ਬਰਲਿਨ— ਜਰਮਨੀ ਦੇ ਗ੍ਰਹਿ ਮੰਤਰੀ ਹੋਸਟਰ ਸੀਹੋਫਰ ਨੇ ਐਤਵਾਰ ਨੂੰ ਕਿਹਾ ਕਿ ਦੇਸ਼ 'ਚ ਗੈਰ ਕਾਨੂੰਨੀ ਤਰੀਕੇ ਨਾਲ ਲੋਕਾਂ ਦੇ ਦਾਖਲੇ ਨੂੰ ਰੋਕਣ ਲਈ ਸਾਰੀਆਂ ਰਾਸ਼ਟਰੀ ਸਰਹੱਦਾਂ 'ਤੇ ਪੁਲਸ ਦੀ ਮੌਜੂਦਗੀ ਵਧਾਈ ਜਾਵੇਗੀ। ਸੀਹੋਫਰ ਨੇ ਘੋਸ਼ਣਾ ਕੀਤੀ ਕਿ ਸਾਲ 2015 'ਚ ਪ੍ਰਵਾਸੀਆਂ ਦੇ ਦਾਖਲੇ ਨੂੰ ਰੋਕਣ ਲਈ ਆਸਟਰੀਆ ਨਾਲ ਸਰਹੱਦ 'ਤੇ ਕੰਟਰੋਲ 2020 ਦੀ ਪਹਿਲੀ ਛਿਮਾਹੀ ਤਕ ਵਧਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ,'ਆਸਟਰੀਆ 'ਚ ਸਰਹੱਦ 'ਤੇ ਕੰਟਰੋਲ ਨੂੰ ਲੈ ਕੇ ਨਵੇਂ ਸਿਰੇ ਤੋਂ ਫਰਮਾਨ ਨਾਲ ਹੀ ਅਸੀਂ ਪੁਲਸ ਨੂੰ ਸਾਰੀਆਂ ਜਰਮਨ ਸਰਹੱਦਾਂ 'ਤੇ ਤਲਾਸ਼ੀ ਮੁਹਿੰਮ ਨੂੰ ਤੇਜ਼ ਕਰਨ ਦੇ ਹੁਕਮ ਦਿੱਤੇ ਹਨ। ਅਸੀਂ ਆਪਣੇ ਦੇਸ਼ ਦੀਆਂ ਸਾਰੀਆਂ ਸਰਹੱਦਾਂ ਦੀ ਨਿਗਰਾਨੀ ਕਰ ਰਹੇ ਹਾਂ।''
ਜ਼ਿਕਰਯੋਗ ਹੈ ਕਿ ਜਰਮਨੀ ਯੂਰਪ 'ਚ ਪ੍ਰਵਾਸੀ ਸੰਕਟ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ 'ਚੋਂ ਇਕ ਬਣ ਗਿਆ ਹੈ। ਸਾਲ 2015 'ਚ ਪੱਛਮੀ ਏਸ਼ੀਆ ਅਤੇ ਉੱਤਰੀ ਅਫਰੀਕਾ 'ਚ ਹਥਿਆਰਬੰਦ ਸੰਘਰਸ਼ਾਂ ਕਾਰਨ ਭੱਜ ਰਹੇ ਲੋਕਾਂ ਦੀ ਵੱਡੀ ਗਿਣਤੀ ਆਉਣ ਕਾਰਨ ਇਹ ਸੰਕਟ ਹੋਰ ਵਧ ਗਿਆ ਹੈ। ਵਿਸ਼ਵ ਜਨਸੰਖਿਆ ਸਮੀਖਿਆ ਮੁਤਾਬਕ ਵਰਤਮਾਨ 'ਚ ਯੂਰਪੀ ਸੰਘ ਦੇ ਦੇਸ਼ਾਂ 'ਚ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਹਿੱਸਾ ਤਕਰੀਬਨ 12 ਫੀਸਦੀ ਜਰਮਨੀ 'ਚ ਹੀ ਹੈ।
ਸ਼ੀ ਜਿਨਪਿੰਗ ਨੇ 'ਨਾਇਕਾਂ' ਅਤੇ 'ਪੁਰਾਣੇ ਦੋਸਤਾਂ' ਨੂੰ ਕੀਤਾ ਸਨਮਾਨਿਤ
NEXT STORY