ਬਰਲਿਨ: ਪੱਛਮੀ ਯੂਰਪ ਵਿਚ ਵਿਨਾਸ਼ਕਾਰੀ ਹੜ੍ਹ ਨਾਲ ਮਰਨ ਵਾਲੇ ਲੋਕਾਂ ਦੀ ਸੰਖਿਆ 180 ਤੋਂ ਪਾਰ ਹੋ ਗਈ ਹੈ। ਹੜ੍ਹ ਦਾ ਪਾਣੀ ਘਟਣ ਦੇ ਬਾਅਦ ਬਚਾਅ ਕਰਮੀ ਮਲਬੇ ਵਿਚ ਫਸੇ ਲੋਕਾਂ ਦੀ ਭਾਲ ਕਰ ਰਹੇ ਹਨ। ਉਥੇ ਹੀ ਇਸ ਹੜ੍ਹ ਨਾਲ 8 ਬਿਲੀਅਨ ਯੂਰੋ (ਕਰੀਬ 70,600 ਕਰੋੜ ਰੁਪਏ) ਦਾ ਨੁਕਸਾਨ ਹੋਇਆ ਹੈ। ਸਭ ਤੋਂ ਜ਼ਿਆਦਾ ਨੁਕਸਾਨ ਜਰਮਨੀ ਵਿਚ ਹੋਇਆ ਹੈ। ਉਥੇ ਕਈ ਸੜਕਾਂ ਅਤੇ ਬ੍ਰਿਜ ਟੁੱਟ ਗਏ।
ਯੂਰਪ ਵਿਚ ਇਸ ਤਬਾਹੀ ਨੂੰ ਸਾਫ਼ ਕਰਨ ਵਿਚ ਹੀ 1 ਬਿਲੀਅਨ ਯੂਰੋ (ਕਰੀਬ 8823 ਕਰੋੜ ਰੁਪਏ) ਖ਼ਰਚ ਹੋਣ ਦਾ ਅਨੁਮਾਨ ਹੈ। ਉਥੇ ਹੀ ਜਰਮਨੀ ਦੀ ਮਦਦ ਕਰਨ ਲਈ ਗੁਆਂਢੀ ਦੇਸ਼ਾਂ ਨੇ ਮਦਦ ਦਾ ਹੱਥ ਵਧਾਇਆ ਹੈ। ਕੋਈ ਦੇਸ਼ ਆਪਣੀ ਫ਼ੌਜ ਭੇਜ ਰਿਹਾ ਹੈ ਤਾਂ ਕਿਸੇ ਦੇਸ਼ ਦੇ ਲੋਕ ਖ਼ੁਦ ਮਦਦ ਕਰਨ ਲਈ ਪਹੁੰਚ ਰਹੇ ਹਨ। ਜਰਮਨੀ, ਬੈਲਜੀਅਮ ਅਤੇ ਨੀਦਰਲੈਂਡ ਦੇ ਬੇਹੱਦ ਪ੍ਰਭਾਵਿਤ ਇਲਾਕਿਆਂ ਵਿਚ ਮੀਂਹ ਰੁੱਕ ਗਿਆ ਹੈ ਅਤੇ ਪੱਛਮੀ ਅਤੇ ਮੱਧ ਯੂਰਪ ਦੇ ਹਿੱਸਿਆਂ ਵਿਚ ਤੂਫਾਨ ਅਤੇ ਮੀਂਹ ਅਜੇ ਵੀ ਜਾਰੀ ਹੈ।
ਜਲਵਾਯੂ ਵਿਗਿਆਨੀਆਂ ਦਾ ਕਹਿਣਾ ਹੈ ਕਿ ਖਤਰਨਾਕ ਮੌਸਮ ਸਥਿਤੀ ਅਤੇ ਤਾਪਮਾਨ ਵਿਚ ਵਾਧੇ ਦਾ ਸੰਬੰਧ ਗਲਤ ਨਹੀਂ ਹੈ ਅਤੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਜਲਦੀ ਤੋਂ ਜਲਦੀ ਕਦਮ ਚੁੱਕਣ ਦੀ ਲੋੜ ਹੈ। ਵਿਗਿਆਨੀਆਂ ਨੇ ਕਿਹਾ ਕਿ ਉਹ ਤੁਰੰਤ ਯਕੀਨੀ ਤੌਰ 'ਤੇ ਇਹ ਨਹੀਂ ਕਹਿ ਸਕਦੇ ਹਨ ਕਿ ਜਲਵਾਯੂ ਤਬਦੀਲੀ ਕਾਰਨ ਹੜ੍ਹ ਆਇਆ ਪਰ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੁਨੀਆ ਭਰ ਵਿਚ ਜਿਹੜੀ ਖਤਰਨਾਕ ਮੌਸਮ ਸਥਿਤੀ ਦੇਖੀ ਜਾ ਰਹੀ ਹੈ ਉਹ ਜ਼ਰੂਰ ਇਸ ਵੱਲ ਇਸ਼ਾਰਾ ਕਰਦੀ ਹੈ।
ਕੈਨੇਡਾ 7 ਸਤੰਬਰ ਤੋਂ ਵਿਦੇਸ਼ੀਆਂ ਲਈ ਖੋਲ੍ਹੇਗਾ ਆਪਣੀਆਂ ਸਰਹੱਦਾਂ ਪਰ ਭਾਰਤੀ ਉਡਾਣਾਂ 'ਤੇ ਪਾਬੰਦੀ ਜਾਰੀ
NEXT STORY