ਇਸਲਾਮਾਬਾਦ — ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਹੱਥ ਇਕ ਵੱਡਾ ਜੈਕਪਾਟ ਲੱਗਣ ਵਾਲਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਜੈਕਪਾਟ ਅਰਬ ਸਾਗਰ 'ਚ ਇਕ ਵੱਡੇ ਤੇਲ ਅਤੇ ਗੈਸ ਭੰਡਾਰ ਦੇ ਰੂਪ ਵਿਚ ਹੋਵੇਗਾ। ਪਾਕਿਸਤਾਨ ਤੇਲ ਅਤੇ ਗੈਸ ਭੰਡਾਰ ਦੀ ਖੋਜ ਦੇ ਲਗਭਗ ਕਰੀਬ ਪਹੁੰਚ ਚੁੱਕਾ ਹੈ। ਇਮਰਾਨ ਖਾਨ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਇਸ ਖੋਜ ਨਾਲ ਨਕਦੀ ਸੰਕਟ ਦੀਆਂ ਸਮੱਸਿਆਵਾਂ ਦਾ ਹੱਲ ਆਪਣੇ ਆਪ ਹੋ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਤੇਲ ਲਈ ਸਮੁੰਦਰੀ ਖੇਤਰ ਵਿਚ ਖੁਦਾਈ ਆਖਰੀ ਪੜਾਅ 'ਤੇ ਹੈ ਅਤੇ ਇਹ ਇਕ ਵੱਡੀ ਖੋਜ ਹੋ ਸਕਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸਾਰੇ ਇਸ ਲਈ ਪ੍ਰਾਥਨਾ ਕਰ ਰਹੇ ਹਾਂ ਕਿ ਪਾਕਿਸਤਾਨ ਨੂੰ ਬਹੁਤ ਸਾਰੇ ਕੁਦਰਤੀ ਸਰੋਤ ਮਿਲਣ। ਸਾਡੀਆਂ ਉਮੀਦਾਂ ਸਮੁੰਦਰੀ ਇਲਾਕੇ ਵਿਚ ਖੁਦਾਈ ਤੋਂ ਹਨ ਜਿਹੜੀਆਂ ਕਿ ਮੋਬਿਲ ਦੀ ਅਗਵਾਈ ਵਾਲਾ ਸਮੂਹ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਤਿੰਨ ਮਹੀਨੇ ਦੀ ਦੇਰੀ ਹੋ ਚੁੱਕੀ ਹੈ ਪਰ ਜਿਹੜੇ ਸੰਕੇਤ ਮਿਲ ਰਹੇ ਹਨ। ਇਸ ਦੀਆਂ ਮਜ਼ਬੂਤ ਸੰਭਾਵਨਾ ਹਨ ਕਿ ਸਾਨੂੰ ਆਪਣੇ ਜਲ ਖੇਤਰ ਵਿਚ ਵੱਡੇ ਭੰਡਾਰ ਮਿਲਣਗੇ ਅਤੇ ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਪਾਕਿਸਤਾਨ ਇਕ ਵੱਖਰੇ ਰਸਤੇ ਵੱਲ ਵਧੇਗਾ।
ਇਮਰਾਨ ਖਾਨ ਦੀ ਪੱਤਰਕਾਰਾਂ ਨਾਲ ਗੱਲਬਾਤ
ਕੁਝ ਅਖਬਾਰਾਂ ਦੇ ਸੰਪਾਦਕਾਂ ਅਤੇ ਸੀਨੀਅਰ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਵਿਚ ਇਮਰਾਨ ਖਾਨ ਨੇ ਸਮੁੰਦਰੀ ਖੇਤਰ 'ਚ ਹੋ ਰਹੀ ਖੁਦਾਈ ਕਾਰਜ ਦੇ ਵੇਰਵੇ ਸਾਂਝੇ ਨਹੀਂ ਕੀਤੇ ਹਨ। ਐਕਸੋਨ ਮੋਬਿਲ ਅਤੇ ਅੰਤਰਰਾਸ਼ਟਰੀ ਤੇਲ ਖੋਜ ਕੰਪਨੀ ਈ.ਐਨ.ਆਈ. ਵਲੋਂ ਵੀ ਇਸ ਬਾਰੇ 'ਚ ਅਜੇ ਤੱਕ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ। ਇਹ ਕੰਪਨੀਆਂ ਜਨਵਰੀ ਤੋਂ ਸਮੁੰਦਰ ਦੀ ਡੂੰਘੀ ਗਹਿਰਾਈ(ਸਮੁੰਦਰ ਦੇ ਅੰਦਰ 230 ਕਿਲੋਮੀਟਰ ਹੇਠਾਂ) ਵਾਲੇ ਖੇਤਰ ਵਿਚ ਖੁਦਾਈ ਕਰ ਰਹੀਆਂ ਹਨ। ਇਸ ਖੇਤਰ ਨੂੰ ਕੇਕਰਾ-1 ਖੇਤਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਇਹ ਕੰਪਨੀਆਂ ਕਰ ਰਹੀਆਂ ਹਨ ਖੋਜ
ਇਟਲੀ ਦੀ ਈ.ਐਨ.ਆਈ. ਅਤੇ ਅਮਰੀਕੀ ਤੇਲ ਕੰਪਨੀ ਐਕਸੋਨ ਮੋਬਿਲ ਸੰਯੁਕਤ ਰੂਪ ਨਾਲ ਪਾਕਿਸਤਾਨ ਦੇ ਅਰਬ ਸਾਗਰ ਖੇਤਰ ਵਿਚ ਗੈਸ ਲਈ ਖੋਜ ਕਰ ਰਹੀਆਂ ਹਨ। ਅੱਤਵਾਦ ਕਾਰਨ ਪੱਛਮੀ ਦੇਸ਼ਾਂ ਦੀਆਂ ਕਈ ਹੋਰ ਕੰਪਨੀਆਂ ਪਾਕਿਸਤਾਨ ਛੱਡ ਕੇ ਚਲੀਆਂ ਗਈਆਂ ਸਨ। ਐਕਸੋਨ ਮੋਬਿਲ ਕਰੀਬ ਇਕ ਦਹਾਕੇ ਬਾਅਦ ਪਾਕਿਸਤਾਨ ਪਰਤੀ ਹੈ। ਪਿਛਲੇ ਸਾਲ ਇਕ ਸਰਵੇ ਦੌਰਾਨ ਪਾਕਿਸਤਾਨ ਜਲ ਖੇਤਰ 'ਚ ਵੱਡੇ ਪੈਮਾਨੇ 'ਤੇ ਤੇਲ ਭੰਡਾਰ ਹੋਣ ਦੇ ਸੰਕੇਤ ਮਿਲਣ ਤੋਂ ਬਾਅਦ ਕੰਪਨੀ ਇਥੇ ਵਾਪਸ ਪਰਤੀ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਭਰੋਸਾ ਹੈ ਕਿ ਜੇਕਰ ਇਥੇ ਤੇਲ ਭੰਡਾਰ ਮਿਲ ਜਾਂਦਾ ਹੈ ਤਾਂ ਪਾਕਿਸਤਾਨ ਦੀਆਂ ਕਈ ਆਰਥਿਕ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ। ਇਸ ਖੋਜ ਤੋਂ ਬਾਅਦ ਪਾਕਿਸਤਾਨ ਨੂੰ ਤਰੱਕੀ ਕਰਨ ਤੋਂ ਕੋਈ ਰੋਕ ਨਹੀਂ ਸਕਦਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਆਰਥਿਕ ਸਥਿਰਤਾ ਕਾਇਮ ਕਰਨਾ ਸਭ ਤੋਂ ਵੱਡੀ ਚੁਣੌਤੀ ਹੈ।
ਇਮਰਾਨ ਖਾਨ ਨੇ ਕਿਹਾ ਜਦੋਂ ਉਨ੍ਹਾਂ ਨੇ ਸੱਤਾ ਸੰਭਾਲੀ ਤਾਂ ਵਿਦੇਸ਼ੀ ਮੁਦਰਾ ਭੰਡਾਰ ਬਹੁਤ ਘੱਟ ਸੀ ਅਤੇ IMF ਨੇ ਵੀ ਸਹਾਇਤਾ ਦੇਣ ਲਈ ਕਈ ਸਖਤ ਸ਼ਰਤਾਂ ਰੱਖੀਆਂ ਸਨ। ਖਾਨ ਨੇ ਕਿਹਾ ਕਿ ਦੋਸਤ ਦੇਸ਼ਾਂ ਜਿਵੇਂ ਕਿ ਯੂ.ਏ.ਆਈ., ਚੀਨ ਅਤੇ ਸਾਊਦੀ ਅਰਬ ਦੀ ਸਹਾਇਤਾ ਨਾਲ ਉਨ੍ਹਾਂ ਦੀ ਸਰਕਾਰ ਸਥਿਤੀ ਸੁਧਾਰਨ 'ਚ ਕਾਮਯਾਬ ਰਹੀ ਹੈ। ਸਾਊਦੀ ਅਰਬ ਅਤੇ ਯੂ.ਏ.ਈ. ਨੇ ਪਾਕਿਸਤਾਨ ਨੂੰ 1-1 ਅਰਬ ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਹੈ।
ਨਿਊਜ਼ੀਲੈਂਡ ਪੁਲਸ ਨੇ ਕ੍ਰਾਈਸਟ ਚਰਚ ਦੀਆਂ ਮਸਜਿਦਾਂ ਸਥਾਨਕ ਭਾਈਚਾਰੇ ਨੂੰ ਸੌਂਪੀਆਂ
NEXT STORY