ਢਾਕਾ- ਬੰਗਲਾਦੇਸ਼ ’ਚ ਹਾਲ ਹੀ ’ਚ ਕੱਟਰਪੰਥੀ ਤਾਕਤਾਂ ਨੇ ਹਿੰਸਾ ਅਤੇ ਅੱਤਵਾਦ ਦਾ ਨਵਾਂ ਅਧਿਆਏ ਲਿਖ ਦਿੱਤਾ ਹੈ। ਬੰਗਲਾਦੇਸ਼ ’ਚ ਹਾਲ ਹੀ ’ਚ ਹਿੰਦੂਆਂ 'ਤੇ ਹਮਲੇ ਅਤੇ ਅੱਤਵਾਦੀਆਂ ਨੂੰ ਛੁਡਾਉਣ ਲਈ ਕੱਟਰਪੰਥੀ ਤਾਕਤਾਂ ਵੱਲੋਂ ਇਕ ਵੱਡੀ ਸਾਜ਼ਿਸ਼ ਦਾ ਪਰਦਾਫ਼ਾਸ਼ ਹੋਇਆ ਹੈ। ਸਤਖੀਰਾ, ਸ਼ੇਰਪੁਰ ਅਤੇ ਗਾਜੀਪੁਰ ਵਰਗੇ ਥਾਵਾਂ 'ਤੇ ਜੇਲਾਂ 'ਤੇ ਹਮਲੇ ਕਰ ਕੇ ਅੱਤਵਾਦੀਆਂ ਨੂੰ ਰਿਹਾਅ ਕੀਤਾ ਗਿਆ, ਜਿਸ ਨਾਲ ਦੇਸ਼ ’ਚ ਅਰਾਜਕਤਾ ਅਤੇ ਹਿੰਸਾ ਦਾ ਮਾਹੌਲ ਪੈਦਾ ਹੋ ਗਿਆ। ਜਮਾਤ-ਏ-ਇਸਲਾਮੀ ਦੀ ਹਮਾਇਤ ਨਾਲ ਆਈ.ਐੱਸ.ਆਈ. ਦੀ ਸਿਖਲਾਈ ਪ੍ਰਾਪਤ ਕੈਡਰਾਂ ਨੇ ਦੇਸ਼ ਦੀਆਂ ਕਈ ਜੇਲ੍ਹਾਂ ’ਤੇ ਯੋਜਨਾਬੱਧ ਹਮਲੇ ਕੀਤੇ, ਜਿਸਦਾ ਮਕਸਦ ਜਮਾਤ-ਉਲ-ਮੁਜਾਹਿਦੀਨ ਬੰਗਲਾਦੇਸ਼ (ਜੇ.ਐਮ.ਬੀ.) ਅਤੇ ਹਰਕਤੁਲ ਜਿਹਾਦ ਅਲ-ਇਸਲਾਮੀ (ਹੂਜੀ) ਵਰਗੇ ਅੱਤਵਾਦੀ ਸੰਗਠਨਾਂ ਦੇ ਅੱਤਵਾਦੀਆਂ ਨੂੰ ਰਿਹਾਅ ਕਰਨਾ ਸੀ।
ਅੰਤ੍ਰਿਮ ਸਰਕਾਰ ਦੇ ਗਠਨ ਤੋਂ ਪਹਿਲਾਂ, ਫੌਜੀ ਹਾਕਮਾਂ ਨੇ ਅਧਿਕਾਰਕ ਤੌਰ 'ਤੇ 2,200 ਤੋਂ ਵੱਧ ਕੈਦੀਆਂ ਨੂੰ ਰਿਹਾਅ ਕੀਤਾ, ਜਿਨ੍ਹਾਂ ’ਚ ਕਈ ਕੱਟਰਪੰਥੀ ਅਤੇ ਉਨ੍ਹਾਂ ਦੇ ਹਮਾਇਤੀ ਵੀ ਸ਼ਾਮਲ ਸਨ ਪਰ ਜੇਲ੍ਹਾਂ 'ਤੇ ਹਮਲਿਆਂ ਦੇ ਪਿੱਛੇ ਇਕ ਡੂੰਘੀ ਸਾਜ਼ਿਸ਼ ਸੀ। ਸਾਜ਼ਿਸ਼ਕਰਤਾਵਾਂ ਨੇ ਅੱਤਵਾਦੀਆਂ ਦੀ ਰਿਹਾਈ ਨੂੰ ਕੌਮਾਂਤਰੀ ਜਗਤ ਦੀਆਂ ਨਜ਼ਰਾਂ ਤੋਂ ਲੁਕਾਉਣ ਲਈ ਹਮਲਿਆਂ ਦਾ ਆਸਰਾ ਲਿਆ ਤਾਂ ਜੋ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਨਾ ਪਹੁੰਚੇ। ਇਨ੍ਹਾਂ ਕੱਟਰਪੰਥੀਆਂ ਦਾ ਮਕਸਦ ਸਿਰਫ਼ ਅੰਤ੍ਰਿਮ ਸਰਕਾਰ ਦੇ ਗਠਨ ਤੱਕ ਸੀਮਤ ਨਹੀਂ ਹੈ। ਉਹ ਬੰਗਲਾਦੇਸ਼ ’ਚ ਇਸਲਾਮੀ ਰਾਜ ਸਥਾਪਿਤ ਕਰਨਾ ਚਾਹੁੰਦੇ ਹਨ ਅਤੇ ਇਸੀ ਮਕਸਦ ਲਈ ਹਿੰਦੂਆਂ 'ਤੇ ਹਮਲੇ ਵਧਾਏ ਜਾ ਰਹੇ ਹਨ। ਉਨ੍ਹਾਂ ਵੱਲੋਂ ਹਿੰਦੂਆਂ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਇਹ ਹਮਲਿਆਂ ਨੂੰ ਕੌਮਾਂਤਰੀ ਪੱਧਰ 'ਤੇ ਕੂੜਪ੍ਰਚਾਰ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਵਿਦੇਸ਼ੀ ਸਹਾਇਤਾ ਬੰਦ ਨਾ ਹੋ ਜਾਵੇ। ਘੱਟ ਗਿਣਤੀਆਂ ਨੂੰ ਹਮਲਿਆਂ ਦੀ ਜਾਣਕਾਰੀ ਨਾ ਦੇਣ ਲਈ ਵੀ ਦਬਾਅ ਪਾਇਆ ਜਾ ਰਿਹਾ ਹੈ। ਬੰਗਲਾਦੇਸ਼ ’ਚ ਕੱਟਰਪੰਥੀਆਂ ਦੀ ਇਸ ਅਰਾਜਕਤਾ ਨੇ ਦੇਸ਼ ਨੂੰ ਇਕ ਗੰਭੀਰ ਸੰਕਟ ’ਚ ਧੱਕ ਦਿੱਤਾ ਹੈ। ਜੇਲ੍ਹ ਤੋਂ ਰਿਹਾਅ ਕੀਤੇ ਗਏ ਅੱਤਵਾਦੀਆਂ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਲਈ ਵਰਤਿਆ ਜਾ ਰਿਹਾ ਹੈ ਅਤੇ ਉਹ ਆਪਣੇ ਹਮਾਇਤੀਆਂ ਅਤੇ ਸਹਿਯੋਗੀਆਂ ਨਾਲ ਮਿਲ ਕੇ ਦੇਸ਼ ’ਚ ਅਸ਼ਾਂਤੀ ਅਤੇ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਨਰਸਿੰਗਡੀ ਜੇਲ 'ਤੇ ਵੱਡਾ ਹਮਲਾ
23 ਜੁਲਾਈ ਨੂੰ ਨਰਸਿੰਗਡੀ ਜ਼ਿਲ੍ਹਾ ਜੇਲ੍ਹ 'ਤੇ ਕੀਤੇ ਗਏ ਹਮਲੇ ’ਚ 826 ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ, ਜਿਨ੍ਹਾਂ ’ਚ ਨੌ ਖਤਰਨਾਕ ਅੱਤਵਾਦੀ ਸ਼ਾਮਲ ਸਨ। ਹਮਲਾਵਰਾਂ ਨੇ ਜੇਲ ਦੇ ਅਸਲਿਆਂ ਤੋਂ 85 ਬਰੂਦੀ ਹਥਿਆਰ ਅਤੇ 8,000 ਗੋਲੀਆਂ ਵੀ ਚੋਰੀ ਕਰ ਲਈਆਂ। ਇਸ ਤੋਂ ਬਾਅਦ ਜੇਲ ਦੇ ਸਾਰੇ ਮਹੱਤਵਪੂਰਨ ਦਸਤਾਵੇਜ਼ ਜਲਾ ਦਿੱਤੇ ਗਏ। ਇਹ ਹਮਲਾ ਜਮਾਤ-ਏ-ਇਸਲਾਮੀ ਅਤੇ ਆਈ.ਐੱਸ.ਆਈ. ਨਾਲ ਮਿਲ ਕੇ ਰਚੀ ਗਈ ਸਾਜ਼ਿਸ਼ ਦਾ ਹਿੱਸਾ ਸੀ। ਹਮਲੇ ਦੇ ਬਾਅਦ ਦੇਸ਼ ’ਚ ਹਿੰਸਾ ਅਤੇ ਗੋਲਾਬਾਰੀ ਦੀਆਂ ਘਟਨਾਵਾਂ ਵਧ ਗਈਆਂ, ਜਿਨ੍ਹਾਂ ਦਾ ਮੁੱਖ ਨਿਸ਼ਾਨਾ ਹਿੰਦੂ ਭਾਈਚਾਰਾ ਬਣਿਆ।
ਗਾਜੀਪੁਰ ਜੇਲ੍ਹ ਤੋਂ ਕੈਦੀਆਂ ਨੂੰ ਛੁਡਾਉਣ ਦੀ ਕੋਸ਼ਿਸ਼
ਗਾਜੀਪੁਰ ਦੇ ਕਾਸ਼ਿਮਪੁਰ ਜੇਲ ’ਚ ਕਈ ਵਾਰੀ ਕੈਦੀਆਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਜੇਲ ’ਚ ਕਈ ਖਤਰਨਾਕ ਅੱਤਵਾਦੀ ਬੰਦ ਹਨ ਅਤੇ ਕੱਟਰਪੰਥੀਆਂ ਨੇ ਜੇਲ 'ਤੇ ਕਈ ਹਮਲੇ ਕੀਤੇ, ਜਿਸ ’ਚ ਕਈ ਅੱਤਵਾਦੀ ਭੱਜਣ ’ਚ ਸਫਲ ਹੋ ਗਏ। ਪੁਲਸ ਨੇ ਮੰਨਿਆ ਹੈ ਕਿ ਜੇਲ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਫੌਜ ਦੇ ਪਾਸ ਹੋਣ ਦੇ ਬਾਵਜੂਦ, ਹਮਲਾਵਰਾਂ ਨੇ ਕਈ ਵਾਰੀ ਸਫਲਤਾਪੂਰਵਕ ਹਮਲੇ ਕੀਤੇ ਅਤੇ ਜੇਲ ਤੋਂ ਅੱਤਵਾਦੀਆਂ ਨੂੰ ਛੁਡਾਇਆ।
ਪਾਕਿਸਤਾਨ : ਡਾਕੂਆਂ ਅਤੇ ਪੁਲਸ ਦਰਮਿਆਨ ਮੁਠਭੇੜ, 12 ਪੁਲਸ ਮੁਲਾਜ਼ਮ ਦੀ ਮੌਤ, 7 ਜ਼ਖਮੀ
NEXT STORY