ਪੈਰਿਸ, (ਭਾਸ਼ਾ)— ਪੈਰਿਸ 'ਚ ਪਿਛਲੇ ਹਫਤੇ ਹੋਏ ਦੰਗਿਆਂ ਦੇ ਬਾਅਦ ਅਧਿਕਾਰੀਆਂ ਵਲੋਂ ਸਖਤੀ ਕਰਨ ਦਾ ਫੈਸਲਾ ਲਿਆ ਗਿਆ ਹੈ। ਅਧਿਕਾਰੀਆਂ ਦੇ ਇਸ ਐਲਾਨ ਦੇ ਬਾਵਜੂਦ ਯੈਲੋ ਵੈਸਟ ਪ੍ਰਦਰਸ਼ਨਕਾਰੀਆਂ ਨੂੰ ਕੋਈ ਫਰਕ ਨਹੀਂ ਪਿਆ। ਉਨ੍ਹਾਂ ਕਿਹਾ ਕਿ ਉਹ ਸ਼ਨੀਵਾਰ ਨੂੰ ਇਸ ਪ੍ਰਦਰਸ਼ਨ ਨੂੰ ਹੋਰ ਵੀ ਤੇਜ਼ ਕਰ ਸਕਦੇ ਹਨ।
ਪੈਰਿਸ
ਪੁਲਸ ਨੇ ਸ਼ਹਿਰ ਦੇ ਪੱਛਮੀ ਹਿੱਸੇ ਦੇ ਵੱਡੇ ਖੇਤਰ 'ਚ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ। ਇੱਥੇ ਪਿਛਲੇ ਹਫਤੇ ਸੈਂਕੜੇ ਲੋਕਾਂ ਨੇ ਅਰਾਜਕਤਾ ਫੈਲਾਈ ਸੀ। ਇਸੇ ਤਰ੍ਹਾਂ ਦੀਆਂ ਰੋਕਾਂ ਟਾਊਲੋਜ, ਬਾਰਡਯੋਕਸ, ਡਿਜਨ ਅਤੇ ਨੀਸ 'ਚ ਲਗਾਈਆਂ ਗਈਆਂ ਹਨ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਫਰਾਂਸ ਦੇ ਆਪਣੇ ਹਮਰੁਤਬਾ ਮੈਕਰੋਨ ਨਾਲ ਨੀਸ 'ਚ ਵੀਕਐਂਡ 'ਤੇ ਮਿਲਣ ਵਾਲੇ ਹਨ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਹਫਤਿਆਂ ਤੋਂ ਫਰਾਂਸ ਦੇ ਲੋਕ ਤੇਲ ਦੀ ਮਹਿੰਗਾਈ ਕਾਰਨ ਸੜਕਾਂ 'ਤੇ ਉੱਤਰੇ ਹੋਏ ਹਨ। ਲੋਕਾਂ ਦੀ ਮੰਗ ਹੈ ਕਿ ਸਰਕਾਰ ਪੱਕੇ ਤੌਰ 'ਤੇ ਤੇਲ ਆਦਿ ਦੀਆਂ ਕੀਮਤਾਂ ਘਟਾਏ। ਕਈ ਥਾਵਾਂ 'ਤੇ ਇਹ ਪ੍ਰਦਰਸ਼ਨ ਹਿੰਸਾ 'ਚ ਬਦਲ ਗਿਆ ਅਤੇ ਲੋਕਾਂ ਵਲੋਂ ਅੱਗ ਲਗਾਈ ਗਈ।
ਪਾਕਿਸਤਾਨ ਦੇ ਹੱਥ ਲੱਗ ਸਕਦਾ ਹੈ ਤੇਲ ਦਾ ਖ਼ਜ਼ਾਨਾ, ਹੋਵੇਗਾ ਮਾਲਾਮਾਲ!
NEXT STORY