ਕੋਲੰਬੀਆ— ਵਧਦੇ ਤਾਪਮਾਨ ਕਾਰਨ ਹਿਮਾਲਿਆ ਦੇ 650 ਗਲੇਸ਼ੀਅਰ 'ਤੇ ਵੱਡਾ ਖਤਰਾ ਮੰਡਰਾ ਰਿਹਾ ਹੈ। ਇਕ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਗਲੇਸ਼ੀਅਰਾਂ ਦੇ ਪਿਘਲਣ ਦੀ ਰਫਤਾਰ ਦੁੱਗਣੀ ਹੋ ਗਈ ਹੈ। ਸਾਇੰਸ ਐਡਵਾਂਸੇਜ਼ ਜਨਰਲ 'ਚ ਪ੍ਰਕਾਸ਼ਿਤ ਖੋਜ ਮੁਤਾਬਕ 1975 ਤੋਂ 2000 ਦਰਮਿਆਨ ਇਹ ਗਲੇਸ਼ੀਅਰ ਪ੍ਰਤੀ ਸਾਲ 10 ਇੰਚ ਘਟ ਰਹੇ ਸਨ ਪਰ 2000-2016 ਦੌਰਾਨ ਪ੍ਰਤੀ ਸਾਲ 20 ਇੰਚ ਤੱਕ ਘਟਣ ਲੱਗੇ। ਇਸ ਨਾਲ ਲਗਭਗ ਅੱਠ ਅਰਬ ਟਨ ਪਾਣੀ ਦਾ ਨੁਕਸਾਨ ਹੋ ਰਿਹਾ ਹੈ।
ਕੋਲੰਬੀਆ ਯੂਨੀਵਰਸਿਟੀ ਦੇ ਅਰਥ ਇੰਸਟੀਚਿਊਟ ਦੇ ਖੋਜਕਾਰਾਂ ਨੇ ਉਪਗ੍ਰਹਿ ਤੋਂ ਲਏ ਗਏ 40 ਸਾਲ ਦੇ ਚਿੱਤਰਾਂ ਨੂੰ ਆਧਾਰ ਬਣਾ ਕੇ ਇਹ ਖੋਜ ਕੀਤੀ ਹੈ। ਇਹ ਚਿੱਤਰ ਅਮਰੀਕੀ ਜਾਸੂਸੀ ਉਪਗ੍ਰਹਿਆਂ ਵਲੋਂ ਲਏ ਗਏ ਸਨ। ਇਨ੍ਹਾਂ ਨੂੰ ਥ੍ਰੀ ਡੀ ਮਾਡਿਊਲ 'ਚ ਬਦਲ ਕੇ ਅਧਿਐਨ ਕੀਤਾ ਗਿਆ।
ਗਲੇਸ਼ੀਅਰਾਂ ਨੂੰ ਨਿਗਲ ਰਿਹੈ ਜਲਵਾਯੂ ਬਦਲਾਅ
ਲਈਆਂ ਗਈਆਂ ਤਸਵੀਰਾਂ ਭਾਰਤ, ਚੀਨ, ਨੇਪਾਲ ਅਤੇ ਭੂਟਾਨ 'ਚ ਸਥਿਤ 650 ਗਲੇਸ਼ੀਅਰ ਦੀਆਂ ਹਨ, ਜੋ ਪੱਛਮ ਤੋਂ ਪੂਰਬ ਤੱਕ ਲਗਭਗ 2 ਹਜ਼ਾਰ ਕਿਲੋਮੀਟਰ 'ਚ ਫੈਲੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜਲਵਾਯੂ ਬਦਲਾਅ ਗਲੇਸ਼ੀਅਰਾਂ ਨੂੰ ਖਾ ਰਿਹਾ ਹੈ। ਖੋਜ ਮੁਤਾਬਕ 1975-2000 ਅਤੇ 2000-2016 ਦਰਮਿਆਨ ਹਿਮਾਲਿਆ ਖੇਤਰ ਦੇ ਤਾਪਮਾਨ 'ਚ ਲਗਭਗ ਇਕ ਡਿਗਰੀ ਸੈਲਸੀਅਸ ਦਾ ਵਾਧਾ ਹੋਇਆ, ਜਿਸ ਨਾਲ ਗਲੇਸ਼ੀਅਰਾਂ ਦੇ ਪਿਘਲਣ ਦੀ ਦਰ ਵੱਧ ਗਈ। ਹਾਲਾਂਕਿ ਸਾਰੇ ਗਲੇਸ਼ੀਅਰ ਦੇ ਪਿਘਲਣ ਦੀ ਰਫਤਾਰ ਇਕੋ ਜਿਹੀ ਨਹੀਂ ਹੈ। ਘੱਟ ਉਚਾਈ ਵਾਲੇ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ। ਕੁਝ ਗਲੇਸ਼ੀਅਰ ਤਾਂ ਪੰਜ ਮੀਟਰ ਸਾਲਾਨਾ ਤੱਕ ਪਿਘਲ ਰਹੇ ਹਨ। ਗਲੇਸ਼ੀਅਰ ਪਿਘਲਣ ਨਾਲ ਉੱਚੀਆਂ ਪਹਾੜੀਆਂ 'ਚ ਨਕਲੀ ਝੀਲਾਂ ਦਾ ਨਿਰਮਾਣ ਹੁੰਦਾ ਹੈ। ਇਨ੍ਹਾਂ ਦੇ ਟੁੱਟਣ ਨਾਲ ਹੜ੍ਹ ਦੀ ਸੰਭਾਵਨਾ ਵੱਧ ਜਾਂਦੀ ਹੈ, ਜਿਸ ਨਾਲ ਢਲਾਨ 'ਚ ਵਸੀ ਆਬਾਦੀ ਲਈ ਖਤਰਾ ਪੈਦਾ ਹੁੰਦਾ ਹੈ।
60 ਕਰੋੜ ਟਨ ਬਰਫ ਜਮ੍ਹਾ
ਹਿਮਾਲਿਆ ਦੇ 650 ਗਲੇਸ਼ੀਅਰਾਂ 'ਚ ਲਗਭਗ 60 ਕਰੋੜ ਟਨ ਬਰਫ ਜੰਮੀ ਹੋਈ ਹੈ। ਉੱਤਰੀ ਅਤੇ ਦੱਖਣੀ ਧਰੁਵ ਤੋਂ ਬਾਅਦ ਇਹ ਤੀਜਾ ਵੱਡਾ ਖੇਤਰ ਹੈ, ਜਿਥੇ ਇੰਨੀ ਬਰਫ ਹੈ। ਇਸ ਲਈ ਹਿਮਾਲਿਆਈ ਗਲੇਸ਼ੀਅਰ ਖੇਤਰ ਨੂੰ ਤੀਜਾ ਧਰੁਵ ਵੀ ਕਹਿੰਦੇ ਹਨ। ਗਲੇਸ਼ੀਅਰ ਪਿਘਲਣ ਨਾਲ ਹਰ ਸਾਲ ਅੱਠ ਅਰਬ ਟਨ ਪਾਣੀ ਬਰਬਾਦ ਹੋ ਰਿਹਾ ਹੈ। ਉੱਤਰੀ ਅਤੇ ਦੱਖਣੀ ਧਰੁਵ 'ਚ ਬਰਫ ਪਿਘਲਣ ਨਾਲ ਸਮੁੰਦਰ ਦਾ ਪੱਧਰ ਵੱਧ ਰਿਹਾ ਹੈ। ਇਸ ਨਾਲ ਕਈ ਛੋਟੇ ਟਾਪੂਆਂ 'ਤੇ ਖਤਰਾ ਵਧੇਗਾ।
ਅਫਗਾਨਿਸਤਾਨ ਦੁਨੀਆ ਦਾ ਸਭ ਤੋਂ ਅਸ਼ਾਂਤ ਦੇਸ਼
NEXT STORY