ਹਿਊਸਟਨ— ਤੂਫਾਨ ਹਾਰਵੇ ਮਜਬੂਤੀ ਫੜਦੇ ਹੋਏ 130 ਮੀਲ ਪ੍ਰਤੀ ਘੰਟੇ ਰਫਤਾਰ ਵਾਲੀ ਹਵਾਵਾਂ ਨਾਲ ਸ਼੍ਰੇਣੀ ਚਾਰ ਦਾ ਤੂਫਾਨ ਬਣ ਗਿਆ ਹੈ । ਅਜਿਹੇ ਅੰਦਾਜ਼ੇ ਲਗਾਏ ਗਏ ਹਨ ਕਿ ਇਹ ਦੇਸ਼ ਦੇ ਤੇਲ ਸੋਧ ਉਦਯੋਗ ਕੇਂਦਰ ਨੂੰ ਨਿਸ਼ਾਨੇ ਉੱਤੇ ਲੈ ਸਕਦਾ ਹੈ ਅਤੇ ਪਿਛਲੇ 12 ਸਾਲ ਵਿਚ ਸੂਬੇ ਨੂੰ ਨਿਸ਼ਾਨਾ ਬਣਾਉਣ ਵਾਲਾ ਇਹ ਪਹਿਲਾ ਤੂਫਾਨ ਹੋ ਸਕਦਾ ਹੈ । ਇਸ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੇ ਭੋਜਨ, ਪਾਣੀ ਅਤੇ ਗੈਸ ਆਦਿ ਨੂੰ ਵੱਡੀ ਮਾਤਰਾ ਵਿਚ ਜਮ੍ਹਾਂ ਕਰ ਲਿਆ ਹੈ । ਉਥੇ ਹੀ ਤੂਫਾਨ ਤੋਂ ਬਚ ਨਿਕਲਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੇ ਆਪਣੇ ਘਰਾਂ ਅਤੇ ਕਾਰੋਬਾਰੀ ਅਦਾਰਿਆਂ ਦੇ ਖਿੜਕੀ-ਦਰਵਾਜੇ ਚੰਗੀ ਤਰ੍ਹਾਂ ਬੰਦ ਕਰ ਦਿੱਤੇ ਹਨ । ਜਹਾਜ਼ ਸੇਵਾਵਾਂ ਨੇ ਉੜਾਣਾਂ ਰੱਦ ਕਰ ਦਿੱਤੀਆਂ ਹਨ, ਸਕੂਲ ਬੰਦ ਕਰ ਦਿੱਤੇ ਗਏ ਹਨ ਜਦੋਂ ਕਿ ਹਿਊਸਟਨ ਅਤੇ ਤੱਟੀ ਸ਼ਹਿਰਾਂ ਵਿਚ ਪਹਿਲਾਂ ਤੋਂ ਆਯੋਜਿਤ ਪ੍ਰੋਗਰਾਮਾਂ ਨੂੰ ਮੁਲਤਵੀ ਕਰ ਦਿੱਤਾ ਗਿਆ । ਇਕ ਖਬਰ ਅਨੁਸਾਰ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨ ਟਵੀਟ ਕੀਤਾ ਕਿ, ''ਟੈਕਸਾਸ ਦੇ ਗਵਰਨਰ ਦੀ ਬੇਨਤੀ ਉੱਤੇ ਮੈਂ 'ਆਫਤ ਘੋਸ਼ਣਾ' ਉੱਤੇ ਦਸਤਖਤ ਕੀਤੇ ਹਨ । ਇਹ ਸਰਕਾਰ ਵੱਲੋਂ ਮਦਦ ਦਾ ਰਸਤਾ ਖੋਲ੍ਹਦਾ ਹੈ ।'
ਵਾਈਟ ਹਾਊਸ ਦੇ ਸਲਾਹਕਾਰ ਸੇਬੇਸਟਿਅਨ ਗੋਰਕਾ ਨੇ ਅਸਤੀਫਾ ਦਿੱਤਾ
NEXT STORY