ਵੀਅਤਨਾਮ— ਜੇਕਰ ਤੁਸੀਂ ਸੋਸ਼ਲ ਮੀਡੀਆ 'ਤੇ ਵਿਚਰਦੇ ਹੋਏ ਆਪਣੀ ਸ਼ਬਦਾਵਲੀ 'ਤੇ ਕੰਟਰੋਲ ਨਹੀਂ ਕਰਦੇ ਤਾਂ ਇਹ ਗੱਲ ਤੁਹਾਨੂੰ ਮਹਿੰਗੀ ਪੈ ਸਕਦੀ ਹੈ। ਵੀਅਤਨਾਮ ਦੀ ਸਰਕਾਰ ਨੇ ਸੋਸ਼ਲ ਮੀਡੀਆ 'ਤੇ ਗਾਲ੍ਹਾਂ ਕੱਢਣ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ ਹੈ। ਵੀਅਤਨਾਮ 'ਚ ਜੇਕਰ ਕੋਈ ਯੂਜ਼ਰ ਸੋਸ਼ਲ ਨੈੱਟਵਰਕਿੰਗ ਸਾਈਟਾਂ 'ਤੇ ਸਰਕਾਰ ਜਾਂ ਕਿਸੇ ਹੋਰ ਵਿਅਕਤੀ ਨੂੰ ਗਾਲ੍ਹ ਕੱਢਦਾ ਹੈ, ਭੱਦੀ ਜਾਂ ਅਸ਼ਲੀਲ ਕੁਮੈਂਟ ਕਰਦਾ ਹੈ, ਫਰਜ਼ੀ ਜਾਣਕਾਰੀ ਦਿੰਦਾ ਹੈ ਜਾਂ ਫਿਰ ਕੋਈ ਨਿੱਜੀ ਜਾਣਕਾਰੀ ਲੀਕ ਕਰਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਅਜਿਹਾ ਕਰਨ ਵਾਲੇ ਨੂੰ 30 ਤੋਂ 40 ਮਿਲੀਅਨ ਵੀਅਤਨਾਮੀ ਡੌਂਗ ਜ਼ੁਰਮਾਨੇ ਵਜੋਂ ਦੇਣੇ ਪੈਣਗੇ। ਇਸ ਤੋਂ ਇਲਾਵਾ ਮਨੁੱਖੀ ਹੱਤਿਆ, ਕਿਸੀ ਦੁਰਘਟਨਾ ਦੀ ਜਾਣਕਾਰੀ ਨੂੰ ਵਿਸਥਾਰ ਦੇਣ 'ਤੇ, ਅੰਧਵਿਸ਼ਵਾਸ ਫੈਲਾਉਣ 'ਤੇ ਜਾਂ ਫਿਰ ਨਕਲੀ ਅਕਾਊਂਟ ਬਣਾਉਣ ਵਾਲੇ 'ਤੇ ਵੀ ਇਸ ਤਰ੍ਹਾਂ ਦਾ ਜ਼ੁਰਮਾਨਾ ਲਗਾਇਆ ਜਾਵੇਗਾ। ਜੇਕਰ ਕੋਈ ਯੂਜ਼ਰ ਕਿਸੀ ਹੋਰ ਦੀਆਂ ਤਸਵੀਰਾਂ ਦਾ ਇਸਤੇਮਾਲ ਸੋਸ਼ਲ ਮੀਡੀਆ ਸਾਈਟ 'ਤੇ ਕਰ ਰਿਹਾ ਹੈ ਤਾਂ ਉਸ ਨੂੰ ਵੀ 10-20 ਮਿਲੀਅਨ ਵੀਅਤਨਾਮੀ ਡੌਂਗ ਦਾ ਜ਼ੁਰਮਾਨਾ ਭਰਨਾ ਪਵੇਗਾ।
ਬ੍ਰਿਸਬੇਨ ਕਮਿਊਨਿਟੀ ਕਲੱਬ ਦਾ ਸਾਲਾਨਾ ਸਮਾਰੋਹ ਸ਼ਾਨੋ-ਸ਼ੌਕਤ ਨਾਲ ਸੰਪੰਨ
NEXT STORY