ਸੋਲ(ਭਾਸ਼ਾ)— ਸੋਲ ਦੇ ਇਕ ਹੋਟਲ ਵਿਚ ਅੱਗ ਲਗਾਈ ਜਾਣ ਦੀ ਘਟਨਾ ਵਿਚ ਅੱਜ ਭਾਵ ਸ਼ਨੀਵਾਰ ਨੂੰ 5 ਲੋਕ ਮਾਰੇ ਗਏ ਅਤੇ 4 ਲੋਕ ਗੰਭੀਰ ਰੂਪ ਨਾਲ ਝੁਲਸ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਇਕ ਵਿਅਕਤੀ 2 ਮੰਜ਼ਿਲਾ ਹੋਟਲ ਵਿਚ ਕਮਰਾ ਨਾਂ ਦਿੱਤੇ ਜਾਣ ਤੋਂ ਨਾਰਾਜ਼ ਸੀ ਅਤੇ ਗੁੱਸੇ ਵਿਚ ਉਹ ਨੇੜੇ ਦੇ ਸਰਵਿਸ ਸਟੇਸ਼ਨ ਤੋਂ ਘੱਟ ਤੋਂ ਘੱਟ 10 ਲੀਟਰ ਪੈਟਰੋਲ ਲੈ ਕੇ ਆਇਆ ਅਤੇ ਉਸ ਨੂੰ ਗ੍ਰਾਊਂਡ ਫਲੋਰ ਵਿਚ ਪਾ ਕੇ ਅੱਗ ਲਗਾ ਦਿੱਤੀ। ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਇਸ ਲਈ ਉਸ ਨੂੰ ਹੋਟਲ ਵਿਚ ਕਮਰਾ ਦੇਣ ਤੋਂ ਇਨਕਾਰ ਕੀਤਾ ਗਿਆ ਸੀ। ਗੁਆਂਢੀਆਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਦੋਸ਼ੀ ਦੀ ਪਛਾਣ 'ਯੂ' ਦੇ ਰੂਪ ਵਿਚ ਕੀਤੀ ਗਈ ਹੈ ਅਤੇ ਉਹ 53 ਸਾਲ ਦਾ ਹੈ।
ਰਮੇਸ਼ ਸਿੰਘ ਖਾਲਸਾ ਦੀ ਕੈਲੀਫੋਰਨੀਆ ਦੇ ਅਸੈਂਬਲੀ ਮੈਂਬਰ ਨਾਲ ਮਿਲਣੀ
NEXT STORY