ਵਿਏਨਾ (ਵਾਰਤਾ)- ਆਸਟ੍ਰੀਆ ਦੀ ਰਾਜਧਾਨੀ ਵਿਏਨਾ ਨੇੜੇ ਮੋਏਡਲਿੰਗ ਕਸਬੇ ਦੇ ਇਕ ਹਸਪਤਾਲ ਵਿਚ ਮੰਗਲਵਾਰ ਸਵੇਰੇ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸਥਾਨਕ ਅਧਿਕਾਰੀਆਂ ਨੇ ਬੁੱਧਵਾਰ ਨੂੰ ਦਿੱਤੀ ਆਸਟ੍ਰੀਆ ਦੀ ਸਮਾਚਾਰ ਏਜੰਸੀ ਏਪੀਏ ਨੇ ਕਿਹਾ ਕਿ ਮੋਏਡਲਿੰਗ ਸਟੇਟ ਹਸਪਤਾਲ ਦੀ ਤੀਜੀ ਮੰਜ਼ਿਲ 'ਤੇ ਇਕ ਕਮਰੇ ਵਿਚ ਮੰਗਲਵਾਰ ਦੇਰ ਰਾਤ 1 ਵਜੇ ਦੇ ਕਰੀਬ ਅੱਗ ਲੱਗ ਗਈ, ਜਿਸ ਨਾਲ 3 ਪੁਰਸ਼ ਮਰੀਜ਼ਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਸਿੰਗਾਪੁਰ 'ਚ ਭਾਰਤੀ ਪੁਜਾਰੀ ਦਾ ਕਾਰਾ, ਮੰਦਰ ਦੇ ਗਹਿਣੇ ਰੱਖੇ ਗਿਰਵੀ, ਹੁਣ ਮਿਲੀ ਇਹ ਸਜ਼ਾ
ਏਪੀਏ ਮੁਤਾਬਕ ਇਸ ਹਾਦਸੇ ਵਿਚ ਇਕ ਮਹਿਲਾ ਵੀ ਜ਼ਖ਼ਮੀ ਹੋ ਗਈ ਅਤੇ ਲਗਭਗ 90 ਮਰੀਜ਼ਾਂ ਨੂੰ ਹਸਪਤਾਲ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਪੁਲਸ ਨੇ ਮੰਗਲਵਾਰ ਰਾਤ ਨੂੰ ਸੰਭਾਵਨਾ ਜ਼ਾਹਰ ਕੀਤੀ ਕਿ ਸ਼ਾਇਦ ਇਹ ਅੱਗ ਪੀੜਤਾਂ ਵਿਚੋਂ ਇਕ 75 ਸਾਲਾ ਵਿਅਕਤੀ ਦੇ ਸਿਗਰਟ ਪੀਣ ਕਾਰਨ ਲੱਗੀ ਹੈ।
ਇਹ ਵੀ ਪੜ੍ਹੋ: ਭੁੱਲਣ ਦੀ ਬੀਮਾਰੀ ਤੋਂ ਬਚਣਾ ਹੈ ਤਾਂ ਵਧਦੀ ਉਮਰ 'ਚ ਰੱਜ ਕੇ ਖਾਓ ਇਹ ਚੀਜ਼ਾਂ
ਕੈਨੇਡੀਅਨ ਨਾਗਰਿਕ 'ਤੇ ਭਾਰਤੀ ਮੂਲ ਦੇ ਗੈਂਗਸਟਰ ਦੇ ਕਤਲ ਦਾ ਦੋਸ਼, ਕੀਤਾ ਗਿਆ ਥਾਈਲੈਂਡ ਹਵਾਲੇ
NEXT STORY