ਵਾਸ਼ਿੰਗਟਨ ਡੀ.ਸੀ. (ਰਾਜ ਗੋਗਨਾ)- ਅਮਰੀਕਾ ਦੇ ਉੱਤਰੀ-ਪੂਰਬੀ ਤੱਟ 'ਤੇ ਬਰਫੀਲੇ ਤੂਫ਼ਾਨ ਨੇ ਤਬਾਹੀ ਮਚਾਈ ਹੋਈ ਹੈ। ਨਿਊਯਾਰਕ, ਪੈਨਸਿਲਵੇਨੀਆ ਅਤੇ ਮੈਸੇਚਿਉਸੇਟਸ ਵਿੱਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਕਰੀਬ 1200 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜ਼ਿਆਦਾਤਰ ਉਡਾਣਾਂ ਨਿਊਯਾਰਕ ਅਤੇ ਬੋਸਟਨ ਤੋਂ ਰਵਾਨਾ ਹੋਣੀਆਂ ਸਨ। ਇਸ ਤੋਂ ਇਲਾਵਾ 1700 ਉਡਾਣਾਂ ਦੇਰੀ ਦੇ ਨਾਲ ਰਵਾਨਾ ਹੋਈਆਂ। ਪੁਲਸ ਨੇ ਦੱਸਿਆ ਹੈ ਕਿ ਪੈਨਸਿਲਵੇਨੀਆ ਵਿੱਚ ਤੂਫ਼ਾਨ ਕਾਰਨ ਇੱਕ 20 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 5 ਕਰੋੜ ਲੋਕ ਪ੍ਰਭਾਵਿਤ ਹੋਏ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਕੈਲੀਫੋਰਨੀਆ 'ਚ ਘਰ 'ਚੋਂ ਮਿਲੀਆਂ ਭਾਰਤੀ ਅਮਰੀਕੀ ਜੋੜੇ ਤੇ ਉਨ੍ਹਾਂ ਦੇ ਜੁੜਵਾਂ ਬੱਚਿਆਂ ਦੀਆਂ ਲਾਸ਼ਾਂ
ਮੰਗਲਵਾਰ ਨੂੰ 15.5 ਇੰਚ ਜਾਂ 39 ਸੈਂਟੀਮੀਟਰ ਬਰਫਬਾਰੀ ਦਰਜ ਕੀਤੀ ਗਈ। ਬੋਸਟਨ ਅਤੇ ਨਿਊਯਾਰਕ ਵਿੱਚ ਕਾਰ ਹਾਦਸੇ ਹੋਏ। ਕੁਝ ਇਲਾਕਿਆਂ 'ਚ ਸੜਕਾਂ 'ਤੇ ਵਪਾਰਕ ਵਾਹਨਾਂ ਦੇ ਚੱਲਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜ਼ਿਆਦਾ ਜ਼ਰੂਰੀ ਹੋਣ 'ਤੇ ਹੀ ਯਾਤਰਾ ਕਰੋ। ਮੰਗਲਵਾਰ ਦੁਪਹਿਰ ਤੱਕ, ਤੂਫਾਨ ਨਿਊਯਾਰਕ ਤੋਂ ਪੂਰਬੀ ਕਨੈਕਟੀਕਟ, ਰੋਡੇ ਆਈਲੈਂਡ ਅਤੇ ਦੱਖਣੀ ਮੈਸੇਚਿਉਸੇਟਸ ਵੱਲ ਵਧਿਆ ਸੀ। ਪੈਨਸਿਲਵੇਨੀਆ ਦੇ ਕੁਝ ਖੇਤਰਾਂ ਵਿੱਚ ਇੱਕ ਫੁੱਟ ਤੱਕ ਬਰਫ਼ ਪਈ ਹੈ। ਪੈਨਸਿਲਵੇਨੀਆ ਅਤੇ ਮੈਸੇਚਿਉਸੇਟਸ ਵਿੱਚ 50,000 ਤੋਂ ਵੱਧ ਘਰ ਅਜੇ ਵੀ ਬਿਜਲੀ ਤੋਂ ਸੱਖਣੇ ਹਨ।
ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ: ਅਮਰੀਕਾ 'ਚ ਭਾਰਤੀ ਮੂਲ ਦੇ ਪ੍ਰਵੀਨ ਪਟੇਲ ਦਾ ਗੋਲੀਆਂ ਮਾਰ ਕੇ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
UAE 'ਚ PM ਮੋਦੀ ਨੇ 'ਭਾਰਤ ਮਾਰਟ' ਦਾ ਕੀਤਾ ਉਦਘਾਟਨ (ਵੀਡੀਓ)
NEXT STORY