ਵਾਸ਼ਿੰਗਟਨ (ਬਿਊਰੋ): ਅਮਰੀਕਾ ਅਤੇ ਕੈਨੇਡਾ ਦੇ ਕਈ ਰਾਜਾਂ ਵਿੱਚ ਹੈਪੇਟਾਈਟਸ ਏ ਦਾ ਪ੍ਰਕੋਪ ਸਾਹਮਣੇ ਆ ਰਿਹਾ ਹੈ। ਹੁਣ ਤੱਕ ਅਮਰੀਕਾ ਵਿੱਚ 17 ਅਤੇ ਕੈਨੇਡਾ ਵਿੱਚ 10 ਲੋਕ ਇਸ ਬਿਮਾਰੀ ਨਾਲ ਸੰਕਰਮਿਤ ਪਾਏ ਗਏ ਹਨ। ਇਸ ਦੌਰਾਨ ਅਮਰੀਕਾ ਅਤੇ ਕੈਨੇਡਾ ਦੇ ਫੂਡ ਸੇਫਟੀ ਰੈਗੂਲੇਟਰ ਨੇ ਕਿਹਾ ਕਿ ਇਹ ਬਿਮਾਰੀ ਸੰਭਾਵਤ ਤੌਰ 'ਤੇ ਦੂਸ਼ਿਤ ਜੈਵਿਕ ਸਟ੍ਰਾਬੇਰੀ ਖਾਣ ਨਾਲ ਹੋਈ ਹੈ। ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (FDA) ਨੇ ਗਾਹਕਾਂ ਨੂੰ ਜੈਵਿਕ ਸਟ੍ਰਾਬੇਰੀ ਨੂੰ ਬਾਹਰ ਸੁੱਟਣ ਦੀ ਅਪੀਲ ਕੀਤੀ ਹੈ। ਐੱਫ.ਡੀ.ਏ. ਦਾ ਇਹ ਵੀ ਮੰਨਣਾ ਹੈ ਕਿ ਅਮਰੀਕਾ ਅਤੇ ਕੈਨੇਡਾ ਦੇ ਕਈ ਰਾਜਾਂ ਵਿੱਚ ਹੈਪੇਟਾਈਟਸ ਏ ਦੀ ਲਾਗ ਫੈਲਣ ਦਾ ਕਾਰਨ ਜੈਵਿਕ ਸਟ੍ਰਾਬੇਰੀ ਹੋ ਸਕਦਾ ਹੈ।
ਅਮਰੀਕਾ ਵਿਚ ਸਭ ਤੋਂ ਵੱਧ ਮਾਮਲੇ ਕੈਲੀਫੋਰਨੀਆ ਵਿਚ ਆਏ
ਜੇਨਿਫਰ ਹਸਨ ਨੇ ਐੱਫ.ਡੀ.ਏ. ਦੇ ਹਵਾਲੇ ਨਾਲ 'ਦਿ ਵਾਸ਼ਿੰਗਟਨ ਪੋਸਟ' 'ਚ ਕਿਹਾ ਕਿ ਘੱਟੋ-ਘੱਟ 17 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 15 ਕੈਲੀਫੋਰਨੀਆ 'ਚ ਪਾਏ ਗਏ ਹਨ। ਘੱਟ ਤੋਂ ਘੱਟ 12 ਲੋਕਾਂ ਨੂੰ ਬਹੁਤ ਜ਼ਿਆਦਾ ਛੂਤ ਵਾਲੇ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਨੇ ਬੁਖਾਰ, ਮਤਲੀ, ਪੇਟ ਵਿੱਚ ਦਰਦ ਅਤੇ ਥਕਾਵਟ ਦੀ ਸ਼ਿਕਾਇਤ ਕੀਤੀ ਸੀ।ਬਿਆਨ ਵਿਚ ਕਿਹਾ ਗਿਆ ਹੈ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਤਾਜ਼ੀ ਜੈਵਿਕ ਸਟ੍ਰਾਬੇਰੀ ਖਾਣ ਤੋਂ ਬਾਅਦ ਤੁਹਾਨੂੰ ਹੈਪੇਟਾਈਟਸ ਏ ਦੀ ਲਾਗ ਦੇ ਲੱਛਣ ਹਨ ਜਾਂ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪਿਛਲੇ ਦੋ ਹਫ਼ਤਿਆਂ ਵਿੱਚ ਇਹ ਸਟ੍ਰਾਬੇਰੀ ਖਾਧੀ ਹੈ ਤਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ।
ਪੜ੍ਹੋ ਇਹ ਅਹਿਮ ਖ਼ਬਰ -ਟਰੂਡੋ ਦਾ ਵੱਡਾ ਫ਼ੈਸਲਾ, ਕੈਨੇਡਾ 'ਚ 'ਬੰਦੂਕ' ਦੀ ਖਰੀਦ-ਵਿਕਰੀ 'ਤੇ ਲੱਗੇਗੀ ਪਾਬੰਦੀ
ਖਪਤਕਾਰਾਂ, ਰੈਸਟੋਰੈਂਟਾਂ ਅਤੇ ਰਿਟੇਲਰਾਂ ਲਈ ਸਲਾਹ ਜਾਰੀ
ਐੱਫ.ਡੀ.ਏ. ਨੇ ਸ਼ਨੀਵਾਰ ਨੂੰ ਪ੍ਰਕਾਸ਼ਿਤ ਇੱਕ ਬਿਆਨ ਵਿੱਚ ਕਿਹਾ ਕਿ ਖਪਤਕਾਰਾਂ, ਰੈਸਟੋਰੈਂਟਾਂ ਅਤੇ ਪ੍ਰਚੂਨ ਵਿਕਰੇਤਾਵਾਂ ਨੂੰ 5 ਮਾਰਚ, 2022 ਅਤੇ 25 ਅਪ੍ਰੈਲ, 2022 ਦੇ ਵਿਚਕਾਰ ਫਰੈਸ਼ਕੈਮਪੋ ਜਾਂ HEB ਵਰਗੇ ਬ੍ਰਾਂਡਾਂ ਤੋਂ ਖਰੀਦੀ ਗਈ ਤਾਜ਼ੀ ਜੈਵਿਕ ਸਟ੍ਰਾਬੇਰੀ ਨੂੰ ਵੇਚਣਾ, ਪਰੋਸਣਾ ਜਾਂ ਖਾਣਾ ਨਹੀਂ ਚਾਹੀਦਾ। ਐੱਫ.ਡੀ.ਏ. ਨੇ ਕਿਹਾ ਕਿ ਸੰਭਾਵੀ ਤੌਰ 'ਤੇ ਦੂਸ਼ਿਤ ਜੈਵਿਕ ਸਟ੍ਰਾਬੇਰੀ ਦੇਸ਼ ਭਰ ਵਿੱਚ ਘੱਟੋ-ਘੱਟ ਨੌਂ ਪ੍ਰਸਿੱਧ ਕਰਿਆਨੇ ਦੀਆਂ ਦੁਕਾਨਾਂ ਤੋਂ ਵੇਚੀਆਂ ਗਈਆਂ ਸਨ, ਜਿਨ੍ਹਾਂ ਵਿੱਚ ਐਲਡੀ, ਸੇਫਵੇਅ, ਟ੍ਰੇਡਰ ਜੋਅਸ ਅਤੇ ਵਾਲਮਾਰਟ ਸ਼ਾਮਲ ਹਨ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਸਟ੍ਰਾਬੇਰੀ "ਇਸ ਪ੍ਰਕੋਪ ਦੇ ਫੈਲਣ ਦਾ ਇੱਕ ਸੰਭਾਵਿਤ ਕਾਰਨ ਹਨ।"
ਜਾਣੋ ਹੈਪੇਟਾਈਟਸ ਬਾਰੇ
ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰਾਂ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਹੈਪੇਟਾਈਟਸ ਏ ਆਮ ਤੌਰ 'ਤੇ ਦੂਸ਼ਿਤ ਭੋਜਨ ਜਾਂ ਪਾਣੀ ਦੇ ਸੇਵਨ ਨਾਲ ਫੈਲਦਾ ਹੈ ਪਰ ਇਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਵੀ ਫੈਲ ਸਕਦਾ ਹੈ। ਐੱਫ.ਡੀ.ਏ. ਨੇ ਕਿਹਾ ਕਿ ਸੰਕਰਮਿਤ ਸਟ੍ਰਾਬੇਰੀ ਦੀ ਜਾਂਚ ਜਾਰੀ ਹੈ ਅਤੇ ਸਲਾਹ ਅਨੁਸਾਰ ਹੋਰ ਉਤਪਾਦ ਵੀ ਸ਼ਾਮਲ ਕੀਤੇ ਜਾ ਸਕਦੇ ਹਨ। ਇੱਥੇ ਦੱਸ ਦਈਏ ਕਿ ਅਮਰੀਕਾ ਵਿੱਚ ਹੈਪੇਟਾਈਟਸ ਏ ਫੈਲਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ 2016 ਵਿੱਚ ਅਮਰੀਕਾ ਦੇ ਘੱਟੋ-ਘੱਟ 37 ਰਾਜਾਂ ਵਿੱਚ ਹੈਪੇਟਾਈਟਸ ਏ ਦੇ 44,000 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ। ਜਿਸ ਕਾਰਨ ਘੱਟੋ-ਘੱਟ 420 ਮੌਤਾਂ ਹੋਈਆਂ ਹਨ। ਪਿਛਲੇ ਪ੍ਰਕੋਪ ਨੂੰ ਕੱਚੇ ਸਕਾਲਪਸ ਵਰਗੇ ਉਤਪਾਦਾਂ ਨਾਲ ਜੋੜਿਆ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਲੀਫੋਰਨੀਆ ਦੇ 78 ਸਾਲਾ ਬਜ਼ੁਰਗ ਨੂੰ 6 ਦਹਾਕਿਆਂ ਬਾਅਦ ਮਿਲਿਆ ਹਾਈ ਸਕੂਲ ਦਾ ਸਰਟੀਫਿਕੇਟ
NEXT STORY