ਐਮਸਟਡਰਮ-ਮਾਡਰਨਾ ਦੇ ਕੋਵਿਡ-19 ਰੋਕਥਾਮ ਟੀਕੇ ਨੂੰ ਯੂਰਪੀਅਨ ਸੰਘ ਦੀ ਡਰੱਗ ਏਜੰਸੀ ਨੇ ਬੁੱਧਵਾਰ ਨੂੰ ਹਰੀ ਝੰਡੀ ਦਿਖਾ ਦਿੱਤੀ ਜਿਸ ਨਾਲ 27 ਦੇਸ਼ਾਂ ਵਾਲੇ ਸੰਗਠਨ ਨੂੰ ਮਹਾਮਾਰੀ ਵਿਰੁੱਧ ਲੜਾਈ ’ਚ ਇਕ ਹੋਰ ਟੀਕਾ ਮਿਲ ਜਾਵੇਗਾ। ਯੂਰਪੀਅਨ ਮੈਡੀਸਨਸ ਏਜੰਸੀ (ਈ.ਐੱਮ.ਏ.) ਦੀ ਮਨੁੱਖੀ ਡਰੱਗ ਕਮੇਟੀ ਨੇ ਟੀਕੇ ਨੂੰ ਮਨਜ਼ੂਰੀ ਦੇਣ ਦੀ ਸਿਫਾਰਿਸ਼ ਅਜਿਹੇ ਸਮੇਂ ਕੀਤੀ ਜਦੋਂ ਕਈ ਯੂਰਪੀਅਨ ਦੇਸ਼ਾਂ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ’ਚ ਕਾਫੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਨ੍ਹਾਂ ਨੂੰ ਟੀਕਾਕਰਣ ਦੀ ਹੌਲੀ ਰਫਤਾਰ ਦੇ ਚੱਲਦੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ -ਬ੍ਰਿਟੇਨ : ਲਾਕਡਾਊਨ ਦੀ ਉਲੰਘਣਾ ਕਰਨ ਵਾਲਿਆਂ ’ਤੇ ਲੱਗ ਸਕਦੈ ਭਾਰੀ ਜੁਰਮਾਨਾ
ਹੁਣ ਇਸ ਟੀਕੇ ਦੇ ਇਸਤੇਮਾਲ ਨੂੰ ਲੈ ਕੇ ਯੂਰਪੀਅਨ ਸੰਘ ਦੇ ਕਾਰਜਕਾਰੀ ਅਧਿਕਾਰੀ ਦੀ ਮੁਹਰ ਲਗਣੀ ਬਾਕੀ ਹੈ। ਈ.ਐੱਮ.ਏ. ਦੇ ਕਾਰਜਕਾਰੀ ਡਾਇਰੈਕਟਰ ਏਮੇਰ ਕੁਕ ਨੇ ਕਿਹਾ ਕਿ ਇਹ ਟੀਕਾ ਸਾਨੂੰ ਮੌਜੂਦਾ ਐਮਰਜੈਂਸੀ ਸਥਿਤੀ ਨਾਲ ਨਜਿੱਠਣ ’ਚ ਇਕ ਹੋਰ ਹਥਿਆਰ ਉਪਲੱਬਧ ਕਰਵਾਉਂਦਾ ਹੈ। ਉੱਥੇ, ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵੋਨ ਡੇਰ ਲੈਯੇਨ ਨੇ ਟੀਕੇ ਨੂੰ ਸਮੀਤਿ ਦੀ ਮਨਜ਼ੂਰੀ ਮਿਲਣ ਦਾ ਸਵਾਗਤ ਕੀਤਾ ਅਤੇ ਟਵੀਟ ਕੀਤਾ ਕਿ ਹੁਣ ਇਸ ਨੂੰ ਅਸੀਂ ਮਨਜ਼ੂਰੀ ਦੇਣ ਲਈ ਜੰਗੀ ਪੱਧਰ ’ਤੇ ਕੰਮ ਕਰ ਰਹੇ ਹਾਂ, ਇਸ ਨੂੰ ਯੂਰਪੀਅਨ ਸੰਘ ’ਚ ਉਪਲੱਬਧ ਕਰਵਾਓ।
ਇਹ ਵੀ ਪੜ੍ਹੋ -ਵੀਅਤਨਾਮ ਨੇ ਬ੍ਰਿਟੇਨ, ਦਿ. ਅਫਰੀਕਾ ਦੀਆਂ ਉਡਾਣਾਂ ਕੀਤੀਆਂ ਮੁਅੱਤਲ
ਈ.ਐੱਮ.ਏ. ਅਮਰੀਕਾ ਦੀ ਦਵਾਈ ਕੰਪਨੀ ਫਾਈਜ਼ਰ ਅਤੇ ਜਰਮਨੀ ਦੀ ਬਾਇਓਨਟੈੱਕ ਵੱਲੋਂ ਵਿਕਸਿਤ ਕੀਤੇ ਗਏ ਟੀਕੇ ਨੂੰ ਪਹਿਲੇ ਹੀ ਮਨਜ਼ੂਰੀ ਦੇ ਚੁੱਕੀ ਹੈ। ਮਾਡਰਨਾ ਵੱਲੋਂ ਵਿਕਸਿਤ ਕੀਤੇ ਗਏ ਟੀਕੇ ਨੂੰ ਮਨਜ਼ੂਰੀ ਦੇਣ ’ਤੇ ਵਿਚਾਰ ਲਈ ਮੀਟਿੰਗ ਤੋਂ ਪਹਿਲਾਂ ਏਜੰਸੀ ਨੇ ਇਕ ਟਵੀਟ ’ਚ ਕਿਹਾ ਕਿ ਉਸ ਦੇ ਮਾਹਰ ਕੰਪਨੀ ਨਾਲ ਪੈਂਡਿੰਗ ਸਾਰੇ ਮੁੱਦਿਆਂ ਨੂੰ ਸਪੱਸ਼ਟ ਕਰਨ ਲਈ ਸਖਤ ਮਿਹਨਤ ਕਰ ਰਹੇ ਹਨ।
ਇਹ ਵੀ ਪੜ੍ਹੋ -ਇਜ਼ਰਾਈਲ 'ਚ 7 ਜਨਵਰੀ ਤੋਂ ਲਗੇਗਾ ਸਖਤ ਲਾਕਡਾਊਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਬ੍ਰਿਟੇਨ : ਲਾਕਡਾਊਨ ਦੀ ਉਲੰਘਣਾ ਕਰਨ ਵਾਲਿਆਂ ’ਤੇ ਲੱਗ ਸਕਦੈ ਭਾਰੀ ਜੁਰਮਾਨਾ
NEXT STORY