ਮਾਸਕੋ — ਰੂਸ 'ਚ ਚੱਲ ਰਹੇ ਵਰਲਡ ਕੱਪ ਨੂੰ ਲਾਈਵ ਦੇਖਣ ਲਈ ਕੁਝ ਪ੍ਰਵਾਸੀਆਂ ਨੇ ਵਰਲਡ ਕੱਪ ਫੈਂਸ ਦੀ ਆਈ. ਡੀ. ਕਾਰਡ ਦਾ ਗਲਤ ਇਸਤੇਮਾਲ ਕੀਤਾ ਹੈ। ਦਰਅਸਲ ਵਰਲਡ ਕੱਪ ਦੌਰਾਨ ਮਾਸਕੋ 'ਚ ਵਰਲਡ ਕੱਪ ਫੈਂਸ ਲਈ ਵੀਜ਼ਾ ਨਿਯਮਾਂ 'ਚ ਕੁਝ ਬਦਲਾਅ ਕਰ ਉਨ੍ਹਾਂ ਨੂੰ ਥੋੜਾ ਆਸਾਨ ਕਰ ਦਿੱਤਾ ਗਿਆ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਤਾਂ ਜੋਂ ਫੈਂਸ ਆਸਾਨੀ ਨਾਲ ਹਰ ਥਾਂ ਜਾ ਕੇ ਲਾਈਵ ਫੁੱਟਬਾਲ ਮੈਚ ਦੇਖ ਸਕਣ। ਇਹ ਨਿਯਮ 15 ਜੂਨ ਤੋਂ 15 ਜੁਲਾਈ ਤੱਕ ਲਾਗੂ ਹਨ।
ਨਿਯਮਾਂ 'ਚ ਕੀਤੀ ਗਈ ਢਿੱਲ ਦਾ ਫਾਇਦਾ ਪ੍ਰਵਾਸੀਆਂ ਨੇ ਚੁੱਕਿਆ ਅਤੇ ਫੈਂਸ ਦੀ ਆਈ. ਡੀ. ਦਾ ਗਲਤ ਇਸਤੇਮਾਲ ਕਰਕੇ ਵੀਜ਼ਾ ਹਾਸਲ ਕਰ ਲਿਆ। ਬੈਲਾਰਸ, ਜਿਸ ਨੇ ਰੂਸ ਨਾਲ ਇਨ੍ਹਾਂ ਸਮਝੌਤਿਆਂ 'ਤੇ ਹਸਤਾਖਰ ਕੀਤੇ ਸਨ, ਨੇ ਦੱਸਿਆ ਕਿ ਉਨ੍ਹਾਂ ਨੇ 4 ਮੋਰੱਕਨ ਅਕੇ ਕੁਝ ਪਾਕਿਸਤਾਨੀਆਂ ਨੂੰ ਫੱੜਿਆ ਹੈ ਉਹ ਲੋਕ ਲਿਥੁਆਨੀਆ ਅਤੇ ਪੋਲੈਂਡ ਦੇ ਜ਼ਰੀਏ ਯੂਰਪੀ ਯੂਨੀਅਨ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।
ਬੈਲਾਰਸ ਸਟੇਟ ਬਾਰਡਰ ਕਮੇਟੀ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਫੈਂਸ ਦੀ ਆਈ. ਡੀ. ਦਾ ਗਲਤ ਇਸਤੇਮਾਲ ਕਰਕੇ ਕਈ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਬੈਲਾਰਸ 'ਚ ਦਾਖਲ ਹੋਏ। ਉਨ੍ਹਾਂ ਨੇ ਕਿਹਾ ਕਿ ਯੂਰਪ ਉਨ੍ਹਾਂ ਨੂੰ ਕਿਸੇ ਵੀ ਰੂਪ 'ਚ ਸਵੀਕਾਰ ਨਹੀਂ ਕਰੇਗਾ ਅਤੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ। ਉਥੇ ਇਕ ਅਧਿਕਾਰੀ ਨੇ ਦੱਸਿਆ ਕਿ ਅਜਿਹੇ ਕਈ ਹੋਰ ਲੋਕ ਵਰਲਡ ਕੱਪ ਚੱਲਣ ਤੱਕ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋ ਸਕਦੇ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਕ ਚੀਨੀ ਨਾਗਰਿਕ ਹੇਲਸਿੰਕੀ ਤੋਂ ਰੂਸ ਪਹੁੰਚਿਆ ਸੀ। ਉਸ ਨੇ ਵੀ ਇਕ ਫੈਨ ਦੀ ਆਈ. ਡੀ. ਦਾ ਗਲਤ ਇਸਤੇਮਾਲ ਕੀਤਾ ਸੀ। ਉਥੇ ਇਕ ਨਾਈਜ਼ੀਰੀਅਨ ਨੇ ਵੀ ਜਾਰੀ ਬ੍ਰਾਜ਼ੀਲੀਅਨ ਪਾਸਪੋਰਟ ਨਾਲ ਫਿਰਨੀਸ਼ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ।
ਪਾਕਿ ਨੇ ਟੀ.ਟੀ.ਪੀ. ਸਰਗਨਾ ਮੁੱਲਾ ਫਜ਼ਲੁੱਲਾ ਦੇ ਮਾਰੇ ਜਾਣ ਦੀ ਕੀਤੀ ਪੁਸ਼ਟੀ
NEXT STORY