਸਮੇਂ ਇਹ ਪੁਰਸਕਾਰ ਇੱਕ ਵਾਰ ਵਿੱਚ 65 ਤੋਂ ਵੱਧ ਲੋਕਾਂ ਨੂੰ ਨਹੀਂ ਦਿੱਤਾ ਜਾਂਦਾ। ਬ੍ਰਿਟੇਨ 'ਚ ਮਹਾਰਾਣੀ ਐਲਿਜ਼ਾਬੈਥ II ਦੇ 70 ਸਾਲ ਪੂਰੇ ਹੋਣ ਦੀ ਯਾਦ 'ਚ ਬੁੱਧਵਾਰ ਰਾਤ ਨੂੰ ਇਹ ਸੂਚੀ ਜਾਰੀ ਕੀਤੀ ਗਈ। ਰਸ਼ਦੀ (74) ਜਿਹਨਾਂ ਨੇ ਤੀਹ ਸਾਲ ਤੋਂ ਵੱਧ ਸਮਾਂ ਪਹਿਲਾਂ ਆਪਣੇ ਵਿਵਾਦਪੂਰਨ ਨਾਵਲ "ਦਿ ਸ਼ੈਟੇਨਿਕ ਵਰਸਿਜ਼" ਲਈ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਮੇਨੀ ਦਾ ਫਤਵਾ ਪ੍ਰਾਪਤ ਕੀਤਾ ਸੀ, ਨੇ ਕਿਹਾ ਕਿ "ਇਸ ਸੂਚੀ ਵਿੱਚ ਸ਼ਾਮਲ ਹੋਣਾ ਸਨਮਾਨ ਦੀ ਗੱਲ ਹੈ।" 'ਕੰਪੇਨੀਅਨ ਆਫ਼ ਆਨਰ' ਮਹਾਰਾਣੀ ਦੁਆਰਾ ਦਿੱਤਾ ਗਿਆ ਇੱਕ ਵਿਸ਼ੇਸ਼ ਪੁਰਸਕਾਰ ਹੈ, ਜੋ ਕਲਾ, ਵਿਗਿਆਨ, ਦਵਾਈ ਆਦਿ ਦੇ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਲਈ ਦਿੱਤਾ ਜਾਂਦਾ ਹੈ। ਪਿਛਲੇ ਦਿਨੀਂ ਇਹ ਪੁਰਸਕਾਰ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ, ਜੌਹਨ ਮੇਜਰ ਅਤੇ ਪ੍ਰਸਿੱਧ ਭੌਤਿਕ ਵਿਗਿਆਨੀ ਸਟੀਫਨ ਹਾਕਿੰਗ ਨੂੰ ਦਿੱਤਾ ਜਾ ਚੁੱਕਾ ਹੈ।
ਪੜ੍ਹੋ ਇਹ ਅਹਿਮ ਖ਼ਬਰ - 20 ਸਾਲ ਤੱਕ ਇਕ-ਦੂਜੇ ਨੂੰ ਲੱਭਦੇ ਰਹੇ ਮਾਂ-ਪੁੱਤ, ਫੇਸਬੁੱਕ ਜ਼ਰੀਏ ਇੰਝ ਹੋਈ ਮੁਲਾਕਾਤ
ਰਸ਼ਦੀ ਨੂੰ ਦਿੱਤੇ ਜਾਣ ਵਾਲੇ ਹਵਾਲੇ ਵਿੱਚ ਲਿਖਿਆ ਹੈ,"ਬੰਬਈ ਵਿੱਚ ਪੈਦਾ ਹੋਏ, ਬਾਅਦ ਵਿੱਚ ਉਹਨਾਂ ਨੇ ਰਗਬੀ ਸਕੂਲ ਅਤੇ ਕਿੰਗਜ਼ ਕਾਲਜ ਵਿੱਚ ਪੜ੍ਹਾਈ ਕੀਤੀ, ਜਿੱਥੇ ਉਹਨਾਂ ਨੇ ਇਤਿਹਾਸ ਦਾ ਅਧਿਐਨ ਕੀਤਾ।" ਚਿੱਠੀ 'ਚ ਲਿਖਿਆ ਹੈ,''ਵਿਗਿਆਪਨ ਦੀ ਦੁਨੀਆ 'ਚ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ 'ਮਿਡਨਾਈਟਸ ਚਿਲਡਰਨ' ਨੂੰ ਦੋ ਵਾਰ (1993 ਅਤੇ 2008) 'ਚ ਸਰਵੋਤਮ ਬੁੱਕਰ ਐਲਾਨਿਆ ਗਿਆ। ਉਹਨਾਂ ਨੂੰ ਸਾਹਿਤ ਦੀ ਸੇਵਾ ਲਈ 2007 ਵਿੱਚ ਨਾਈਟਹੁੱਡ ਦੀ ਉਪਾਧੀ ਦਿੱਤੀ ਗਈ। ਉਹਨਾਂ ਨੇ ਗੈਰ-ਗਲਪ ਸਾਹਿਤ ਵੀ ਰਚਿਆ, ਲੇਖ ਲਿਖੇ, ਸਹਿ-ਸੰਪਾਦਕ ਰਹੇ ਅਤੇ ਮਾਨਵਤਾਵਾਦੀ ਕੰਮ ਕੀਤਾ।
20 ਸਾਲ ਤੱਕ ਇਕ-ਦੂਜੇ ਨੂੰ ਲੱਭਦੇ ਰਹੇ ਮਾਂ-ਪੁੱਤ, ਫੇਸਬੁੱਕ ਜ਼ਰੀਏ ਇੰਝ ਹੋਈ ਮੁਲਾਕਾਤ
NEXT STORY