ਸਾਨ ਫ੍ਰਾਂਸਿਸਕੋ— ਯੌਨ ਸ਼ੋਸ਼ਣ ਦੀਆਂ ਸ਼ਿਕਾਇਤਾਂ ਨਾਲ ਸਹੀ ਤਰੀਕੇ ਨਾਲ ਨਾ ਨਜਿੱਠਣ ਦੇ ਚੱਲਦੇ ਦਿੱਗਜ ਕੰਪਨੀ ਗੂਗਲ ਦੇ ਕਰਮਚਾਰੀਆਂ ਨੇ ਬੁੱਧਵਾਰ ਨੂੰ ਵਰਲਡ ਲੇਬਰ ਡੇਅ 'ਤੇ ਦੁਨੀਆ ਭਰ ਦੇ ਕੰਪਨੀ ਦੇ ਦਫਤਰਾਂ 'ਚ ਪ੍ਰਦਰਸ਼ਨ ਕੀਤਾ। ਟਵਿਟਰ 'ਤੇ ਗੂਗਲ ਵਿਦਾਊਟ ਫਾਰ ਰੀਅਲ ਚੇਂਜ ਗਰੁੱਪ ਦੇ ਰਾਹੀਂ ਕਰਮਚਾਰੀਆਂ ਨੇ ਦਿਨੇ 11 ਵਜੇ ਤੋਂ ਧਰਨੇ 'ਤੇ ਜਾਣ ਦਾ ਐਲਾਨ ਕੀਤਾ। ਇਸ ਧਰਨੇ ਨੂੰ ਪਿਛਲੀ ਵਾਰ ਹੋਏ ਵਿਰੋਧ ਪ੍ਰਦਰਸ਼ਨ ਦੀ ਅਗਲੀ ਕੜੀ ਦੱਸਿਆ ਜਾ ਰਿਹਾ ਹੈ।
ਬੀਤੇ ਹਫਤੇ ਕੰਪਨੀ ਦੇ ਦੋ ਕਰਮਚਾਰੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਪਿਛਲੇ ਨਵੰਬਰ 'ਚ ਹੋਏ ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲੈਣ ਕਾਰਨ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਯੌਨ ਉਤਪੀੜਨ ਦੀ ਸ਼ਿਕਾਇਤ 'ਤੇ ਕੰਪਨੀ ਪ੍ਰਬੰਧਨ ਵਲੋਂ ਸਹੀ ਰਵੱਈਆ ਨਹੀਂ ਅਪਣਾਏ ਜਾਣ 'ਤੇ ਨਵੰਬਰ 'ਚ ਕਰੀਬ 20 ਹਜ਼ਾਰ ਕਰਮਚਾਰੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ।
ਮਜ਼ਦੂਰ ਦਿਵਸ ਦੇ ਮੌਕੇ 'ਤੇ ਕੀਤੇ ਗਏ ਪ੍ਰਦਰਸ਼ਨ ਨੂੰ ਲੈ ਕੇ ਗੂਗਲ ਦੇ ਬੁਲਾਰੇ ਨੇ ਕਿਹਾ ਕਿ ਯੌਨ ਸ਼ੋਸ਼ਣ ਦੇ ਮਾਮਲੇ 'ਚ ਕੰਪਨੀ ਦੀ ਨੀਤੀ ਸਾਫ ਹੈ। ਇਥੇ ਹਰ ਤਰ੍ਹਾਂ ਦੀ ਸ਼ਿਕਾਇਤ ਸੁਣੀ ਜਾਂਦੀ ਹੈ। ਬਦਲੇ ਦੀ ਭਾਵਨਾ ਨਾਲ ਕੀਤੀ ਗਈ ਕਿਸੇ ਵੀ ਕਾਰਵਾਈ ਦੀ ਜਾਂਚ ਵੀ ਕੰਪਨੀ ਕਰੇਗੀ।
ਅਮਰੀਕਾ-ਤਾਲਿਬਾਨ ਦੇ ਵਿਚਾਲੇ ਗੱਲਬਾਤ ਦਾ ਨਵਾਂ ਦੌਰ ਸ਼ੁਰੂ
NEXT STORY