ਇਸਲਾਮਾਬਾਦ- ਪਾਕਿਸਤਾਨ ਆਪਣੇ ਦੇਸ਼ ਵਿਚ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ 55 ਦੇਸ਼ਾਂ ਨੂੰ ਵੀਜ਼ਾ ਨੀਤੀ ਵਿਚ ਛੋਟ ਦੇਣ ਦੀ ਤਿਆਰੀ ਕਰ ਰਿਹਾ ਹੈ ਪਰ ਇਸ ਸਭ ਤੋਂ ਭਾਰਤ ਨੂੰ ਵਾਂਝਾ ਰੱਖਿਆ ਗਿਆ ਹੈ। ਬੀਤੇ ਲੰਬੇ ਸਮੇਂ ਤੋਂ ਸੈਲਾਨੀ ਪਾਕਿਸਤਾਨ ਦੀ ਸੈਰ ਕਰਨ ਤੋਂ ਡਰਦੇ ਰਹੇ ਹਨ, ਜਿਸ ਦਾ ਵੱਡਾ ਕਾਰਨ ਅਮਰੀਕਾ ਵਿਚ ਇਸਲਾਮਿਕ ਸਟੇਟ ਵਲੋਂ ਕੀਤਾ ਗਿਆ 9/11 ਅੱਤਵਾਦੀ ਹਮਲਾ ਮੰਨਿਆ ਜਾਂਦਾ ਰਿਹਾ ਹੈ। ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਆਪਣੀਆਂ ਵੀਜ਼ਾ ਨੀਤੀਆਂ ਦੀ ਸਮੀਖਿਆ ਕਰ ਰਹੇ ਹਾਂ ਅਤੇ 55 ਦੇਸ਼ਾਂ ਨੂੰ ਮੁਫਤ ਵੀਜ਼ਾ ਨੀਤੀ ਵਿਚ ਲਿਆਉਣ ਦੀ ਤਿਆਰੀ ਕਰ ਰਹੇ ਹਾਂ, ਜਿਨ੍ਹਾਂ ਵਿਚ ਜ਼ਿਆਦਾਤਰ ਯੂਰਪੀ ਦੇਸ਼ ਹਨ। ਸੂਚਨਾ ਮੰਤਰੀ ਦਾ ਇਹ ਬਿਆਨ ਅਜਿਹੇ ਵੇਲੇ ਆਇਆ ਹੈ, ਜਦੋਂ ਇਸੇ ਮਹੀਨੇ ਪੁਰਤਗਾਲ ਨੇ ਪਾਕਿਸਤਾਨ ਨੂੰ ਯਾਤਰਾ ਲਈ ਸੁਰੱਖਿਅਤ ਦੇਸ਼ ਐਲਾਨ ਦਿੱਤਾ ਹੈ। ਇਸ ਦੇ ਨਾਲ-ਨਾਲ ਫਰਾਂਸ ਨੇ ਵੀ ਸਾਊਥ ਏਸ਼ੀਅਨ ਦੇਸ਼ਾਂ ਵਿਚ ਟ੍ਰੈਵਲ ਕਰਨ ਦੀ ਐਡਵਾਇਜ਼ਰੀ ਜਾਰੀ ਕਰ ਦਿੱਤੀ ਹੈ, ਜਿਸ ਵਿਚ ਉਨ੍ਹਾਂ ਨੇ ਇਨ੍ਹਾਂ ਮੁਲਕਾਂ ਨੂੰ ਸੁਰੱਖਿਅਤ ਐਲਾਨ ਦਿੱਤਾ ਹੈ। ਚੌਧਰੀ ਨੇ ਕਿਹਾ, ''ਯਾਤਰਾ ਸਬੰਧੀ ਆਏ ਇਹ ਸਾਰੇ ਬਦਲਾਵਾਂ ਕਾਰਨ ਉਹ ਬਹੁਤ ਖੁਸ਼ ਹਨ।''
ਪਾਕਿਸਤਾਨ ਵਿਚ ਸੈਲਾਨੀਆਂ ਨੂੰ ਦੁਬਾਰਾ ਖਿੱਚਣਾ ਬਹੁਤ ਚੁਣੌਤੀਪੂਰਨ ਹੈ, ਜਿਸ ਦਾ ਸਭ ਤੋਂ ਵੱਡਾ ਕਾਰਨ ਪਾਕਿਸਤਾਨ ਦੀ ਮੁਸ਼ਕਲ ਵੀਜ਼ਾ ਪ੍ਰਣਾਲੀ ਹੈ। ਚੌਧਰੀ ਨੇ ਕਿਹਾ ਕਿ ਬੀਤੇ ਸਮੇਂ ਵਿਚ ਸਾਬਕਾ ਰੀਅਲ ਮੈਡ੍ਰਿਡ ਸਾਕਰ ਸਟਾਰ ਕਾਕਾ ਆਫ ਬ੍ਰਾਜ਼ਿਲ ਅਤੇ ਪੁਰਤਗੀਜ਼ ਪਲੇਅ ਮੇਕਰ ਲੁਈਸ ਫਿਗੋ ਦਾ ਹਾਲ ਹੀ ਵਿਚ ਵੀਜ਼ਾ ਰੱਦ ਹੋਇਆ ਸੀ, ਜੋ ਕਿ ਪ੍ਰਮੋਸ਼ਨ ਲਈ ਪਾਕਿਸਤਾਨ ਆਉਣਾ ਚਾਹੁੰਦੇ ਸਨ। ਇਹ ਦੇਸ਼ ਦੀ ਕਠਿਨ ਵੀਜ਼ਾ ਪ੍ਰਣਾਲੀ ਦੀ ਇਕ ਉਦਾਹਰਣ ਹੈ। ਚੌਧਰੀ ਨੇ ਹੱਸਦੇ ਹੋਏ ਕਿਹਾ ਕਿ ਕੀ ਤੁਸੀਂ ਯਕੀਨ ਕਰੋਗੇ ਕਿ ਅਸੀਂ ਕਾਕਾ ਤੇ ਲੁਈਸ ਫਿਗੋ ਦਾ ਵੀਜ਼ਾ ਰੱਦ ਕਰ ਦਿੱਤਾ? ਮੈਂ ਬੀਤੇ ਦਿਨੀਂ ਗ੍ਰਹਿ ਸਕੱਤਰ ਨਾਲ ਗੱਲਬਾਤ ਕੀਤੀ ਅਤੇ ਇਸ ਬਾਰੇ ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਹਿੱਪੀ ਟ੍ਰੇਲ ਕਾਰਨ ਪਾਕਿਸਤਾਨ 1970 ਵਿਚ ਸੈਲਾਨੀਆਂ ਲਈ ਪ੍ਰਮੁੱਖ ਡੈਸਟੀਨੇਸ਼ਨ ਰਿਹਾ ਸੀ, ਹਿੱਪੀ ਟ੍ਰੇਲ ਚੇਨ ਸਵਾਲ ਵੈਲੀ ਤੋਂ ਹੁੰਦੀ ਹੋਈ ਤੇ ਫਿਰ ਭਾਰਤ ਤੇ ਨੇਪਾਲ ਤੱਕ ਜਾਂਦੀ ਸੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬ੍ਰਿਟਿਸ਼ ਏਅਰਵੇਜ਼ ਨੇ ਵੀ ਪਾਕਿਸਤਾਨ ਲਈ ਅਗਲੇ ਸਾਲ ਤੋਂ ਆਪਣੀਆਂ ਉਡਾਣਾਂ ਦੁਬਾਰਾ ਜਾਰੀ ਕਰਨ ਦਾ ਐਲਾਨ ਕੀਤਾ।
ਅਮਰੀਕਾ: ਹਮਾਸ ਤੇ ਹਿਜ਼ਬੁੱਲਾ 'ਤੇ ਪਾਬੰਦੀ ਦੇ ਕਾਨੂੰਨ ਨੂੰ ਮਿਲੀ ਪ੍ਰਵਾਨਗੀ
NEXT STORY